Amritsar News : ਅੰਮ੍ਰਿਤਸਰ -ਬਟਾਲਾ ਰੋਡ ਤੇ ਬਿਜਲੀ ਘਰ ਦੇ ਪਾਵਰ ਹਾਊਸ ਚ ਲੱਗੀ ਭਿਆਨਕ ਅੱਗ , ਛੋਟਾ ਜੰਗਲ ਵੀ ਸੜ ਕੇ ਹੋਇਆ ਸੁਆਹ

Amritsar News : ਅੰਮ੍ਰਿਤਸਰ -ਬਟਾਲਾ ਰੋਡ 'ਤੇ ਮੁਸਤਫਾ ਬਾਅਦ ਇਲਾਕੇ ਵਿੱਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ 'ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਮੱਚ ਗਈ' ਜਦੋਂ ਅਚਾਨਕ ਪਾਵਰ ਹਾਊਸ ਦੇ ਗਦਾਮ ਵਿੱਚ ਅੱਗ ਲੱਗ ਗਈ

By  Shanker Badra April 9th 2025 02:16 PM

Amritsar News : ਅੰਮ੍ਰਿਤਸਰ -ਬਟਾਲਾ ਰੋਡ 'ਤੇ ਮੁਸਤਫਾ ਬਾਅਦ ਇਲਾਕੇ ਵਿੱਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ 'ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਮੱਚ ਗਈ' ਜਦੋਂ ਅਚਾਨਕ ਪਾਵਰ ਹਾਊਸ ਦੇ ਗਦਾਮ ਵਿੱਚ ਅੱਗ ਲੱਗ ਗਈ ਅਤੇ ਅੱਗ ਲੱਗਣ ਨਾਲ ਪਾਵਰ ਹਾਊਸ ਦੇ ਗੁਦਾਮ 'ਚ ਕੰਡਮ ਹਾਲਤ 'ਚ ਪਏ ਟਰਾਂਸਫਾਰਮਰ ਅਤੇ ਹੋਰ ਕਵਾੜ ਦੇ ਸਮਾਨ ਨੂੰ ਅੱਗ ਲੱਗ ਗਈ। 

ਦੇਖਦੇ ਹੀ ਦੇਖਦੇ ਅੱਗ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪਾਵਰ ਹਾਊਸ ਵਿੱਚ ਬਣੇ ਛੋਟੇ ਜੰਗਲ ਨੂੰ ਵੀ ਅੱਗ ਲੱਗ ਗਈ। ਜਿਸ ਨਾਲ ਕਿ ਕਾਫੀ ਵੱਡਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉੱਥੇ ਦੂਜੇ ਪਾਸੇ ਸਵੇਰੇ ਇਲਾਕਾ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਨੂੰ ਬਿਜਲੀ ਘਰ ਦੇ ਪਾਵਰ ਹਾਊਸ 'ਚ ਭਿਆਨਕ ਅੱਗ ਲੱਗੀ ਅਤੇ ਅੱਗ ਲੱਗਣ ਨਾਲ ਨਜ਼ਦੀਕ ਬਣੇ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ : ਪਾਸਟਰ ਬਰਜਿੰਦਰ ਸਿੰਘ ਦੇ ਸਾਥੀ ਖਿਲਾਫ਼ ਮਾਮਲਾ ਦਰਜ, ਇਸਾਈ ਭਾਈਚਾਰੇ ਨੂੰ ਭੜਕਾਉਣ ਅਤੇ ਸਿੱਖਾਂ ਖਿਲਾਫ਼ ਸ਼ੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦਾ ਆਰੋਪ

ਉਹਨਾਂ ਕਿਹਾ ਕਿ ਇਸ ਪਾਵਰ ਹਾਊਸ ਦੇ ਗੁਦਾਮਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਵਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਪਰ ਬਿਜਲੀ ਵਿਭਾਗ ਵੱਲੋਂ ਇਸ ਦੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤੇ ਬਿਜਲੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਨਕਾਮੀ ਕਰਕੇ ਹੀ ਇਹ ਅੱਗ ਲੱਗਦੀ ਹੈ। 

ਉਹਨਾਂ ਕਿਹਾ ਕਿ ਪਾਵਰ ਹਾਊਸ ਵਿੱਚ ਕੰਡਮ ਟ੍ਰਾਂਸਫਾਰਮ , ਤਾਰਾਂ ਦੇ ਬੰਡਲ ਅਤੇ ਟਰਾਂਸਫਾਰਮਾਂ ਦਾ ਤੇਲ ਵੀ ਪਿਆ ਹੁੰਦਾ ਹੈ, ਜਿਸ ਕਰਕੇ ਇਹ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਸੀ। ਉਹਨਾਂ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਕਾ ਵਾਸੀ ਇਕੱਠੇ ਹੋ ਕੇ ਐਸਡੀਓ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਜਦੋਂ ਇਸ ਸੰਬੰਧ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। 

Related Post