Chandigarh School Pipeline: ਚੰਡੀਗੜ੍ਹ ’ਚ ਨਿੱਜੀ ਸਕੂਲ ਨੇੜੇ ਗੈਸ ਪਾਈਪ ਲਾਈਨ ਲੀਕ, ਮਚਿਆ ਹੜਕੰਪ
Chandigarh School Pipeline: ਚੰਡੀਗੜ੍ਹ ਸੈਕਟਰ 40 ਦੇ ਇੱਕ ਪ੍ਰਾਈਵੇਟ ਸਕੂਲ ਦੇ ਨਾਲ ਇੱਕ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿੱਜੀ ਸਕੂਲ ਦੇ ਨਾਲ ਲੱਗਦੀ ਕੰਧ ਦੇ ਨਾਲ ਜਾਂਦੀ ਜਮੀਨ ’ਚ ਗੈਸ ਪਾਈਪਲਾਈਨ ਲੀਕ ਹੋ ਗਈ। ਜਿਸ ਕਾਰਨ ਸਕੂਲ ’ਚ ਹੜਕੰਪ ਮਚ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਪਹੁੰਚ ਗਈ।
ਦੱਸ ਦਈਏ ਕਿ ਗੈਸ ਲੀਕ ਹੋਣ ਤੋਂ ਬਾਅਦ ਨਾਲ ਮੌਜੂਦ ਸਕੂਲ ਦੇ 1600 ਬੱਚਿਆਂ ਨੂੰ ਸਕੂਲ ਚੋਂ ਬਾਹਰ ਕੱਢਕੇ ਗ੍ਰਾਉਂਡ ਚ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਆਤ ਘਰ ਭੇਜ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਜੇਸੀਬੀ ਮਸ਼ੀਨ ਦੇ ਨਾਲ ਸਕੂਲ ਦੀ ਕੰਧ ਦੇ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰ ਸਮੇਂ ਵਾਪਰਿਆ ਸੀ। ਇਸ ਦੌਰਾਨ ਸੜਕ ’ਤੇ ਹੋ ਰਹੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਈ।
ਇਸ ਤਰ੍ਹਾਂ ਵਾਪਰੀ ਘਟਨਾ
ਦਰਅਸਲ ਇੱਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ ਇੱਕ ਕਰੇਨ ਵੱਲੋਂ ਟੋਆ ਪੁੱਟਿਆ ਜਾ ਰਿਹਾ ਸੀ ਉਸ ਸਮੇਂ ਗੈਸ ਪਾਈਪ ਲਾਈਨ ਨੂੰ ਨੁਕਸਾਨ ਪਹੁੰਚਿਆ ਅਤੇ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ। ਮੌਕੇ ’ਤੇ ਮੌਜੂਦ ਲੋਕਾਂ ਦਾ ਦੱਸਣਾ ਹੈ ਕਿ ਇਹ ਗੈਸ ਪਾਈਪ ਲਾਈਨ ਸਵੇਰ ਤੋਂ ਹੀ ਲੀਕ ਹੋ ਰਹੀ ਸੀ ਪਰ ਉਸ ਸਮੇਂ ਹੀ ਸਕੂਲ ਦੇ ਵਿੱਚ ਵੀ ਬੱਚੇ ਪਹੁੰਚ ਗਏ ਸੀ। ਹਵਾ ਦਾ ਰੁਖ ਸਕੂਲ ਵੱਲ ਹੋਣ ਕਰਕੇ ਖਤਰਾ ਵਧਣ ਕਰਕੇ ਸਕੂਲ ਦੇ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਸਬੰਧਿਤ ਵਿਭਾਗਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਬੱਚਿਆਂ ਨੂੰ ਸੁਰੱਖਿਤ ਥਾਂ ’ਤੇ ਪਹੁੰਚਾ ਦਿੱਤਾ ਗਿਆ।
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਕਾਬਿਲੇਗੌਰ ਹੈ ਕਿ ਇਹ ਸਾਰੀ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਗੈਸ ਪਾਈਪ ਲਾਈਨ ਦੀ ਹੁਣ ਮੁਰੰਮਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਰੇਲੂ ਵਰਤੋਂ ਵਾਲੀ ਗੈਸ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪਿਛਲੇ ਤਿੰਨ ਮਹੀਨਿਆਂ ਦੇ ਦੌਰਾਨ ਇਹ ਦੂਜੀ ਘਟਨਾ ਹੈ ਜਦੋ ਇਸ ਤਰੀਕੇ ਨਾਲ ਕੋਈ ਗੈਸ ਪਾਈਪ ਲਾਈਨ ਲੀਕ ਹੋਣ ਕਰਕੇ ਹਫੜਾ ਦਫੜੀ ਮੱਚੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲੇਬਰ ਕੋਲੋਂ ਕੰਮ ਕਰਵਾਉਣ ਦੇ ਘੰਟੇ ਤੈਅ; ਓਵਰਟਾਈਮ ਕਰਵਾਉਣ 'ਤੇ ਦੇਣੀ ਪਵੇਗੀ ਦੁੱਗਣੀ ਤਨਖਾਹ