Ajnala ਦੇ ਕਸਬਾ ਰਾਮਦਾਸ ਚ ਬੀਜੇਪੀ ਨੂੰ ਵੱਡਾ ਝਟਕਾ ,ਸਾਬਕਾ ਸਰਪੰਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ

Ajnala News : ਅਜਨਾਲਾ ਹਲਕੇ ਦੇ ਕਸਬਾ ਰਾਮਦਾਸ ਵਿੱਚ ਸਿਆਸੀ ਚਲਚਲਾਹਟ ਉਸ ਵੇਲੇ ਤੇਜ਼ ਹੋ ਗਈ ,ਜਦੋਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਾ। ਇਥੋਂ ਦੇ ਸਾਬਕਾ ਸਰਪੰਚ ਨੇ ਆਪਣੇ ਨਜ਼ਦੀਕੀ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਸਵੀਕਾਰ ਕਰ ਲਈ। ਬਲਾਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੁਕਾਬਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀ ਅਕਾਲੀ ਦਲ ਲਈ ਇੱਕ ਮਹੱਤਵਪੂਰਨ ਰਾਜਨੀਤਿਕ ਫਾਇਦੇ ਵਜੋਂ ਦੇਖੀ ਜਾ ਰਹੀ ਹੈ

By  Shanker Badra December 1st 2025 01:05 PM

Ajnala News : ਅਜਨਾਲਾ ਹਲਕੇ ਦੇ ਕਸਬਾ ਰਾਮਦਾਸ ਵਿੱਚ ਸਿਆਸੀ ਚਲਚਲਾਹਟ ਉਸ ਵੇਲੇ ਤੇਜ਼ ਹੋ ਗਈ ,ਜਦੋਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਾ। ਇਥੋਂ ਦੇ ਸਾਬਕਾ ਸਰਪੰਚ ਨੇ ਆਪਣੇ ਨਜ਼ਦੀਕੀ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਸਵੀਕਾਰ ਕਰ ਲਈ। ਬਲਾਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੁਕਾਬਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀ ਅਕਾਲੀ ਦਲ ਲਈ ਇੱਕ ਮਹੱਤਵਪੂਰਨ ਰਾਜਨੀਤਿਕ ਫਾਇਦੇ ਵਜੋਂ ਦੇਖੀ ਜਾ ਰਹੀ ਹੈ।

ਸ਼ਾਮਿਲ ਹੋਣ ਸਮੇਂ ਪਾਰਟੀ ਆਗੂਆਂ ਨੇ ਨਵੀਂ ਟੀਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਰਾਮਦਾਸ ਖੇਤਰ ਵਿੱਚ ਅਕਾਲੀ ਦਲ ਦੀ ਨਵੀਂ ਮਜ਼ਬੂਤੀ ਚੋਣਾਂ ਵਿੱਚ ਵੱਡਾ ਅਸਰ ਛੱਡੇਗੀ। ਸਾਬਕਾ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਲੋਕਾਂ ਦੀ ਭਲਾਈ ਅਤੇ ਖੇਤਰ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪਿੰਡ ਪੱਧਰ ‘ਤੇ ਲੋਕਾਂ ਦੀਆਂ ਆਵਾਜ਼ਾਂ ਨੂੰ ਉੱਪਰ ਲਿਆਂਦਾ ਹੈ ਅਤੇ ਉਹ ਆਪ ਵੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ। ਸਾਥੀਆਂ ਨੇ ਵੀ ਦਾਅਵਾ ਕੀਤਾ ਕਿ ਰਾਮਦਾਸ ਖੇਤਰ ਵਿੱਚ ਵੋਟਰਾਂ ਦਾ ਰੁਝਾਨ ਹੁਣ ਤੀਜੀ ਵਾਰ ਅਕਾਲੀ ਦਲ ਵੱਲ ਵੱਧ ਰਿਹਾ ਹੈ।

ਅਜਨਾਲਾ ਹਲਕੇ ਦੀ ਸਿਆਸਤ ਵਿੱਚ ਇਹ ਤਾਜ਼ਾ ਬਦਲਾਅ ਚੋਣ ਮੌਸਮ ਦੇ ਮੱਦੇਨਜ਼ਰ ਖਾਸੇ ਮਹੱਤਵਪੂਰਨ ਮੰਨੇ ਜਾ ਰਹੇ ਹਨ ਅਤੇ ਸਿਆਸੀ ਪੰਡਿਤ ਵੀ ਇਸਨੂੰ ਅਕਾਲੀ ਦਲ ਲਈ ਵੱਡੀ ਹੌਂਸਲਾਅਫ਼ਜ਼ਾਈ ਵਜੋਂ ਵੇਖ ਰਹੇ ਹਨ।


Related Post