ਪਾਕਿਸਤਾਨ ਦੇ ਪਹਿਲੇ PM ਨੂੰ ਆਪਣੇ ਦੋਸਤ ਦੀ ਬੇਟੀ ਨਾਲ ਹੋ ਗਿਆ ਸੀ ਪਿਆਰ, ਪਰ ਨਿਕਾਹ ਮਗਰੋਂ ਹੋਣਾ ਪਿਆ ਜੁਦਾ
Jinnah's Love Story In Short: ਪਾਕਿਸਤਾਨ ਦੇ ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦਾ ਜਨਮ 25 ਦਸੰਬਰ 1876 ਨੂੰ ਹੋਇਆ ਸੀ। ਉਤਰਾਅ-ਚੜ੍ਹਾਅ ਨਾਲ ਭਰਪੂਰ ਜਿਨਾਹ ਦੇ ਸਿਆਸੀ ਜੀਵਨ ਦਾ ਕਾਫੀ ਵਿਸ਼ਲੇਸ਼ਣ ਕੀਤਾ ਗਿਆ ਹੈ। ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਖਾਸ ਕਰਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਮਹਿਲਾਵਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਜਿਨਾਹ ਨੇ ਦੋ ਵਾਰ ਵਿਆਹ ਕੀਤਾ, ਉਨ੍ਹਾਂ ਦੀ ਇਕ ਬੇਟੀ ਵੀ ਸੀ ਜੋ ਉਨ੍ਹਾਂ ਦੀ ਇਕਲੌਤੀ ਔਲਾਦ ਸੀ।
ਪਾਕਿਸਤਾਨੀ-ਅਮਰੀਕੀ ਵਿਦਵਾਨ ਅਤੇ ਸਾਬਕਾ ਡਿਪਲੋਮੈਟ ਅਕਬਰ ਐਸ ਅਹਿਮਦ ਦੀ 'ਜਿਨਾਹ, ਪਾਕਿਸਤਾਨ ਐਂਡ ਇਸਲਾਮਿਕ ਆਈਡੈਂਟਿਟੀ: ਦ ਸਰਚ ਫਾਰ ਸਲਾਦੀਨ' ਦੇ ਮੁਤਾਬਕ ਉਹ ਆਪਣੀ ਦੂਜੀ ਪਤਨੀ ਰਤਨਬਾਈ ਉਰਫ਼ ਰੁਤੀ ਅਤੇ ਆਪਣੀ ਧੀ ਦੀਨਾ ਦੇ ਬਹੁਤ ਨੇੜੇ ਸੀ।
/ptc-news/media/media_files/EuQKvPPsCljJAHWXcgC1.jpg)
ਰਤਨਬਾਈ ਨੇ ਪਿਤਾ ਦੀ ਇੱਛਾ ਦੇ ਵਿਰੁੱਧ ਜਿਨ੍ਹਾਂ ਨਾਲ ਕਰਵਾਇਆ ਵਿਆਹ
ਰਤਨਬਾਈ ਇੱਕ ਅਠਾਰਾਂ ਸਾਲਾਂ ਦੀ ਪਾਰਸੀ ਕੁੜੀ ਸੀ, ਜਿਨ੍ਹਾਂ ਨੇ ਆਪਣੇ ਪਿਤਾ ਦੀ ਇੱਛਾ ਦੇ ਵਿਰੁੱਧ 1918 ਦੇ ਸ਼ੁਰੂ ਵਿੱਚ ਜਿਨਾਹ ਨਾਲ ਵਿਆਹ ਕਰਵਾ ਲਿਆ। 42 ਸਾਲਾਂ ਦੇ ਜਿਨਾਹ ਇੱਕ ਆਦਰਸ਼ ਪ੍ਰੇਮੀ ਦੇ ਮਾਪਦੰਡਾਂ 'ਤੇ ਖ਼ਰੇ ਨਹੀਂ ਉਤਰਦੇ ਸਨ। ਜਿਨਾਹ ਨਾ ਸਿਰਫ਼ ਰਤਨਬਾਈ ਦੇ ਪਿਤਾ ਦੇ ਉਮਰ ਦੇ ਸਨ, ਸਗੋਂ ਉਹ ਇੱਕ ਵੱਖਰੇ ਧਰਮ ਦੇ ਵੀ ਸਨ।
ਰਤਨਬਾਈ ਦੇ ਪਿਤਾ ਆਪਣੇ ਦੋਸਤ ਜਿਨਾਹ ਤੋਂ ਹੋਏ ਖਫ਼ਾ
ਅਹਿਮਦ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਸਰ ਦਿਨਸ਼ਾਅ ਪੇਟਿਟ (ਰਤਨਬਾਈ ਦੇ ਪਿਤਾ) ਗੁੱਸੇ ਵਿੱਚ ਸਨ ਜਦੋਂ ਉਨ੍ਹਾਂ ਦੇ ਦੋਸਤ ਜਿਨਾਹ ਨੇ ਉਨ੍ਹਾਂ ਦੀ ਧੀ ਨੂੰ ਪ੍ਰਸਤਾਵਿਤ ਕੀਤਾ। ਇਹ ਕੁਦਰਤੀ ਵੀ ਸੀ। ਪਾਰਸੀ ਲੋਕ ਅਮੀਰ ਸਨ। ਉਨ੍ਹਾਂ ਦਾ ਭਾਈਚਾਰਾ ਬਹੁਤ ਉੱਚਾ-ਸੁੱਚਾ ਸੀ। ਉਨ੍ਹਾਂ ਨੇ ਬੰਬਈ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਰੁਤੀ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਨੌਜਵਾਨ ਨੂੰ ਚੁਣਨ ਦਾ ਮੌਕਾ ਮਿਲ ਸਕਦਾ ਸੀ।"
ਲੇਖ ਅੱਗੇ ਦਸਦਾ ਹੈ ਕਿ ਰਤਨਬਾਈ ਜ਼ਿੱਦੀ, ਸ਼ੌਕੀਨ ਪਾਠਕ ਅਤੇ ਕਵਿਤਾ ਅਤੇ ਲਲਿਤ ਕਲਾਵਾਂ ਦੀ ਪ੍ਰੇਮੀ ਸੀ। ਉਸ ਨੇ ਬੰਬਈ ਵਿੱਚ ਵੇਸ਼ਵਾਘਰਾਂ ਨੂੰ ਖਤਮ ਕਰਨ ਅਤੇ ਜਾਨਵਰਾਂ ਦੀ ਬੇਰਹਿਮੀ ਵਿਰੁੱਧ ਮੁਹਿੰਮ ਵੀ ਚਲਾਈ। ਆਪਣੇ ਵਿਆਹ ਦੇ ਇੱਕ ਸਾਲ ਦੇ ਅੰਦਰ ਜਿਨਾਹ 1919 ਵਿੱਚ ਮੁਸਲਿਮ ਲੀਗ ਦੇ ਪ੍ਰਧਾਨ ਬਣ ਗਏ। ਰਤਨਬਾਈ ਨੇ ਮੁਸਲਿਮ ਲੀਗ ਦੀਆਂ ਜਨਤਕ ਮੀਟਿੰਗਾਂ ਵਿਚ ਜਿਨਾਹ ਨਾਲ ਮੰਚ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪੱਛਮੀ ਪਹਿਰਾਵੇ ਨੇ ਅਜਿਹੇ ਇਕੱਠਾਂ ਵਿਚ ਅਕਸਰ ਵਿਵਾਦ ਵੀ ਪੈਦਾ ਕੀਤਾ ਸੀ।
ਇਸੇ ਤਰ੍ਹਾਂ ਦੀ ਘਟਨਾ 1924 ਵਿਚ ਬੰਬਈ ਵਿਚ ਹੋਏ ਮੁਸਲਿਮ ਲੀਗ ਦੇ ਸਾਲਾਨਾ ਇਜਲਾਸ ਵਿਚ ਹੋਈ ਜਦੋਂ ਸਾਦ ਐਸ ਖਾਨ ਅਤੇ ਸਾਰਾ ਐਸ ਖਾਨ ਆਪਣੀ ਕਿਤਾਬ 'ਰੁਤੀ ਜਿਨਾਹ: ਦਿ ਵੂਮੈਨ ਹੂ ਸਟੱਡ ਡਿਫੈਂਟ' ਵਿੱਚ ਲਿਖਿਆ "ਕੁਝ ਲੋਕਾਂ ਨੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਉਹ ਔਰਤ ਕੌਣ ਸੀ। ਜਿਨਾਹ ਦੇ ਸਿਆਸੀ ਸਕੱਤਰ ਐਮ.ਸੀ. ਚਾਗਲਾ ਨੂੰ ਇਤਰਾਜ਼ ਕਰਨ ਵਾਲਿਆਂ ਨੂੰ ਦੱਸਣਾ ਪਿਆ ਕਿ ਉਹ ਮੁਸਲਿਮ ਲੀਗ ਦੇ ਪ੍ਰਧਾਨ ਦੀ ਪਤਨੀ ਹੈ, ਇਸ ਲਈ ਬਿਹਤਰ ਹੋਵੇਗਾ ਜੇਕਰ ਉਹ ਆਪਣੀ ਰਾਏ ਆਪਣੇ ਕੋਲ ਰੱਖਣ।"
ਵਿਆਹ ਦੇ ਕੁਝ ਸਾਲਾਂ ਬਾਅਦ ਹੋਏ ਖਫ਼ਾ
ਰਤਨਬਾਈ ਅਤੇ ਜਿਨਾਹ ਆਪਣੇ ਵਿਆਹ ਦੇ ਕੁਝ ਸਾਲਾਂ ਬਾਅਦ ਵੱਖ ਹੋ ਗਏ। ਉਹ ਵੱਖ ਹੋ ਗਏ ਕਿਉਂਕਿ ਜਿਨਾਹ ਦੂਰ ਹੋ ਗਏ ਸਨ ਅਤੇ ਆਪਣੇ ਰਾਜਨੀਤਿਕ ਕਰੀਅਰ ਵਿੱਚ ਰੁੱਝ ਗਏ ਸਨ। ਹਾਲਾਂਕਿ ਜਦੋਂ ਰਤਨਬਾਈ ਬੀਮਾਰ ਹੋ ਗਈ ਤਾਂ ਇਹ ਜੋੜਾ ਇਕ ਵਾਰ ਫਿਰ ਇਕਜੁੱਟ ਹੋ ਗਿਆ। ਰਤਨਬਾਈ ਦੀ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ। ਪਰ ਸਾਲ 1929 ਵਿੱਚ 29 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
/ptc-news/media/media_files/3eHz6ToNQM6MNvsqkaGq.jpg)
ਅਹਿਮਦ ਨੇ ਲਿਖਿਆ, "ਰੁਤੀ ਦੀ ਮੌਤ ਨੇ ਜਿਨਾਹ ਨੂੰ 'ਤਬਾਹ' ਕਰ ਦਿੱਤਾ... ਜਦੋਂ ਰੁਤੀ ਦੀ ਲਾਸ਼ ਨੂੰ ਕਬਰ ਵਿਚ ਰੱਖਿਆ ਗਿਆ ਤਾਂ ਜਿਨਾਹ ਇਕ ਬੱਚੇ ਵਾਂਗ ਰੋਏ ਸਨ, ਆਪਣੇ ਆਪ 'ਤੇ ਕਾਬੂ ਨਾ ਰੱਖ ਸਕੇ...ਉਸ ਤੋਂ ਬਾਅਦ ਉਹ ਕਦੇ ਵੀ ਪਹਿਲਾਂ ਵਰਗੇ ਨਹੀਂ ਰਹੇ; “ਉਨ੍ਹਾਂ ਦੇ ਅੰਦਰ ਦਾ ਕੁਝ ਗੁਆਚਿਆ ਜਾਪਦਾ ਸੀ।”