Amritsar Firing : ਅੰਮ੍ਰਿਤਸਰ ਚ ਚੱਲੀਆਂ ਤਾਬੜਤੋੜ ਗੋਲੀਆਂ, ਸਾਬਕਾ ਕਾਂਗਰਸੀ ਕੌਂਸਲਰ ਦਾ ਭਤੀਜਾ ਜ਼ਖ਼ਮੀ

Amritsar Firing : ਅੰਮ੍ਰਿਤਸਰ 'ਚ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਟਰੀ ਸਵਾਰ ਵਿਅਕਤੀ ਨੇ ਸਾਗਰ 'ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਗੋਲੀ ਨੌਜਵਾਨ ਦੇ ਢਿੱਡ ਵਿੱਚ ਵੱਜੀ ਹੈ।

By  KRISHAN KUMAR SHARMA March 18th 2026 08:58 AM -- Updated: March 18th 2026 09:06 AM

Amritsar Firing : ਅੰਮ੍ਰਿਤਸਰ 'ਚ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਟਰੀ ਸਵਾਰ ਵਿਅਕਤੀ ਨੇ ਸਾਗਰ 'ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਗੋਲੀ ਨੌਜਵਾਨ ਦੇ ਢਿੱਡ ਵਿੱਚ ਵੱਜੀ ਹੈ। ਸਾਗਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਕੂਟਰੀ ਸਵਾਰ ਨੇ ਮਾਰੀਆਂ ਗੋਲੀਆਂ

ਗੋਲੀਬਾਰੀ ਦੀ ਘਟਨਾ ਜ਼ਿਲ੍ਹੇ ਦੇ ਛੇਹਰਟਾ 'ਚ ਰਾਤ 11 ਵਜੇ ਦੇ ਲਗਭਗ ਉਸ ਸਮੇਂ ਵਾਪਰੀ, ਜਦੋਂ ਨੌਜਵਾਨ ਆਪਣੀ ਭੈਣ ਨਾਲ ਘਰ ਦੇ ਬਾਹਰ ਖੜ੍ਹਾ ਸੀ ਅਤੇ ਕੁੱਤਿਆਂ ਨੂੰ ਖਾਣਾ ਖਵਾ ਰਿਹਾ ਸੀ, ਇਸ ਦੌਰਾਨ ਇੱਕ ਹੈਲਮਟ ਪਹਿਨੀ ਸਕੂਟਰ ਸਵਾਰ ਵਿਅਕਤੀ ਆਇਆ ਅਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ।

ਗੋਲੀ ਨੌਜਵਾਨ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ। ਉਪਰੰਤ ਹਮਲਾਵਰ ਮੌਕੇ ਤੋਂ ਭੱਜ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ।

ਪੁਲਿਸ ਦਾ ਕੀ ਹੈ ਕਹਿਣਾ ? 

ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸ਼ਿਵ ਦਰਸ਼ਨ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ। ਫਿਲਹਾਲ, ਕੋਈ ਪਿਛਲੀ ਦੁਸ਼ਮਣੀ ਜਾਂ ਗੈਂਗਸਟਰ ਸਬੰਧ ਦੀ ਪੁਸ਼ਟੀ ਨਹੀਂ ਹੋਈ ਹੈ।

Related Post