Dera Bassi Gas Leak: ਡੇਰਾਬੱਸੀ ਦੀ ਇਸ ਕੈਮੀਕਲ ਫੈਕਟਰੀ ਵਿੱਚੋਂ ਹੋਈ ਗੈਸ ਲੀਕ; ਸਾਹ ਲੈਣ ’ਚ ਹੋਈ ਦਿੱਕਤ, ਸਹਿਮੇ ਲੋਕ

ਡੇਰਾਬੱਸੀ ਦੀ ਬਰਵਾਲਾ ਸੜਕ ’ਤੇ ਸਥਿਤ ਸੌਰਵ ਕੈਮੀਕਲ ਯੂਨੀਟ 1 ਵਿੱਚ ਰਾਤ ਸਮੇਂ ਗੈਸ ਲੀਕ ਹੋ ਗਈ। ਇਸਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਣ ਹੋਣ ਲਗੀ।

By  Aarti May 19th 2023 10:13 AM

Dera Bassi Gas Leak: ਡੇਰਾਬੱਸੀ ਦੀ ਸੌਰਵ ਕੈਮੀਕਲ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਸ ਦਾ ਲੀਕ ਇੰਨਾ ਜ਼ਿਆਦਾ ਸੀ ਕਿ ਹਵਾ 'ਚ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਸਨ। ਇਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਅੱਖਾਂ ਚ ਜਲਣ ਅਤੇ ਸਾਹ ਲੈਣ ਵਿੱਚ ਕਾਫੀ ਦਿੱਕਤ ਆਈ।


ਸੌਰਵ ਕੈਮੀਕਲ ਫੈਕਟਰੀ ’ਚ ਗੈਸ ਹੋਈ ਲੀਕ 

ਮਿਲੀ ਜਾਣਕਾਰੀ ਮੁਤਾਬਿਕ ਡੇਰਾਬੱਸੀ ਦੀ ਬਰਵਾਲਾ ਸੜਕ ’ਤੇ ਸਥਿਤ ਸੌਰਵ ਕੈਮੀਕਲ ਯੂਨੀਟ 1 ਵਿੱਚ ਰਾਤ ਸਮੇਂ ਗੈਸ ਲੀਕ ਹੋ ਗਈ। ਇਸਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਣ ਹੋਣ ਲਗੀ। ਗੈਸ ਲੀਕ ਹੋਣ ਕਰਕੇ ਜਿੱਥੇ ਫੈਕਟਰੀ ਵਿੱਚ ਭਾਜੜਾਂ ਪੈ ਗਈਆਂ। ਉੱਥੇ ਹੀ ਨਾਲ ਜੀਬੀਪੀ ਈਕੋ ਹੋਮ, ਈਕੋ 2 ਅਤੇ ਜੀਬੀਪੀ ਸੁਪਰਿਆ ਹਾਊਸਿੰਗ ਪਪ੍ਰੋਜੈਕਟ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਹੋਣ ਲਗੀ ਜਿਸ ਕਾਰਨ ਉਹ ਘਰੋਂ ਬਾਹਰ ਨਿਕਲ ਗਏ। 

ਧੂੰਏ ਦੇ ਗੁਬਾਰ ਦੇਖ ਲੋਕਾਂ ’ਚ ਫੈਲੀ ਦਹਿਸ਼ਤ 

ਮਿਲੀ ਜਾਣਕਾਰੀ ਮੁਤਾਬਿਕ ਲੋਕਾਂ ਵਲੋਂ ਪੁਲਿਸ ਦੇ ਕੰਟਰੋਲ ਰੂਮ ’ਤੇ ਸੂਚਨਾ ਦੇਣ ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿੱਥੇ ਗੈਸ ਲੀਕ ਹੋ ਰਹੀ ਸੀ ਉੱਥੇ ਧੂੰਏ ਦੇ ਗੁਬਾਰ ਬਣੇ ਹੋਏ ਸੀ। ਜਿਨ੍ਹਾਂ ਸਮਾਂ ਗੈਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਨ੍ਹਾਂ ਹੀ ਗੈਸ ਹੋਰ ਖ਼ਤਰਨਾਕ ਹੋ ਰਹੀ ਸੀ। 


ਲੋਕਾਂ ਨੂੰ ਸਾਹ ਲੈਣ ‘ਚ ਹੋਈ ਪਰੇਸ਼ਾਨੀ 

ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੈਕਟਰੀ ਵਿੱਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡ੍ਰਮ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਕਰਮੀਆਂ ਮੁਤਾਬਕ ਉਨ੍ਹਾਂ ਵਿਚੋਂ ਇੱਕ ਡ੍ਰਮ ਦੇ ਟੁੱਟਣ ਕਰਕੇ ਗੈਸ ਲੀਕ ਹੋ ਗਈ। ਜਿਸ ਕਾਰਨ ਰਾਤ ਕਰੀਬ 11 ਵਜੇ ਗੈਸ ਲੀਕ ਹੋਈ, ਜਿਸ ਪਾਸੇ ਹਵਾ ਚਲ ਰਹੀ ਸੀ ਗੈਸ ਊਸ ਪਾਸੇ ਹਵਾ ਵਿੱਚ ਮਿਲ ਕੇ ਉਡ ਰਹੀ ਸੀ। ਉਸੇ ਖੇਤਰ ਵੱਲ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਅਤੇ ਲੋਕ ਆਪਣੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਗਏ। 

ਜਾਨੀ ਨੁਕਸਾਨ ਤੋਂ ਹੋਇਆ ਬਚਾਅ 

ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿੱਚ ਕਰੀਬ 40 ਕਰਮੀ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੈਟਾਂ ਵਿੱਚ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: Punjab Weather Update: ਮੁੜ ਬਦਲਣ ਵਾਲਾ ਹੈ ਪੰਜਾਬ ’ਚ ਮੌਸਮ ਦਾ ਮਿਜਾਜ਼, IMD ਨੇ ਕੀਤੀ ਇਹ ਭਵਿੱਖਬਾਣੀ !

Related Post