Chaitra Navratri 2023: ਚੇਤ ਦੇ ਨਰਾਤਿਆਂ ਦਾ ਪਹਿਲਾਂ ਦਿਨ, ਮੰਦਿਰਾਂ ’ਚ ਲੱਗੀਆਂ ਰੌਣਕਾਂ

ਪੂਰੇ ਭਾਰਤ ਵਿਚ ਅਜ ਤੋਂ ਪਵਿੱਤਰ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ ਪਹਿਲੇ ਨਰਾਤੇ ’ਤੇ ਭਗਤਾਂ ਦੀ ਲੰਬੀਆਂ ਲਾਈਨਾਂ ਸਵੇਰੇ ਤੋਂ ਹੀ ਮੰਦਿਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਨਰਾਤੇ ਦੇ ਅੱਠਵੀਂ ਅਤੇ ਨੌਵੀਂ ਵਾਲੇ ਦਿਨ ਕੰਜਕ ਪੂਜਣ ਹੋਵੇਗਾ।

By  Aarti March 22nd 2023 11:18 AM

ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ, 21 ਮਾਰਚ): ਪੂਰੇ ਭਾਰਤ ਵਿਚ ਅਜ ਤੋਂ ਪਵਿੱਤਰ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ ਪਹਿਲੇ ਨਰਾਤੇ ’ਤੇ ਭਗਤਾਂ ਦੀ ਲੰਬੀਆਂ ਲਾਈਨਾਂ ਸਵੇਰੇ ਤੋਂ ਹੀ ਮੰਦਿਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਨਰਾਤੇ ਦੇ ਅੱਠਵੀਂ ਅਤੇ ਨੌਵੀਂ ਵਾਲੇ ਦਿਨ ਕੰਜਕ ਪੂਜਣ ਹੋਵੇਗਾ।  


ਸਿਧ ਸ਼ਕਤੀ ਪਿੱਠ ਇਤਿਹਾਸਕ ਮੰਦਿਰ ਦੇ ਮਹੰਤ ਅਮਿਤ ਸ਼ਾਹ ਨੇ ਦੱਸਿਆ ਕਿ ਇਹਨਾਂ ਨਰਾਤਿਆਂ ਦਾ ਹਿੰਦੂ ਧਰਮ ਵਿਚ ਬਹੁਤ ਮਹੱਤਵ ਹੈ ਹਰ ਵਿਅਕਤੀ ਇਹਨਾਂ ਨਰਾਤਿਆਂ ਵਿਚ ਵਰਤ ਰੱਖਦਾ ਹੈ ਖੇਤਰੀ ਬੀਜਦਾ ਹੈ ਕੰਜਕ ਪੂਜਣ ਕਰਦਾ ਹੈ ਅਤੇ ਮਾਂ ਦੂਰਗਾ ਦੀ ਪੂਜਾ ਕਰਦਾ ਹੈ। 

ਉੱਥੇ ਹੀ ਪਹਿਲੇ ਨਰਾਤੇ ਨੂੰ ਲੈਕੇ ਸਵੇਰੇ ਤੋਂ ਹੀ ਭਗਤ ਮੰਦਿਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਭਗਤਾਂ ਨੇ ਦੱਸਿਆ ਕਿ ਉਹ ਨਰਾਤੇ ਦੇ ਪਹਿਲੇ ਦਿਨ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਆਏ ਹਨ। ਨਾਲ ਹੀ ਉਨ੍ਹਾਂ ਨੇ ਸਾਰਿਆਂ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ ਹੈ। 

Related Post