Tue, Mar 24, 2026
Whatsapp

AAP ਮੰਤਰੀਆਂ ਦੇ ਕਰਕੇ ਪੰਜਾਬ 'ਚ ਮੁਲਾਜ਼ਮ ਖੁਦਕੁਸ਼ੀਆਂ ਲਏ ਹੋ ਰਹੇ ਮਜਬੂਰ, ਇਸ ਤੋਂ ਮਾੜੀ ਸਰਕਾਰ ਕੀ ਹੋਵੇਗੀ : ਸੁਖਬੀਰ ਸਿੰਘ ਬਾਦਲ

SAD Mansa Punjab Bachao Rally : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਨਾਲ ਧੱਕਾ ਹੋ ਰਿਹਾ ਹੈ ਮੁਲਾਜ਼ਮ ਅਤੇ ਅਫਸਰ ਮਹਿਫੂਜ਼ ਨਹੀਂ, ਜਿਸ ਸਰਕਾਰ ਦੇ ਵਿੱਚ ਮੰਤਰੀਆਂ ਦਾ ਕਰਕੇ ਮੁਲਾਜ਼ਮ ਖੁਦਕੁਸ਼ੀ ਕਰ ਜਾਣ ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ।

Reported by:  PTC News Desk  Edited by:  KRISHAN KUMAR SHARMA -- March 24th 2026 07:25 PM -- Updated: March 24th 2026 07:58 PM
AAP ਮੰਤਰੀਆਂ ਦੇ ਕਰਕੇ ਪੰਜਾਬ 'ਚ ਮੁਲਾਜ਼ਮ ਖੁਦਕੁਸ਼ੀਆਂ ਲਏ ਹੋ ਰਹੇ ਮਜਬੂਰ, ਇਸ ਤੋਂ ਮਾੜੀ ਸਰਕਾਰ ਕੀ ਹੋਵੇਗੀ : ਸੁਖਬੀਰ ਸਿੰਘ ਬਾਦਲ

AAP ਮੰਤਰੀਆਂ ਦੇ ਕਰਕੇ ਪੰਜਾਬ 'ਚ ਮੁਲਾਜ਼ਮ ਖੁਦਕੁਸ਼ੀਆਂ ਲਏ ਹੋ ਰਹੇ ਮਜਬੂਰ, ਇਸ ਤੋਂ ਮਾੜੀ ਸਰਕਾਰ ਕੀ ਹੋਵੇਗੀ : ਸੁਖਬੀਰ ਸਿੰਘ ਬਾਦਲ

SAD Mansa Punjab Bachao Rally : ਆਮ ਆਦਮੀ ਪਾਰਟੀ (AAP Punjab) ਦੀ ਸਰਕਾਰ ਦੇ ਵਿੱਚ ਮੰਤਰੀਆਂ ਦੇ ਕਰਕੇ ਮੁਲਾਜ਼ਮ ਖੁਦਕਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ, ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਕੀਤਾ ਗਿਆ।


'ਪੰਜਾਬ ਬਚਾਓ' ਰੈਲੀ ਦੇ ਤਹਿਤ ਮਾਨਸਾ ਅਨਾਜ ਮੰਡੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਨਾਲ ਧੱਕਾ ਹੋ ਰਿਹਾ ਹੈ ਮੁਲਾਜ਼ਮ ਅਤੇ ਅਫਸਰ ਮਹਿਫੂਜ਼ ਨਹੀਂ, ਜਿਸ ਸਰਕਾਰ ਦੇ ਵਿੱਚ ਮੰਤਰੀਆਂ ਦਾ ਕਰਕੇ ਮੁਲਾਜ਼ਮ ਖੁਦਕੁਸ਼ੀ ਕਰ ਜਾਣ ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ 22 ਫਸਲਾਂ 'ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ, ਕਿਸਾਨਾਂ ਨੇ ਸੋਚਿਆ ਸੀ ਕਿ ਸਾਡੀ ਫਸਲ ਮਹਿੰਗੇ ਰੇਟ 'ਤੇ ਵਿਕੇਗੀ, ਪਰ ਉਸ ਤੋਂ ਬਾਅਦ ਵੀ ਜਦੋਂ ਤੱਕ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਜਿਸ ਕਾਰਨ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਇਸ ਤੋਂ ਇਲਾਵਾ ਮੂੰਗੀ 'ਤੇ ਐਮਐਸਪੀ ਦੇਣ ਦਾ ਵਾਅਦਾ ਵੀ ਕੀਤਾ, ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲੀ, ਜਿਸ ਕਾਰਨ ਕਿਸਾਨਾਂ ਨੂੰ ਮੁੜ ਤੋਂ ਨੁਕਸਾਨ ਝੱਲਣਾ ਪਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ 'ਤੇ ਲਾਠੀਚਾਰਜ ਹੋ ਰਹੇ ਹਨ, ਇਹਨਾਂ ਤੋਂ ਕੋਈ ਵੀ ਉਮੀਦ ਨਾ ਰੱਖੋ ਤੇ ਜਲਦ ਹੀ ਜਲਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆ ਲਿਆਉ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਇੱਕ ਨੰਬਰ ਸਕੂਲ ਦੱਸਣ ਵਾਲੀ ਸਰਕਾਰ ਦੇ ਮੁੱਖ ਮੰਤਰੀ ਦੀ ਦਾ ਪੁੱਤ ਚੰਡੀਗੜ੍ਹ ਦੇ ਉਸ ਸਕੂਲ ਦੇ ਵਿੱਚ ਪੜ੍ਹਦੇ ਹਨ, ਜਿਸ ਦੇ ਵਿੱਚ 5 ਲੱਖ ਰੁਪਏ ਮਹੀਨਾ ਫੀਸ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਦਾ ਡਾਟਾ ਲੈ ਲਓ, ਜਿਨ੍ਹਾਂ ਸਕੂਲਾਂ ਨੂੰ ਇੱਕ ਨੰਬਰ ਕਹਿ ਰਹੇ ਹਨ, ਪੰਜਾਬ 18ਵੇਂ ਨੰਬਰ ਤੇ ਪਹੁੰਚ ਗਿਆ ਹੈ ਪਰ ਪੰਜਾਬ ਸਰਕਾਰ ਇਸ਼ਤਿਆਰਾਂ ਦੇ ਵਿੱਚ ਲੋਕਾਂ ਨੂੰ ਝੂਠ ਪਰੋਸ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK