PTC News
Search
🔍 Search

School bus accident : ਪਿਕਨਿਕ ਤੋਂ ਵਾਪਸ ਆ ਰਹੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 35 ਜ਼ਖਮੀ

ਬੱਸ 'ਚ 50 ਵਿਦਿਆਰਥੀ ਤੇ 6 ਅਧਿਆਪਕ ਸਨ ਸਵਾਰ

By  Jaswinder Kaur November 24th 2026 11:42 AM

School bus accident :  ਮੰਗਲਵਾਰ ਸਵੇਰੇ ਕੰਨੌਜ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਗਰਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਆਲੂਆਂ ਨਾਲ ਭਰੇ ਟਰੱਕ ਨੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ ਜਦੋਂ ਇਹ ਐਕਸਪ੍ਰੈਸਵੇਅ ਦੇ 209.9 ਕਿਲੋਮੀਟਰ ਨੰਬਰ 'ਤੇ ਟਾਇਲਟ ਦੀ ਵਰਤੋਂ ਕਰਨ ਲਈ ਰੁਕੀ ਹੋਈ ਸੀ।

ਇਸ ਹਾਦਸੇ ਵਿੱਚ 4 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 35 ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੌਸ਼ਾਂਬੀ ਜ਼ਿਲ੍ਹੇ ਦੇ ਓਰੀਐਂਟ ਪਬਲਿਕ ਸਕੂਲ ਦੇ ਵਿਦਿਆਰਥੀ ਵ੍ਰਿੰਦਾਵਨ ਅਤੇ ਮਥੁਰਾ ਵਿੱਚ ਇੱਕ ਵਿਦਿਅਕ ਟੂਰ ਅਤੇ ਪਿਕਨਿਕ ਤੋਂ ਬੱਸ ਰਾਹੀਂ ਕੌਸ਼ਾਂਬੀ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ :

Dog Attack : ਅੰਮ੍ਰਿਤਸਰ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾ-ਰਿਆ 8 ਸਾਲਾ ਮਾਸੂਮ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਇਸ ਬੱਸ ਵਿੱਚ ਲਗਭਗ 50 ਵਿਦਿਆਰਥੀ ਅਤੇ 6 ਅਧਿਆਪਕ ਸਵਾਰ ਸਨ। ਮੰਗਲਵਾਰ ਸਵੇਰੇ, ਜਦੋਂ ਬੱਸ ਨੂੰ ਥਥੀਆ ਥਾਣਾ ਖੇਤਰ ਵਿੱਚ ਐਕਸਪ੍ਰੈਸਵੇਅ ਦੇ 209.9 ਕਿਲੋਮੀਟਰ ਦੇ ਨੇੜੇ ਟਾਇਲਟ ਬ੍ਰੇਕ ਲਈ ਰੋਕਿਆ ਗਿਆ ਸੀ, ਤਾਂ ਪਿੱਛੇ ਤੋਂ ਆ ਰਹੇ ਆਲੂਆਂ ਨਾਲ ਭਰੇ ਇੱਕ ਬੇਕਾਬੂ ਟਰੱਕ ਨੇ ਬੱਸ ਨੂੰ ਬਹੁਤ ਜ਼ੋਰ ਨਾਲ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਚੇ ਮੌਕੇ 'ਤੇ ਚੀਕਣ ਲੱਗ ਪਏ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਯੂਪੀਡੀਏ ਟੀਮਾਂ ਦੇ ਨਾਲ ਕਈ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਤਿਰਵਾ ਲਿਜਾਇਆ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਆਸ਼ੂਤੋਸ਼ ਮੋਹਨ ਅਗਨੀਹੋਤਰੀ ਅਤੇ ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਵੀ ਤੁਰੰਤ ਮੈਡੀਕਲ ਕਾਲਜ ਪਹੁੰਚ ਗਏ।

ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਪ੍ਰੇਮ ਕੁਮਾਰ ਚੌਰਸੀਆ ਦੇ ਪੁੱਤਰ ਆਰੀਅਨ ਚੌਰਸੀਆ (14), ਸ਼ਮੀਉੱਲ੍ਹਾ ਦੇ ਪੁੱਤਰ ਰਜ਼ੀਉੱਲ੍ਹਾ (16) ਅਤੇ ਰਿਆਜ਼ ਅਹਿਮਦ ਦੇ ਪੁੱਤਰਾਂ ਅਰਮਾਨ (17) ਤੇ ਜ਼ੈਦ ਮਿਰਜ਼ਾ (17) ਵਜੋਂ ਹੋਈ ਹੈ। ਐੱਸ ਪੀ ਨੇ ਦੱਸਿਆ ਕਿ ਸਕੂਲ ਮੈਨੇਜਰ ਸਲਮਾਨ ਅਤੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਕਾਨਪੁਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦਾ ਇਲਾਜ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।

ਅਧਿਕਾਰੀਆਂ ਨੇ ਜ਼ਖਮੀ ਵਿਦਿਆਰਥੀਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਵਧੀਆ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਹਾਦਸੇ ਦੀ ਲੋੜੀਂਦੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਘਟਨਾ ਦੀ ਖ਼ਬਰ ਨਾਲ ਬੱਚਿਆਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਫੈਲ ਗਈ।

Related Post