Fri, Jul 18, 2025
Whatsapp

Punjab News : ਡਾ. ਰਵਜੋਤ ਆਪਣੀ ਸਾਬਕਾ ਪਤਨੀ ਦੀਆਂ ਤਸਵੀਰਾਂ ਵਾਇਰਲ ਕਰਨ ਲਈ ਖੁਦ ਜ਼ਿੰਮੇਵਾਰ : ਅਕਾਲੀ ਦਲ

Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਆਪਣੀ ਸਾਬਕਾ ਪਤਨੀ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਲਈ ਖੁਦ ਹੀ ਜ਼ਿੰਮੇਵਾਰ ਹਨ ਅਤੇ ਸਿਰਫ ਇਕ ਸੀਬੀਆਈ ਜਾਂਚ ਹੀ ਇਹ ਗੱਲ ਬੇਨਕਾਬ ਕਰ ਸਕਦੀ ਹੈ ਕਿ ਇਹ ਤਸਵੀਰਾਂ ਮੰਤਰੀ ਦੇ ਫੋਨ ਵਿਚੋਂ ਬਾਹਰ ਕਿਵੇਂ ਗਈਆਂ

Reported by:  PTC News Desk  Edited by:  Shanker Badra -- June 18th 2025 08:16 PM
Punjab News : ਡਾ. ਰਵਜੋਤ ਆਪਣੀ ਸਾਬਕਾ ਪਤਨੀ ਦੀਆਂ ਤਸਵੀਰਾਂ ਵਾਇਰਲ ਕਰਨ ਲਈ ਖੁਦ ਜ਼ਿੰਮੇਵਾਰ : ਅਕਾਲੀ ਦਲ

Punjab News : ਡਾ. ਰਵਜੋਤ ਆਪਣੀ ਸਾਬਕਾ ਪਤਨੀ ਦੀਆਂ ਤਸਵੀਰਾਂ ਵਾਇਰਲ ਕਰਨ ਲਈ ਖੁਦ ਜ਼ਿੰਮੇਵਾਰ : ਅਕਾਲੀ ਦਲ

Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਆਪਣੀ ਸਾਬਕਾ ਪਤਨੀ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਲਈ ਖੁਦ ਹੀ ਜ਼ਿੰਮੇਵਾਰ ਹਨ ਅਤੇ ਸਿਰਫ ਇਕ ਸੀਬੀਆਈ ਜਾਂਚ ਹੀ ਇਹ ਗੱਲ ਬੇਨਕਾਬ ਕਰ ਸਕਦੀ ਹੈ ਕਿ ਇਹ ਤਸਵੀਰਾਂ ਮੰਤਰੀ ਦੇ ਫੋਨ ਵਿਚੋਂ ਬਾਹਰ ਕਿਵੇਂ ਗਈਆਂ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਅਰ਼ਸਦੀਪ ਸਿੰਘ ਕਲੇਰ ਨੇ ਕਿਹਾ ਕਿ ਸਾਰਾ ਮਾਮਲਾ ਡੂੰਘਾਈ ਨਾਲ ਜਾਂਚ ਵਾਸਤੇ ਸੀਬੀਆਈ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਸੀਬੀਆਈ ਜਾਂਚ ਹੀ ਇਹ ਗੱਲ ਬੇਨਕਾਬ ਕਰ ਸਕਦੀ ਹੈ ਕਿ ਇਹ ਤਸਵੀਰਾਂ ਕਿਵੇਂ ਖਿੱਚੀਆਂ ਗਈਆਂ ਤੇ ਕਿਵੇਂ ਇਹ ਡਾ. ਰਵਜੋਤ ਸਿੰਘ ਵੱਲੋਂ ਦੂਜਿਆਂ ਦੇ ਫੋਨ ਵਿਚ ਤਬਦੀਲ ਕੀਤੀਆਂ ਗਈਆਂ। 


ਉਹਨਾਂ ਕਿਹਾ ਕਿ ਇਹ ਜਾਂਚ ਇਹ ਵੀ ਬੇਨਕਾਬ ਕਰੇਗੀ ਕਿ ਇਹ ਮਹਿਲਾ ਜਿਸਨੂੰ ਮੰਤਰੀ ਆਪਣੀ ਸਾਬਕਾ ਪਤਨੀ ਦੱਸ ਰਿਹਾ ਹੈ, ਦੀ ਬਦਨਾਮੀ ਕਿਵੇਂ ਤੇ ਕਿਉਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਜਾਂਚ ਇਹ ਵੀ ਬੇਨਕਾਬ ਕਰੇਗੀ ਕਿ ਇਹ ਮੰਤਰੀ ਜਿਸਨੇ ਖੁਦ ਮੰਨਿਆ ਹੈ ਕਿ ਉਸਨੇ ਸੈਲਫੀਆਂ ਖਿੱਚੀਆਂ ਅਤੇ ਵੀਡੀਓ ਬਣਾਈਆਂ ਨੇ, ਇਹ ਅਸ਼ੋਕ ਨਾਂਗਲੀਆਂ ਨੂੰ ਇਹ ਕਿਉਂ ਸਾਂਝੀਆਂ ਕੀਤੀਆਂ, ਜਿਸਨੇ ਇਹ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਨਾਂਗਲੀਆਂ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ਤੋਂ ਬਾਅਦ ਹੀ ਇਹ ਹੋਰਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ।

ਐਡਵੋਕੇਟ ਕਲੇਰ ਨੇ ਕਿਹਾ ਕਿ ਮੰਤਰੀ ਨੇ ਖੁਦ ਮੰਨਿਆ ਹੈ ਕਿ ਉਸਦੇ ਚਾਰ ਵਿਆਹ ਹੋਏ ਹਨ ਤੇ ਉਸਦੀਆਂ ਤਿੰਨ ਸਾਬਕਾ ਪਤਨੀਆਂ ਹਨ। ਉਹਨਾਂ ਕਿਹਾ ਕਿ ਕਿਸੇ ਦੀਆਂ ਵੀ ਚਾਰ ਪਤਨੀਆਂ ਹੋਣਾ ਹੈਰਾਨੀਜਨਕ ਹੈ। ਜਿਸ ਤੋਂ ਮੰਤਰੀ ਦੇ ਰਵੱਈਏ ਦਾ ਪਤਾ ਚਲਦਾ ਹੈ। ਉਹਨਾਂ ਨੇ ਸਾਬਕਾ ਪਤਨੀ ਦੀ ਪਛਾਣ ਜਨਤਕ ਕਰਨ ਤੇ ਉਸਦੀ ਬਦਨਾਮੀ ਕਰਨ ਲਈ ਮੰਤਰੀ ਖਿਲਾਫ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਅਸ਼ੋਕ ਨਾਂਗਲੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਕਿਸੇ ਦਾ ਨਾਂ ਵੀ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਨਾਂਗਲੀਆਂ ਮੰਤਰੀ ਦਾ ਪੁਰਾਣਾ ਮਿੱਤਰ ਹੈ ਤੇ ਇਹ ਗੱਲ ਸਾਰੇ ਜਾਣਦੇ ਹਨ। ਉਹਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਲੁਧਿਆਣਾ ਪੱਛਮੀ ਦੀ ਚੋਣ ਦੇ ਨਤੀਜੇ ਤੋਂ ਡਰੀ ਹੋਈ ਹੈ ਤੇ ਇਸੇ ਕਾਰਨ ਇਹ ਕੋਝੀਆਂ ਹਰਕਤਾਂ ’ਤੇ ਉਤਰ ਆਈ ਹੈ।

- PTC NEWS

Top News view more...

Latest News view more...

PTC NETWORK
PTC NETWORK