Former MLA Gurdeep Singh Bhaini : ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦਾ 93 ਸਾਲ ਦੀ ਉਮਰ ਚ ਦਿਹਾਂਤ
Gurdeep Singh Bhaini Passes Away : ਪੰਜਾਬ ਕਾਂਗਰਸ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਾਰਟੀ ਦੇ ਜਗਰਾਓਂ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਗੁਰਦੀਪ ਸਿੰਘ ਭੈਣੀ ਦਾ ਦਿਹਾਂਤ ਹੋ ਗਿਆ ਹੈ। ਉਹ 93 ਸਾਲ ਦੀ ਉਮਰ ਦੇ ਸਨ।
Gurdeep Singh Bhaini Passes Away : ਪੰਜਾਬ ਕਾਂਗਰਸ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਾਰਟੀ ਦੇ ਜਗਰਾਓਂ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਗੁਰਦੀਪ ਸਿੰਘ ਭੈਣੀ ਦਾ ਦਿਹਾਂਤ ਹੋ ਗਿਆ ਹੈ। ਉਹ 93 ਸਾਲ ਦੀ ਉਮਰ ਦੇ ਸਨ, ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਦੱਸੇ ਗਏ ਹਨ।
ਗੁਰਦੀਪ ਸਿੰਘ ਭੈਣੀ ਦਾ ਅੱਜ ਸਵੇਰੇ ਦਿਹਾਂਤ ਹੋਇਆ। ਉਹ ਦੋ ਵਾਰ ਵਿਧਾਇਕ ਵੱਜੋਂ ਜਗਰਾਓਂ ਦੀ ਨੁਮਾਇੰਦਗੀ ਕਰ ਚੁੱਕੇ ਹਨ, ਇਕ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਇਕ ਵਾਰ ਕਾਂਗਰਸ ਵੱਲੋਂ ਚੋਣ ਜਿੱਤੇ ਸਨ।
ਜਾਣਕਾਰੀ ਅਨੁਸਾਰ, ਉਹ ਪੰਜਾਬ ਖਾਦੀ ਬੋਰਡ ਦੇ ਸਾਬਕਾ ਉਪ-ਚੇਅਰਮੈਨ ਮੇਜਰ ਸਿੰਘ ਭੈਣੀ ਅਤੇ ਸੁਖਦੇਵ ਸਿੰਘ ਤੂਰ ਭੈਣੀ (ਕੈਨੇਡਾ) ਦੇ ਪਿਤਾ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।
ਸਰਕਾਰੀ ਨੌਕਰੀ ਤੋਂ ਬਾਅਦ ਸ਼ੁਰੂ ਕੀਤੀ ਰਾਜਨੀਤੀ
ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ, ਉਹ ਖੇਤੀਬਾੜੀ ਕਰਦੇ ਸਨ ਅਤੇ ਬਾਅਦ ਵਿੱਚ ਇੱਕ ਪਟਵਾਰੀ ਵਜੋਂ ਸਰਕਾਰੀ ਨੌਕਰੀ ਵਿੱਚ ਸ਼ਾਮਲ ਹੋਏ। ਫਿਰ ਉਹ ਰਾਜਨੀਤੀ ਵਿੱਚ ਦਾਖਲ ਹੋਏ। ਉਨ੍ਹਾਂ ਦੀ ਸਾਦਗੀ ਅਤੇ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਤੀਕ ਇਹ ਸੀ ਕਿ ਉਹ ਆਪਣੇ ਪਿੰਡ ਤੋਂ ਭੈਣੀ ਸਾਹਿਬ ਤੱਕ ਸਾਈਕਲ 'ਤੇ ਜਾਂਦੇ ਸਨ।
1985 'ਚ ਪਹਿਲੀ ਵਾਰ ਲੜੀਆਂ ਸਨ ਚੋਣਾਂ
ਉਨ੍ਹਾਂ ਨੇ ਪਹਿਲੀ ਵਾਰ 1985 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਸਨ। ਸੁਰਜੀਤ ਸਿੰਘ ਬਰਨਾਲਾ ਸਰਕਾਰ ਦੌਰਾਨ, ਉਨ੍ਹਾਂ ਨੂੰ ਟੀਯੂਵੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਵਜੋਂ ਨੁਮਾਇੰਦਗੀ ਕੀਤੀ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਵਿੱਚ ਵਾਪਸ ਆਏ।
ਉਨ੍ਹਾਂ ਦੇ ਰਾਜਨੀਤਿਕ ਕਰੀਅਰ ਵਿੱਚ ਇੱਕ ਮਹੱਤਵਪੂਰਨ ਮੋੜ 2007 ਵਿੱਚ ਆਇਆ, ਜਦੋਂ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਆਪਣੇ ਵਿਰੋਧੀ ਭਾਗ ਸਿੰਘ ਮੱਲਣ ਨੂੰ ਹਰਾਇਆ। ਉਹ ਜਗਰਾਉਂ ਅਤੇ ਦਾਖਾ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਮਜ਼ਬੂਤ ਸਮਰਥਨ ਅਧਾਰ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਸਨ।