Human Trafficking: ਮਨੁੱਖੀ ਤਸਕਰੀ ਨੂੰ ਲੈ ਕੇ ਫਰਾਂਸ ਚ ਜਹਾਜ਼ ਰੋਕੇ ਜਾਣ ਦਾ ਮਾਮਲਾ, ਜਾਂਚ ਦੇ ਦਾਇਰੇ ਚ ਆਏ ਜਲੰਧਰ ਦੇ ਟ੍ਰੈਵਲ ਏਜੰਟ

By  KRISHAN KUMAR SHARMA December 27th 2023 01:05 PM

France Human Trafficking: ਫਰਾਂਸ 'ਚ ਮਨੁੱਖੀ ਤਸਕਰੀ ਨੂੰ ਲੈ ਕੇ ਰੋਕੇ ਗਏ ਜਹਾਜ਼ ਦਾ ਮਾਮਲਾ ਪੰਜਾਬ ਦੇ ਜਲੰਧਰ (Jalandhar) ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਹੁਣ ਇਸ ਮਾਮਲੇ ਜਲੰਧਰ ਦੇ ਟ੍ਰੈਵਲ ਏਜੰਟ (Traval Agent) ਵੀ ਜਾਂਚ ਦੇ ਦਾਇਰੇ 'ਚ ਆਉਂਦੇ ਵਿਖਾਈ ਦੇ ਰਹੇ ਹਨ।

ਜਹਾਜ਼ 'ਚ 276 ਭਾਰਤੀਆਂ ਦੀ ਸੂਚੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ। ਇਸ ਤੋਂ ਇਲਾਵਾ ਗੁਜਰਾਤ ਅਤੇ ਨੇਪਾਲ ਦੇ ਰਹਿਣ ਵਾਲੇ ਲੋਕ ਵੀ ਸ਼ਾਮਿਲ ਹਨ। ਮਾਮਲੇ 'ਚ ਸਾਹਮਣੇ ਆਇਆ ਹੈ ਕਿ ਦੁਬਈ ਏਅਰਪੋਰਟ ਤੋਂ ਰਵਾਨਾ ਹੋਈ ਫਲਾਈਟ 'ਚ ਜੋ ਲੋਕ ਦੁਬਈ ਤੋਂ ਚੜੇ ਸਨ, ਉਨ੍ਹਾਂ ਦਾ ਦੋ ਮਹੀਨੇ ਪਹਿਲਾਂ ਹੀ ਵਰਕ ਪਰਮਿਟ ਅਤੇ ਟੂਰਿਸਟ ਵੀਜ਼ਾ ਲੱਗਾ ਸੀ।

ਮਾਮਲੇ 'ਚ ਵੱਡਾ ਸਵਾਲ

ਹੁਣ ਇਸ ਮਾਮਲੇ 'ਚ ਵੱਡਾ ਸਵਾਲ ਖੜਾ ਹੋਇਆ ਹੈ ਕਿ ਵਰਕ ਪਰਮਿਟ ਜਾਂ ਟੂਰਿਟ ਵੀਜ਼ਾ 'ਤੇ ਜਾ ਰਹੇ ਲੋਕ, ਕਿਹੜੇ ਟਰੈਵਲ ਏਜੰਟ ਜਰੀਏ ਜਾਂ ਇਹ ਕਿਸ ਤਰੀਕੇ ਦੇ ਨਾਲ ਡੌਂਕੀ ਲਗਾਉਣ ਜਾ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸਦੇ ਤਾਰ ਪੰਜਾਬ ਦੇ ਜਲੰਧਰ ਨਾਲ ਜੁੜੇ ਹਨ ਕਿਉਂਕਿ ਜ਼ਿਆਦਾਤਰ ਲੋਕ ਪੰਜਾਬ ਨਾਲ ਸਬੰਧਤ ਸਨ, ਜਿਸ ਲਈ ਜਲੰਧਰ ਦੇ ਟਰੈਵਲ ਏਜੰਟ ਵੀ ਜਾਂਚ ਦੇ ਅਧੀਨ ਹਨ।

ਕੀ ਹੈ ਮਾਮਲਾ

ਪਿਛਲੇ ਹਫਤੇ ਵੀਰਵਾਰ ਨੂੰ ਵੈਤਰੀ ਏਅਰਪੋਰਟ ਜੋ ਕਿ ਈਸਟ ਪੈਰਿਸ ਤੋਂ 160 ਕਿਲੋਮੀਟਰ ਦੂਰ ਹੈ ਉਥੇ ਫਰੈਂਚ ਅਥੋਰਿਟੀ ਨੂੰ ਜਾਣਕਾਰੀ ਮਿਲੀ ਕਿ ਇੱਕ ਏਅਰ ਕਰਾਫਟ ਦੁਬਈ ਤੋਂ ਆ ਰਿਹਾ ਹੈ ਇਹ ਏਅਰ ਕਰਾਫਟ ਪ੍ਰਾਈਵੇਟ ਚਾਰਟਡ ਕੰਪਨੀ ਦਾ ਸੀ ਜਿਸ ਦੀ ਜਾਂਚ ਕੀਤੀ ਗਈ ਤੇ ਉਸ ਵਿੱਚ 303 ਭਾਰਤੀ ਪੈਸੰਜਰ ਮਿਲੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਸਭ ਦੁਬਈ ਤੋਂ ਨਿਸਾਰਗੋਆ ਜਾ ਰਹੇ ਸਨ ਅਤੇ ਇਨ੍ਹਾਂ ਨੇ ਅੱਗੇ ਯੂਐਸ ਬਾਰਡਰ ਅਤੇ ਕੈਨੇਡਾ ਵੱਲ ਨਿਕਲਣਾ ਸੀ ਜਿਸ ਤੋਂ  ਜਿਸ ਤੋਂ ਜਾਂਚ ਸ਼ੁਰੂ ਕੀਤੀ ਗਈ। 

ਫਰੈਂਚ ਅਥਾਰਿਟੀ ਵੱਲੋਂ ਸ਼ੁਰੂਆਤ ਵਿੱਚ ਮਨੁੱਖੀ ਤਸਕਰੀ ਦੇ ਪੱਖ ਦੇ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਜਹਾਜ਼ A340 ਨੂੰ ਆਖਿਰ ਚਾਰ ਦਿਨਾਂ ਬਾਅਦ ਭਾਰਤ ਭੇਜਿਆ ਗਿਆ, ਜੋ ਕਿ ਇਹ ਫਲਾਈਟ A340 ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਮੁੰਬਈ ਪਹੁੰਚੀ ਸੀ। ਪਰ ਜਹਾਜ਼ ਵਿੱਚ ਕੁੱਲ 303 ਯਾਤਰੀਆਂ 'ਚੋਂ 276 ਹੀ ਮੁੰਬਈ ਪਰਤੇ, ਜਦਕਿ Assylum ਦੇ ਤਹਿਤ 25 ਯਾਤਰੀ ਨਹੀਂ ਆਏ।

ਕੀ ਹੈ Assylum

Assylum ਦਾ ਮਤਲਬ ਇਹ ਹੈ ਕਿ ਜੋ ਲੋਕ ਆਪਣੇ ਦੇਸ਼ ਵਾਪਸ ਨਹੀਂ ਜਾਣਾ ਚਾਹੁੰਦੇ ਤੇ ਉਥੇ ਹੀ ਰੁਕ ਜਾਂਦੇ ਨੇ ਤੇ ਅਥਾਰਿਟੀ ਵੱਲੋਂ ਰੂਲ ਐਨ ਰੈਗੂਲੇਸ਼ਨ ਦੇ ਤਹਿਤ ਉਨ੍ਹਾਂ ਨੂੰ ਉਥੇ ਸਟੇ ਦਿੱਤਾ ਜਾਂਦਾ ਹੈ ਜਿਸ ਕਰਕੇ 25 ਯਾਤਰੀ ਫਰਾਂਸ ਹੀ ਰੁਕੇ ਉਹ ਵਾਪਸ ਨਹੀਂ ਆਏ।

ਜਹਾਜ਼ 'ਚ 21 ਮਹੀਨਿਆਂ ਤੋਂ ਲੈ ਕੇ 17 ਸਾਲ ਦੇ ਨਾਬਾਲਿਗ ਵੀ ਸ਼ਾਮਿਲ ਸਨ

ਰਿਪੋਰਟ ਦੇ ਅਨੁਸਾਰ 303 ਯਾਤਰੀਆਂ ਦੇ ਵਿੱਚੋਂ 25 ਦੇ ਕਰੀਬ ਐਸੇ ਨਾਬਾਲਿਗ ਵੀ ਸਨ, ਜੋ ਕਿ ਇਕੱਲੇ ਹੀ ਸਫਰ ਕਰ ਰਹੇ ਸਨ। ਇਨ੍ਹਾਂ 'ਚ 21 ਮਹੀਨੇ ਦੇ ਬੱਚੇ ਤੋਂ ਲੈ ਕੇ 17 ਸਾਲ ਤੱਕ ਦੇ ਨਾਬਾਲਿਗ ਵੀ ਸ਼ਾਮਿਲ ਸਨ, ਜੋ ਇਸ ਏਅਰ ਕਰਾਫਟ ਦੇ ਵਿੱਚ ਸਫਰ ਕਰ ਰਹੇ ਸਨ।

Related Post