Gurdaspur Firing : ਪਿੰਡ ਪੱਡਾ ਦੇ ਸਰਪੰਚ ਦੇ ਭਰਾ ਤੇ ਗੋਲੀਬਾਰੀ, ਅੰਮ੍ਰਿਤਸਰ ਰੈਫਰ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?
Sarpanch Brother Firing : ਸੂਚਨਾ ਮਿਲਦੇ ਹੀ ਬਟਾਲਾ ਦੇ ਐਸ.ਐਸ.ਪੀ ਡਾ. ਮਹਿਤਾਬ ਸਿੰਘ ਪਿੰਡ ਸ਼ਾਹਪੁਰ ਪਹੁੰਚ ਗਏ ਅਤੇ ਸਾਰੀ ਘਟਨਾ ਦਾ ਜਾਇਜਾ ਲੈਂਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
Sarpanch Brother Firing : ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਰੰਧਾਵਾ ਦੇ ਪਿੰਡ ਅਧੀਨ ਪੈਂਦੇ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵ ਪੱਡਾ ਦੇ ਛੋਟੇ ਭਰਾ ਸੁਖਰਾਜ ਸਿੰਘ ਕਾਕਾ ਪੱਡਾ ਉਪਰ ਕੁੱਝ ਵਿਅਕਤੀਆਂ ਵੱਲੋਂ ਪਿੰਡ ਸ਼ਾਹਪੁਰ’ਚ ਫਾਇੰਰਿੰਗ ਕੀਤੀ ਗਈ, ਜਿਸ ਨਾਲ ਕਾਕਾ ਜਖ਼਼ਮੀ ਹੋ ਗਿਆ।
ਇਸ ਸਬੰਧੀ ਜਖਮੀ ਹੋਏ ਸੁਖਰਾਜ ਸਿੰਘ ਕਾਕਾ ਉਸ ਦੇ ਭਰਾ ਨਵਦੀਪ ਸਿੰਘ ਨਵ, ਮਾਤਾ ਕੁਲਵਿੰਦਰ ਕੌਰ, ਜੀਜਾ ਬਲਵਿੰਦਰ ਸਿੰਘ, ਚਾਚੇ ਦੇ ਪੁੱਤ ਪਿੰਡ ਵਾਸੀ ਮਨਹੋਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਰਾਜ ਸਿੰਘ ਕਾਕਾ ਆਪਣੇ ਪਿੰਡ ਪੱਡੇ ਤੋਂ ਨਜਦੀਕੀ ਪਿੰਡ ਸ਼ਾਹਪੁਰ ਜਾਜਨ ਕਿਸੇ ਕੰਮ ਲਈ ਗਿਆ ਸੀ ਅਤੇ ਜਿੱਥੇ ਪਹਿਲਾਂ ਹੀ 4 ਨੌਜਵਾਨ ਮੂੰਹ ਬੰਨ੍ਹ ਕੇ ਉਡੀਕ ਰਹੇ ਸਨ ਅਤੇ ਨਜਦੀਕ ਆਉਣ 'ਤੇ ਉਨ੍ਹਾਂ ਨੇ ਕਾਕੇ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਦੀ ਬਾਂਹ ਅਤੇ ਲੱਕ ਵਿਚ ਗੋਲੀਆਂ ਲੱਗੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਖਮੀ ਕਾਕਾ ਅਤੇ ਉਸ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ।
ਸੂਚਨਾ ਮਿਲਦੇ ਹੀ ਬਟਾਲਾ ਦੇ ਐਸ.ਐਸ.ਪੀ ਡਾ. ਮਹਿਤਾਬ ਸਿੰਘ ਪਿੰਡ ਸ਼ਾਹਪੁਰ ਪਹੁੰਚ ਗਏ ਅਤੇ ਸਾਰੀ ਘਟਨਾ ਦਾ ਜਾਇਜਾ ਲੈਂਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਕਿਸ ਨੇ ਲਈ ਜ਼ਿੰਮੇਵਾਰੀ ?
ਉਧਰ, ਇਸ ਹਮਲੇ ਨੂੰ ਲੈ ਕੇ ਜ਼ਿੰਮੇਵਾਰੀ ਲਏ ਜਾਣ ਦੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ।

ਹਾਲਾਂਕਿ, ਪੀਟੀਸੀ ਨਿਊਜ਼ ਇਸ ਪੋਸਟ ਦੇ ਪੁਖਤਾ ਹੋਣ ਬਾਰੇ ਪੁਸ਼ਟੀ ਨਹੀਂ ਕਰਦਾ।
ਬਾਂਹ 'ਚ ਵੱਜੀ ਗੋਲੀ
ਇਸ ਸਬੰਧੀ ਜੱਦ ਸਰਕਾਰੀ ਹਸਪਤਾਲ ਫਤਿਹਗੜ ਚੂੜੀਆਂ ਦੇ ਡਾ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪਿੰਡ ਪੱਡੇ ਤੋਂ ਸੁਖਰਾਜ ਸਿੰਘ ਕਾਕਾ ਨੌਜਵਾਨ ਆਇਆ ਸੀ, ਜਿਸ ਦੇ ਲੱਕ ਅਤੇ ਬਾਂਹ ਵਿਚ ਗੋਲੀ ਲੱਗੀ ਹੈ। ਜ਼ਖ਼ਮੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।