Wed, Mar 25, 2026
Whatsapp

Ludhiana News : ਲੁਧਿਆਣਾ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਦੋ ਲੋਕਾਂ ਦੀ ਮੌਤ, 5 ਜ਼ਖ਼ਮੀ, ਖਿੜਕੀਆਂ ਤੋੜ ਕੇ ਕੱਢੀਆਂ ਲਾਸ਼ਾਂ

Ludhiana News : ਲੁਧਿਆਣਾ 'ਚ ਦੋ ਕਾਰਾਂ ਦੀ ਭਿਆਨਕ ਟੱਕਰ (Car Accident) ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਅਕਤੀ 5 ਜ਼ਖ਼ਮੀ ਹੋ ਗਏ।

Reported by:  PTC News Desk  Edited by:  KRISHAN KUMAR SHARMA -- March 25th 2026 07:58 PM -- Updated: March 25th 2026 08:17 PM
Ludhiana News : ਲੁਧਿਆਣਾ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਦੋ ਲੋਕਾਂ ਦੀ ਮੌਤ, 5 ਜ਼ਖ਼ਮੀ, ਖਿੜਕੀਆਂ ਤੋੜ ਕੇ ਕੱਢੀਆਂ ਲਾਸ਼ਾਂ

Ludhiana News : ਲੁਧਿਆਣਾ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਦੋ ਲੋਕਾਂ ਦੀ ਮੌਤ, 5 ਜ਼ਖ਼ਮੀ, ਖਿੜਕੀਆਂ ਤੋੜ ਕੇ ਕੱਢੀਆਂ ਲਾਸ਼ਾਂ

Ludhiana News : ਲੁਧਿਆਣਾ 'ਚ ਦੋ ਕਾਰਾਂ ਦੀ ਭਿਆਨਕ ਟੱਕਰ (Car Accident) ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਅਕਤੀ 5 ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਨੇ ਲਾਸ਼ਾਂ ਨੂੰ ਕਾਰ ਦੀ ਖਿੜਕੀ ਨੂੰ ਰਾਡ ਨਾਲ ਤੋੜ ਕੇ ਕੱਢਿਆ।

ਟਾਇਰ ਫਟਣ ਕਾਰਨ ਵਾਪਰਿਆ ਹਾਦਸਾ


ਜਾਣਕਾਰੀ ਅਨੁਸਾਰ, ਇਹ ਹਾਦਸਾ ਇੱਕ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ, ਜਿਸ ਦੌਰਾਨ ਉਹ ਦੂਜੀ ਕਾਰ ਵਿੱਚ ਜਾ ਕੇ ਵੱਜੀ। ਹਾਦਸਾ ਲੁਧਿਆਣਾ-ਫਿਰੋਜ਼ਪੁਰ ਸੜਕ 'ਤੇ ਪਿੰਡ ਸ਼ੇਖੂਪੁਰਾ ਨੇੜੇ ਵਾਪਰਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੋਗਾ ਤੋਂ ਲੁਧਿਆਣਾ ਆ ਰਹੀ ਇੱਕ ਰਿਟਜ਼ ਕਾਰ ਦਾ ਪਿਛਲਾ ਟਾਇਰ ਸ਼ੇਖੂਪੁਰਾ ਪਿੰਡ ਨੇੜੇ ਫਟ ਗਿਆ। ਟਾਇਰ ਫਟਣ ਕਾਰਨ ਕਾਰ ਸੰਤੁਲਨ ਗੁਆ ​​ਬੈਠੀ ਅਤੇ ਡਿਵਾਈਡਰ ਟੱਪ ਕੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਟਕਰਾ ਗਈ।

ਰਾਡ ਨਾਲ ਖਿੜਕੀ ਤੋੜ ਕੇ ਕੱਢੀਆਂ ਲਾਸ਼ਾਂ

ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ ਮਦਦ ਲਈ ਪਹੁੰਚ ਕੀਤੀ ਗਈ। ਕਾਰਾਂ ਦੀ ਹਾਲਤ ਇੰਨੀ ਖਸਤਾ ਸੀ ਕਿ ਲੋਕਾਂ ਵੱਲੋਂ ਰਾਡ ਨਾਲ ਖਿੜਕੀ ਤੋੜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ।

ਜਾਣਕਾਰੀ ਅਨੁਸਾਰ, ਰਿਟਜ਼ ਕਾਰ ਵਿੱਚ ਸਫ਼ਰ ਕਰ ਰਹੇ ਖੋਸਾ ਰਣਧੀਰ (ਲੁਧਿਆਣਾ) ਦੇ ਵਸਨੀਕ ਹਰਸ਼ਦੀਪ ਸਿੰਘ ਅਤੇ ਦੇਵਕਰਨ ਸਿੰਘ ਗੰਭੀਰ ਜ਼ਖਮੀ ਹੋ ਗਏ। ਜਦਕਿ ਸਵਿਫਟ ਕਾਰ ਵਿੱਚ ਸਫ਼ਰ ਕਰ ਰਹੇ ਲੁਧਿਆਣਾ ਦੇ ਤਾਜਪੁਰ ਰੋਡ ਦੇ ਵਸਨੀਕ ਲਾਲਦੀਨ, ਸਿਰਜਾਦੀਨ, ਮਾਮੁਸੈਨ ਅਤੇ ਸ਼ਾਨੂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

ਮ੍ਰਿਤਕਾਂ ਦੀ ਪਛਾਣ ਡਰਾਈਵਰ ਗਾਓਦੀਨ (35) ਅਤੇ ਇੱਕ ਹੋਰ ਵਿਅਕਤੀ ਸਿਰਜੰਦੀ (30) ਵੱਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਸੀ।

- PTC NEWS

Top News view more...

Latest News view more...

PTC NETWORK
PTC NETWORK