Amritsar ਹਵਾਈ ਅੱਡੇ ਤੇ ਯਾਤਰੀ ਕੋਲੋਂ 1.64 ਕਰੋੜ ਰੁਪਏ ਦਾ ਗਾਂਜਾ ਬਰਾਮਦ , ਬੈਂਕਾਕ ਤੋਂ ਆਇਆ ਸੀ ਯਾਤਰੀ

Amritsar News : ਅੰਮ੍ਰਿਤਸਰ 'ਚ ਨਸ਼ੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਕਸਟਮ ਟੀਮ ਨੇ ਸਪਾਟ ਪ੍ਰੋਫਾਈਲਿੰਗ ਅਤੇ ਸਮਾਨ ਦੀ ਜਾਂਚ ਦੌਰਾਨ ਇੱਕ ਯਾਤਰੀ ਦੇ ਸਾਮਾਨ ਵਿੱਚੋਂ 1 ਕਿਲੋ 640 ਗ੍ਰਾਮ ਗਾਂਜਾ ਬਰਾਮਦ ਕੀਤਾ , ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 1.64 ਕਰੋੜ ਰੁਪਏ ਦੀ ਕੀਮਤ ਹੈ

By  Shanker Badra February 14th 2026 04:03 PM

Amritsar News : ਅੰਮ੍ਰਿਤਸਰ 'ਚ ਨਸ਼ੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਕਸਟਮ ਟੀਮ ਨੇ ਸਪਾਟ ਪ੍ਰੋਫਾਈਲਿੰਗ ਅਤੇ ਸਮਾਨ ਦੀ ਜਾਂਚ ਦੌਰਾਨ ਇੱਕ ਯਾਤਰੀ ਦੇ ਸਾਮਾਨ ਵਿੱਚੋਂ 1 ਕਿਲੋ 640 ਗ੍ਰਾਮ ਗਾਂਜਾ ਬਰਾਮਦ ਕੀਤਾ , ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 1.64 ਕਰੋੜ ਰੁਪਏ ਦੀ ਕੀਮਤ ਹੈ।

ਇਹ ਯਾਤਰੀ ਬੈਂਕਾਕ ਤੋਂ ਫਲਾਈਟ ਨੰਬਰ SL-214 ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਕਸਟਮ ਅਧਿਕਾਰੀਆਂ ਨੂੰ ਉਸਦੇ ਵਿਵਹਾਰ 'ਤੇ ਸ਼ੱਕ ਹੋਇਆ, ਜਿਸ ਕਾਰਨ ਉਸਦੇ ਸਾਮਾਨ ਦੀ ਪੂਰੀ ਤਲਾਸ਼ੀ ਲਈ ਗਈ। ਜਾਂਚ ਵਿੱਚ ਬੈਗ ਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਗਾਂਜਾ ਬਰਾਮਦ ਕੀਤਾ ਹੈ।

ਕਸਟਮ ਅਧਿਕਾਰੀਆਂ ਨੇ ਤੁਰੰਤ ਆਰੋਪੀ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਤਸਕਰੀ ਖਿਲਾਫ਼ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ 'ਤੇ ਅਜਿਹੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਅਤੇ ਕਸਟਮ ਵਿਭਾਗ ਵੱਲੋਂ ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

Related Post