Yamuna Water Level : ਦਿੱਲੀ ਚ ਹੜ੍ਹ ਦਾ ਖ਼ਤਰਾ ! ਹਥਿਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹ ਗਏ, ਯਮੁਨਾ ਨੇ Warning Level ਨੂੰ ਕੀਤਾ ਪਾਰ

Yamuna Water Level : ਹਰਿਆਣਾ ਦੇ ਯਮੁਨਾਨਗਰ ਵਿੱਚ ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਅਧਿਕਾਰੀਆਂ ਨੂੰ ਐਤਵਾਰ ਨੂੰ ਹਥਿਨੀਕੁੰਡ ਬੈਰਾਜ ਦੇ ਗੇਟ ਖੋਲ੍ਹਣੇ ਪਏ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਯਮੁਨਾ ਨਦੀ ਉਫਾਨ 'ਤੇ ਹੈ। ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਇਸ ਮਾਨਸੂਨ ਵਿੱਚ ਪਹਿਲੀ ਵਾਰ ਹਥਿਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ ਗਏ ਹਨ ਅਤੇ ਬੈਰਾਜ ਤੋਂ 1.16 ਲੱਖ ਕਿਊਸਿਕ ਪਾਣੀ ਛੱਡਿਆ ਗਿਆ

By  Shanker Badra August 18th 2025 04:00 PM

Yamuna Water Level : ਹਰਿਆਣਾ ਦੇ ਯਮੁਨਾਨਗਰ ਵਿੱਚ ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਅਧਿਕਾਰੀਆਂ ਨੂੰ ਐਤਵਾਰ ਨੂੰ ਹਥਿਨੀਕੁੰਡ ਬੈਰਾਜ ਦੇ ਗੇਟ ਖੋਲ੍ਹਣੇ ਪਏ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਯਮੁਨਾ ਨਦੀ ਉਫਾਨ 'ਤੇ ਹੈ। ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਇਸ ਮਾਨਸੂਨ ਵਿੱਚ ਪਹਿਲੀ ਵਾਰ ਹਥਿਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ ਗਏ ਹਨ ਅਤੇ ਬੈਰਾਜ ਤੋਂ 1.16 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਹਥਿਨੀਕੁੰਡ ਬੈਰਾਜ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ 'ਤੇ 48 ਤੋਂ 50 ਘੰਟੇ ਲੱਗਦੇ ਹਨ।

ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ ?

ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ 17 ਅਗਸਤ 2025 ਨੂੰ ਦੁਪਹਿਰ 1 ਵਜੇ ਹਥਿਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਅਤੇ ਉੱਪਰਲੇ ਯਮੁਨਾ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਿਸ਼ ਦੇ ਮੱਦੇਨਜ਼ਰ ਇਹ ਖਦਸ਼ਾ ਹੈ ਕਿ 19 ਅਗਸਤ ਨੂੰ ਦੁਪਹਿਰ 2 ਵਜੇ ਦਿੱਲੀ ਰੇਲਵੇ ਪੁਲ 'ਤੇ ਯਮੁਨਾ ਦਾ ਪਾਣੀ ਦਾ ਪੱਧਰ 206 ਮੀਟਰ ਤੋਂ ਉੱਪਰ ਜਾ ਸਕਦਾ ਹੈ।

ਭਾਰੀ ਬਾਰਿਸ਼ ਤੋਂ ਬਾਅਦ ਸੋਮ ਨਦੀ ਵਿੱਚ ਉਛਾਲ

ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਯਮੁਨਾਨਗਰ ਅਤੇ ਗੁਆਂਢੀ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਹਰਿਆਣਾ ਵਿੱਚ ਸੋਮ ਨਦੀ ਵੀ ਐਤਵਾਰ ਨੂੰ ਓਵਰਫਲੋ ਹੋ ਗਈ। ਐਤਵਾਰ ਨੂੰ ਨਦੀ ਦਾ ਬੰਨ੍ਹ ਟੁੱਟਣ ਤੋਂ ਬਾਅਦ ਪਾਣੀਵਾਲਾ ਵਰਗੇ ਕਈ ਪਿੰਡ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਧਨੌਰਾ ਪਿੰਡ ਵਿੱਚ ਨਦੀ ਪੁਲ ਤੋਂ ਵਗਦੀ ਦਿਖਾਈ ਦਿੱਤੀ। ਇਹ ਪੁਲ ਹਰਿਆਣਾ ਦੇ ਰਣਜੀਤਪੁਰ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ।

ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ

ਯਮੁਨਾਨਗਰ ਤੋਂ ਇਲਾਵਾ ਹਰਿਆਣਾ ਵਿੱਚ ਪੰਚਕੂਲਾ, ਕੁਰੂਕਸ਼ੇਤਰ ਅਤੇ ਅੰਬਾਲਾ ਸਮੇਤ ਕਈ ਥਾਵਾਂ 'ਤੇ ਮੀਂਹ ਪਿਆ। ਐਤਵਾਰ ਨੂੰ ਚੰਡੀਗੜ੍ਹ ਵਿੱਚ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ, ਜਿਸ ਤੋਂ ਬਾਅਦ ਝੀਲ ਦੇ ਤਿੰਨ ਫਲੱਡ ਗੇਟ ਵਿੱਚੋਂ ਇੱਕ ਨੂੰ ਖੋਲ੍ਹ ਦਿੱਤਾ ਗਿਆ ਤਾਂ ਜੋ ਵਾਧੂ ਪਾਣੀ ਨੂੰ ਸੁਖਨਾ ਝੀਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਨੇੜਲੇ ਸਾਰੇ ਇਲਾਕਿਆਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ। ਝੀਲ ਦੇ ਫਲੱਡ ਗੇਟ ਨੂੰ ਆਮ ਤੌਰ 'ਤੇ 1,163 ਫੁੱਟ ਦੇ ਖ਼ਤਰੇ ਦੇ ਨਿਸ਼ਾਨ 'ਤੇ ਖੋਲ੍ਹਿਆ ਜਾਂਦਾ ਹੈ। 

Related Post