ਲੱਖਾਂ ਰੁਪਏ ਚੋਰੀ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਕਾਬੂ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

By  Pardeep Singh January 11th 2023 02:16 PM

ਲੁਧਿਆਣਾ: ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਲੱਖਾਂ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਲੁਧਿਆਣਾ ਪੁਲਿਸ ਨੇ ਦਿੱਲੀ ਤੋਂ ਠਕਠਕ  ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ ਹਨ। 

46 ਲੱਖ 50 ਹਜ਼ਾਰ ਰੁਪਏ ਬਰਾਮਦ 

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 46 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ । ਪੁਲਿਸ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤਾਮਿਲ ਭਾਸ਼ਾ ਦਾ ਪ੍ਰਯੋਗ ਕਰਦੇ ਸਨ।

ਠਕਠਕ ਗੈਂਗ ਦੇ ਚਾਰ ਮੈਂਬਰ ਕੀਤੇ ਗ੍ਰਿਫ਼ਤਾਰ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਗੈਂਗ ਨੂੰ ਠਕਠਕ ਗੈਂਗ ਕਹਿੰਦੇ ਹਨ।  ਉਨ੍ਹਾਂ ਨੇ ਕਿਹਾ ਕਿ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 4650000 ਰੁਪਏ ਵੀ ਬਰਾਮਦ ਕੀਤੇ ਗਏ ਹਨ।ਪੁਲਿਸ ਕਮਿਸ਼ਨਰ  ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ।

ਤਕਰੀਬਨ 12 ਦਿਨ ਪਹਿਲਾ ਹੋਈ ਸੀ ਚੋਰੀ

ਲੁਧਿਆਣਾ ਪੁਲਿਸ ਨੇ ਤਕਰੀਬਨ 12 ਦਿਨ ਪਹਿਲਾਂ ਕਾਰ ਦਾ ਸ਼ੀਸ਼ਾ ਤੋੜਕੇ ਤਕਰੀਬਨ 64 ਲੱਖ ਰੁਪਏ ਦੀ ਰਾਸ਼ੀ ਚੋਰੀ ਕੀਤੀ ਗਈ ਸੀ, ਇਹਨਾਂ ਵਿੱਚੋਂ 4 ਮੈਂਬਰਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ  ਇਹ ਮੈਂਬਰ ਜ਼ਿਆਦਾਤਰ ਸ਼੍ਰੀਲੰਕਾ ਤੋਂ ਭਾਰਤ ਆਏ ਹੋਏ ਹਨ ।

Related Post