ਹਵਾਈ ਅੱਡੇ 'ਤੇ ਮਹਿਲਾ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

By  Ravinder Singh December 11th 2022 08:43 PM -- Updated: December 11th 2022 08:45 PM

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਦੁਬਈ ਜਾਣ ਵਾਲੀ ਉਡਾਣ 'ਚ ਮਹਿਲਾ ਯਾਤਰੀ ਕੋਲੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉਤੇ 17 ਲੱਖ ਰੁਪਏ ਦੇ ਭਾਰਤੀ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ।


ਅੰਮ੍ਰਿਤਸਰ ਕਸਟਮ ਵਿਭਾਗ ਨੇ ਯਾਤਰੀ ਕੋਲੋਂ ਵਿਦੇਸ਼ੀ ਤੇ ਭਾਰਤੀ ਕਰੰਸੀ ਜ਼ਬਤ ਕਰ ਲਈ ਹੈ। ਕਸਟਮ ਵਿਭਾਗ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਦੇ ਉਡਣ ਤੋਂ ਪਹਿਲਾਂ ਯਾਤਰੀਆਂ ਦੇ ਸਾਮਾਨ ਦੀ ਐਕਸਰੇ ਰਾਹੀਂ ਚੈਕਿੰਗ ਦੌਰਾਨ ਇਕ ਔਰਤ ਦੇ ਸਾਮਾਨ 'ਚੋਂ ਵਿਦੇਸ਼ੀ ਕਰੰਸੀ ਬਰਾਮਦ ਹੋਈ। ਇਸ ਵਿਚ ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ ਸਮੇਤ ਵੱਖ-ਵੱਖ ਦੇਸ਼ਾਂ ਦੀ ਕਰੰਸੀ ਸ਼ਾਮਿਲ ਸੀ।

ਇਹ ਵੀ ਪੜ੍ਹੋ : ਬਰਾਤੀਆਂ 'ਤੇ ਮਧੂਮੱਖੀਆਂ ਦਾ ਕਹਿਰ, ਭੱਜ ਕੇ ਬਚਾਈ ਜਾਨ, ਲਾੜੇ ਸਣੇ 7 ਜਣੇ ਹੋਏ ਜ਼ਖ਼ਮੀ

ਕਸਟਮ ਵਿਭਾਗ ਨੇ ਯਾਤਰੀ ਤੋਂ ਨੋਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗ ਪਰ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਰਹੀ। ਇਸ ਤੋਂ ਬਾਅਦ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮਹਿਲਾ ਯਾਤਰੀ ਦੀ ਪਛਾਣ ਰੇਖਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਕਤ ਔਰਤ ਵਿਦੇਸ਼ੀ ਕਰੰਸੀ ਸਬੰਧੀ ਕੋਈ ਵੀ ਕਾਗਜ਼ ਪੇਸ਼ ਨਹੀਂ ਕਰ ਸਕੀ।

Related Post