ਅੰਮ੍ਰਿਤਸਰ ਦੇ ਰਣਜੀਤ ਐਵਨਿਊ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਅੰਮ੍ਰਿਤਸਰ ’ਚ ਰਣਜੀਤ ਐਵਨਿਊ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅੱਗ ਬੈਂਕ ਦੇ ਅੰਦਰ ਲੱਗੀ ਸੀ ਜਿਸ ਕਾਰਨ ਬੈਂਕ ਅੰਦਰ ਪਿਆ ਸਾਰਾ ਫਰਨੀਚਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

By  Aarti March 6th 2023 10:50 AM

ਅੰਮ੍ਰਿਤਸਰ: ਜ਼ਿਲ੍ਹੇ ਦੇ ਰਣਜੀਤ ਐਵਨਿਊ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅੱਗ ਬੈਂਕ ਦੇ ਅੰਦਰ ਲੱਗੀ ਸੀ ਜਿਸ ਕਾਰਨ ਬੈਂਕ ਅੰਦਰ ਪਿਆ ਸਾਰਾ ਫਰਨੀਚਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਜਾਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸ਼ਾਰਟ ਸਰਕਟ ਹੋਣ ਕਾਰਨ ਬੈਂਕ ਦੇ ਅੰਦਰ ਭਿਆਨਕ ਅੱਗ ਲੱਗੀ ਹੈ। ਪਰ ਗਣੀਮਤ ਇਹ ਰਹੀ ਕਿ ਇਸ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਉੱਥੇ ਹੀ ਦੂਜੇ ਪਾਸੇ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਭਿਆਨਕ ਅੱਗ ’ਤੇ ਕਾਬੂ ਪਾਇਆ ਹੈ। ਫਿਲਹਾਲ ਇਸ ਅੱਗ ਦੇ ਕਾਰਨ ਕਰੰਸੀ ਨੋਟ ਦੇ ਸੜਨ ਦੀ ਵੀ ਚਰਚਾ ਹੈ। 

ਮਾਮਲੇ ਸਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਬੈਂਕ ਅੰਦਰ ਧੁੰਆ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਹਾਸਿਲ ਹੋਈ ਹੈ। ਸ਼ੁਰੂਆਤੀ ਸਮੇਂ ’ਚ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਲੱਗ ਰਿਹਾ ਹੈ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਦੌਰਾਨ ਕੋਈ ਵੀ ਵਿਅਕਤੀ ਬੈਂਕ ਅੰਦਰ ਮੌਜੂਦ ਨਹੀਂ ਸੀ। 

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Former Sarpanch Attempt Suicide: ਇਕ ਤਰਫਾ ਪਿਆਰ ਕਰਕੇ ਸਾਬਕਾ ਸਰਪੰਚ ਨੇ ਥਾਣੇ ’ਚ ਖ਼ੁਦ ਨੂੰ ਮਾਰੀ ਗੋਲੀ

Related Post