Floods In Punjab : ਹੜਾਂ ਦੀ ਆਫਤ ਦਾ ਸਾਹਮਣਾ ਕਰ ਰਿਹਾ ਪੰਜਾਬ, ਸਾਡੇ ਸਾਥ ਤੇ ਸਹਿਯੋਗ ਦੀ ਲੋੜ — ਜਥੇਦਾਰ ਕੁਲਦੀਪ ਸਿੰਘ

ਉਨ੍ਹਾਂ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਰਾਹਤ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਦਾਅਵਿਆਂ ’ਤੇ ਉਲਝਣਾਂ ਵਿਚ ਪੈਣਾ ਚਾਹੀਦਾ ਹੈ।

By  Aarti September 1st 2025 02:01 PM

Floods In Punjab :  ਅੰਮ੍ਰਿਤਸਰ ਪੰਜਾਬ ਵਿੱਚ ਆਈ ਭਿਆਨਕ ਹੜਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਫਤ ਕੇਵਲ ਕੁਦਰਤੀ ਨਹੀਂ, ਬਲਕਿ ਕਿਤੇ ਨਾ ਕਿਤੇ ਪ੍ਰਬੰਧਕੀ ਚੁਕਾਂ ਦਾ ਨਤੀਜਾ ਵੀ ਲੱਗਦੀ ਹੈ।

ਉਨ੍ਹਾਂ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਰਾਹਤ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਦਾਅਵਿਆਂ ’ਤੇ ਉਲਝਣਾਂ ਵਿਚ ਪੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜਾਂ ਨੇ ਘਰ-ਘਰ ਨੂੰ ਪ੍ਰਭਾਵਿਤ ਕੀਤਾ, ਲੋਕਾਂ ਦੀਆਂ ਜਾਨਾਂ, ਮਾਲ, ਡੰਗਰ, ਤੇ ਖੇਤਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਅਸੀਂ ਰੋਜ਼ ਮੌਕੇ ਤੇ ਜਾ ਕੇ ਲੋਕਾਂ ਦੇ ਦਰਦ ਸੁਣ ਰਹੇ ਹਾਂ। ਸੁਲਤਾਨਪੁਰ ਲੋਧੀ ਤੋਂ ਲੈ ਕੇ ਅਜਨਾਲਾ, ਡੇਰਾ ਬਾਬਾ ਨਾਨਕ, ਰਮਦਾਸ ਤੱਕ ਹਰੇਕ ਇਲਾਕੇ ਵਿੱਚ ਹਾਲਾਤ ਦਿਲ ਦਹਿਲਾ ਰਹੇ ਹਨ। 

ਉਨ੍ਹਾਂ  ਐਸਜੀਪੀਸੀ ਅਤੇ ਹੋਰ ਜਥੇਬੰਦੀਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਰਾਹਤ ਕਾਰਜਾਂ ਲਈ ਟਰਾਲੀਆਂ ਦੇ ਰਾਹੀਂ ਚਾਰਾ, ਖਾਣ-ਪੀਣ ਦਾ ਸਮਾਨ, ਅਤੇ ਹੋਰ ਜਰੂਰੀ ਸਾਮਾਨ ਮੁਹੱਈਆ ਕਰਵਾਇਆ। ਇਹ ਪੰਜਾਬੀ ਭਾਈਚਾਰੇ ਦੀ ਵਧੀਆ ਮਿਸਾਲ ਹੈ ਕਿ ਲੋਕ ਰਾਜਿਆਂ ਦੀ ਉਡੀਕ ਨਾ ਕਰਦੇ ਹੋਏ ਆਪਣੇ ਪੱਧਰ 'ਤੇ ਮਦਦ ਲਈ ਲੱਗੇ ਹੋਏ ਹਨ। 

ਪਰ ਉਨ੍ਹਾਂ ਨੇ ਸਰਕਾਰਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਦੇ ਕਿਸੇ ਵੀ ਉਚ ਅਧਿਕਾਰੀ ਜਾਂ ਮੰਤਰੀ ਨੇ ਹੜ ਪੀੜਤ ਇਲਾਕਿਆਂ ਦਾ ਦੌਰਾ ਨਹੀਂ ਕੀਤਾ। ਇਹ ਸਵਾਲ ਉਠਦਾ ਹੈ ਕਿ ਕੀ ਪੰਜਾਬ ਦੇ ਲੋਕ ਕੇਂਦਰ ਲਈ ਅਣਦੇਖੇ ਹਨ? ਕੀ ਅਸੀਂ ਕੇਵਲ ਚੋਣਾਂ ਵੇਲੇ ਯਾਦ ਆਉਂਦੇ ਹਾਂ?"। ਉਨ੍ਹਾਂ ਇਹ ਵੀ ਕਿਹਾ ਕਿ ਹੜਾਂ ਦੇ ਪਾਣੀ ਦੇ ਆਉਣ ਤੇ ਨਿਕਾਸ ਨੂੰ ਲੈ ਕੇ ਪੁਰੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਜਾਂਚ ਹੋਣੀ ਚਾਹੀਦੀ ਕਿ ਕਿਹੜੇ ਡੈਮ ਤੋਂ ਪਾਣੀ ਛੱਡਿਆ ਗਿਆ? ਕਿੰਨਾ ਛੱਡਿਆ ਗਿਆ? ਕੀ ਪਹਿਲਾਂ ਕੋਈ ਚੇਤਾਵਨੀ ਦਿੱਤੀ ਗਈ?" ਉਨ੍ਹਾਂ ਨੇ ਕਿਹਾ ਕਿ ਲੋਕ ਸਪਸ਼ਟ ਜਵਾਬ ਚਾਹੁੰਦੇ ਹਨ ਅਤੇ ਇਹ ਸਰਕਾਰ ਦੀ ਜਵਾਬਦੇਹੀ ਬਣਦੀ ਹੈ।

ਜਥੇਦਾਰ ਨੇ ਅੰਤ ਵਿੱਚ ਕਿਹਾ ਕਿ ਜਿਵੇਂ ਗੁਰੂ ਦਾ ਪੰਥ ਹਰ ਮੁਸ਼ਕਿਲ 'ਚ ਖੜਾ ਹੁੰਦਾ ਹੈ, ਅਜਿਹਾ ਹੀ ਪੰਜਾਬੀ ਵੀ ਖੜੇ ਹਨ। ਪਰ ਸਰਕਾਰਾਂ ਦਾ ਵੀ ਫਰਜ਼ ਹੈ ਕਿ ਉਹ ਸਿਰਫ਼ ਵਾਅਦੇ ਨਾ ਕਰਨ, ਬਲਕਿ ਜਮੀਨੀ ਪੱਧਰ 'ਤੇ ਮਦਦ ਕਰਕੇ ਲੋਕਾਂ ਨੂੰ ਵਿਸ਼ਵਾਸ ਜਤਾਉਣ। 

ਇਹ ਵੀ ਪੜ੍ਹੋ : Sri Akal Takht Sahib ਵਿਖੇ ਪੇਸ਼ ਹੋਏ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ, ਪੇਸ਼ ਹੋਣ ਮਗਰੋਂ ਦਿੱਤਾ ਇਹ ਬਿਆਨ

Related Post