Agricultural Debt Burden On Farmers : ਕਰਜ਼ੇ ਦੀ ਮਾਰ ਹੇਠ ਦੇਸ਼ ਦਾ ਅੰਨਦਾਤਾ, ਪੰਜਾਬ ਤੀਜੇ ਤੇ ਹਰਿਆਣਾ ਚੌਥੇ ਨੰਬਰ ’ਤੇ, ਦੇਖੋ ਬਾਕੀ ਸੂਬਿਆਂ ਦਾ ਹਾਲ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਕਾਲੀਪਾੜਾ ਸਰੇਨ ਖੇਰਵਾਲ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੂਰੇ ਦੇਸ਼ ਵਿੱਚ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ 74,121 ਰੁਪਏ ਹੈ।

By  Aarti February 12th 2026 03:07 PM

Agricultural Debt Burden On Farmers :  ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜੋ ਕਿ ਦੇਸ਼ ਦੇ ਅੰਨ ਭੰਡਾਰ ’ਚ ਵੱਡਾ ਹਿੱਸਾ ਪਾਉਂਦੇ ਹਨ, ਸਭ ਤੋਂ ਵੱਧ ਕਰਜ਼ਦਾਰ ਹਨ। ਮਿਲੀ ਜਾਣਕਾਰੀ ਮੁਤਾਬਿਕ ਪ੍ਰਤੀ ਕਿਸਾਨ ਪਰਿਵਾਰ 2.03 ਰੁਪਏ ਲੱਖ ਅਤੇ 1.83  ਲੱਖ ਰੁਪਏ ਦੇ ਬਕਾਇਆ ਕਰਜ਼ੇ ਦੇ ਨਾਲ, ਪੰਜਾਬ ਅਤੇ ਹਰਿਆਣਾ ਲੜੀਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਇਸ ਤੋਂ ਇਲਾਵਾ ਪ੍ਰਤੀ ਕਿਸਾਨ ਪਰਿਵਾਰ ਕਰਜ਼ੇ ਦੇ ਮਾਮਲੇ ਵਿੱਚ ਸਿਰਫ਼ ਆਂਧਰਾ ਪ੍ਰਦੇਸ਼ 2.45 ਲੱਖ ਰੁਪਏ ਅਤੇ ਕੇਰਲ 2.42 ਲੱਖ ਰੁਪਏ ਦੇ ਨਾਲ ਪੰਜਾਬ ਅਤੇ ਹਰਿਆਣਾ ਤੋਂ ਅੱਗੇ ਹਨ। 

ਕਰਜ਼ੇ ਦੀ ਮਾਰ ’ਚ ਤੀਜੇ ਨੰਬਰ ’ਤੇ ਪੰਜਾਬ !

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਕਾਲੀਪਾੜਾ ਸਰੇਨ ਖੇਰਵਾਲ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੂਰੇ ਦੇਸ਼ ਵਿੱਚ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ 74,121 ਰੁਪਏ ਹੈ। ਨਾਗਾਲੈਂਡ 'ਤੇ ਸਭ ਤੋਂ ਘੱਟ ਕਰਜ਼ਾ ਹੈ ਜੋਕਿ ਸਿਰਫ 1,750 ਰੁਪਏ ਹੈ। ਇਸ ਤੋਂ ਬਾਅਦ ਮੇਘਾਲਿਆ 2,237 ਰੁਪਏ ਅਤੇ ਅਰੁਣਾਚਲ ਪ੍ਰਦੇਸ਼ 3,581 ਰੁਪਏ ਦਾ ਨੰਬਰ ਆਉਂਦਾ ਹੈ।

ਇਸ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਮੂਹ ਨੇ ਪ੍ਰਤੀ ਕਿਸਾਨ ਪਰਿਵਾਰ 25,629 ਰੁਪਏ ਦਾ ਕਰਜ਼ਾ ਦੱਸਿਆ। ਰਾਜਸਥਾਨ 'ਤੇ 1.13 ਲੱਖ ਰੁਪਏ, ਹਿਮਾਚਲ ਪ੍ਰਦੇਸ਼ 'ਤੇ 85,825 ਰੁਪਏ ਅਤੇ ਜੰਮੂ-ਕਸ਼ਮੀਰ 'ਤੇ 30,435 ਰੁਪਏ ਦਾ ਕਰਜ਼ਾ ਹੈ।

ਆਂਧਰਾ ਪ੍ਰਦੇਸ਼ ਪਹਿਲੇ ਅਤੇ ਕੇਰਲ ਦੂਜੇ ਨੰਬਰ ’ਤੇ 

ਇਸ ਤੋਂ ਇਲਾਵਾ 1 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਵਾਲੇ ਰਾਜਾਂ ਵਿੱਚ ਤਾਮਿਲਨਾਡੂ 1.06 ਲੱਖ ਰੁਪਏ, ਕਰਨਾਟਕ 1.26 ਲੱਖ ਰੁਪਏ, ਅਤੇ ਤੇਲੰਗਾਨਾ 1.52 ਲੱਖ ਰੁਪਏ ਸ਼ਾਮਲ ਹਨ। ਹਿੰਦੀ ਭਾਸ਼ੀ ਸੂਬਿਆਂ ਵਿੱਚ ਖੇਤੀਬਾੜੀ ਕਰਜ਼ੇ ਦਾ ਪੱਧਰ ਘੱਟ ਹੈ। ਇਨ੍ਹਾਂ ਵਿੱਚ ਬਿਹਾਰ 23,534 ਰੁਪਏ, ਛੱਤੀਸਗੜ੍ਹ 21,443 ਰੁਪਏ, ਝਾਰਖੰਡ 8,415 ਰੁਪਏ, ਮੱਧ ਪ੍ਰਦੇਸ਼ 74,420 ਰੁਪਏ, ਓਡੀਸ਼ਾ 32,721 ਰੁਪਏ, ਉਤਰਾਖੰਡ 48,338 ਰੁਪਏ, ਅਤੇ ਉੱਤਰ ਪ੍ਰਦੇਸ਼ 51,107 ਰੁਪਏ ਸ਼ਾਮਲ ਹਨ।

ਇੰਝ ਪਤਾ ਲਗਾਇਆ ਜਾਂਦਾ ਹੈ ਅੰਕੜਾ 

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਪ੍ਰਤੀ ਖੇਤੀਬਾੜੀ ਪਰਿਵਾਰ ਬਕਾਇਆ ਕਰਜ਼ੇ ਦੀ ਔਸਤ ਰਕਮ ਦਾ ਅਨੁਮਾਨ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੇ ਰਾਸ਼ਟਰੀ ਅੰਕੜਾ ਦਫ਼ਤਰ ਦੁਆਰਾ ਕੀਤੇ ਗਏ ਸਥਿਤੀਗਤ ਮੁਲਾਂਕਣ ਸਰਵੇਖਣਾਂ ਦੁਆਰਾ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Bharat Bandh : ਅੱਜ ਭਾਰਤ ਬੰਦ ,ਜਾਣੋ ਕੀ ਖੁੱਲ੍ਹਾ ਅਤੇ ਕੀ ਬੰਦ ਰਹੇਗਾ? ਦੇਖੋ ਪੂਰੀ ਡਿਟੇਲ

Related Post