Amritsar News : ਨਸ਼ੇ 'ਚ ਧੁੱਤ ਮਹਿਲਾ ਦੀ ਵੀਡੀਓ ਵਾਇਰਲ, ਵਿਅਕਤੀ ਲਗਾ ਰਿਹਾ ਮਹਿਲਾ ਨੂੰ ਨਸ਼ੇ ਦਾ ਟੀਕਾ, ਬੋਲੀ -ਰੋਜ਼ਾਨਾ ਕਰਦੀ ਹਾਂ ਨਸ਼ਾ
Amritsar News : ਅੰਮ੍ਰਿਤਸਰ ਵਿੱਚ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ ,ਜਿਸ 'ਚ ਮਹਿਲਾ ਨਸ਼ੇ ਨਾਲ ਧੁੱਤ ਦਿਖਾਈ ਦੇ ਰਹੀ ਹੈ। ਇਹ ਵੀਡੀਓ ਸੌ ਫੁੱਟੀ ਰੋਡ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਆਦਮੀ ਇੱਕ ਔਰਤ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ।
ਦਰਅਸਲ 'ਚ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਗੁਲਾਬੀ ਸੂਟ ਪਹਿਨੇ ਔਰਤ ਨੂੰ ਨਸ਼ੇ ਦਾ ਟੀਕਾ ਲਗਾ ਰਿਹਾ ਹੈ। ਜਦੋਂ ਲੋਕਾਂ ਨੇ ਉਸਨੂੰ ਰੋਕਿਆ ਤਾਂ ਉਸਨੇ ਧਮਕੀ ਦਿੱਤੀ ਕਿ ਉਹ ਰੋਜ਼ਾਨਾ ਨਸ਼ਾ ਕਰਦੀ ਹੈ ਅਤੇ ਉਹ ਇਹ ਨਹੀਂ ਦੱਸੇਗੀ ਕਿ ਉਸਨੇ ਨਸ਼ਾ ਕਿੱਥੋਂ ਖ਼ਰੀਦਿਆ ਹੈ। ਜਿਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਔਰਤ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏਡੀਸੀਪੀ ਪਰਵਿੰਦਰ ਕੌਰ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਮੂਲ ਰੂਪ ਵਿੱਚ ਤਰਨਤਾਰਨ ਦੀ ਰਹਿਣ ਵਾਲੀ ਹੈ ਪਰ ਇਸ ਸਮੇਂ ਅੰਮ੍ਰਿਤਸਰ ਵਿੱਚ ਰਹਿ ਰਹੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਲੰਬੇ ਸਮੇਂ ਤੋਂ ਨਸ਼ੇ ਦੀ ਆਦੀ ਹੈ। ਉਸਨੂੰ ਕਈ ਵਾਰ ਚੇਤਾਵਨੀ ਵੀ ਦਿੱਤੀ ਗਈ ਸੀ ਪਰ ਉਸਨੇ ਨਸ਼ਾ ਨਹੀਂ ਛੱਡਿਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਕਤ ਔਰਤ ਦੇ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਵਾਰ ਉਸਦੇ ਖਿਲਾਫ NDPS ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਉਸਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਔਰਤ ਵਿਰੁੱਧ ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ 'ਤੇ ਹੀ ਕੀਤੀ ਜਾਵੇਗੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਵੀਡੀਓ
ਦੱਸ ਦੇਈਏ ਕਿ ਬੀਤੀ ਰਾਤ ਨਸ਼ੇ 'ਚ ਧੁੱਤ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਵੀਡੀਓ ਵਿੱਚ ਉਕਤ ਔਰਤ ਸੜਕ 'ਤੇ ਬੇਹਾਲ ਹਾਲਤ ਵਿੱਚ ਨਜ਼ਰ ਆ ਰਹੀ ਸੀ। ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਗੁਲਾਬੀ ਸੂਟ ਪਹਿਨੇ ਔਰਤ ਨੂੰ ਨਸ਼ੇ ਦਾ ਟੀਕਾ ਲਗਾ ਰਿਹਾ ਹੈ। ਜਦੋਂ ਲੋਕਾਂ ਨੇ ਉਸਨੂੰ ਰੋਕਿਆ ਤਾਂ ਉਸਨੇ ਧਮਕੀ ਦਿੱਤੀ ਕਿ ਉਹ ਰੋਜ਼ਾਨਾ ਨਸ਼ਾ ਕਰਦੀ ਹੈ। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਗੁੱਸਾ ਵੀ ਦੇਖਣ ਨੂੰ ਮਿਲਿਆ।
- PTC NEWS