ਮੈ ਘਾਇਲ ਹੂੰ, ਇਸ ਲੀਏ ਘਾਤਕ ਹੂੰ; ਹਰ ਝੂਠ ਦਾ ਕਰਾਂਗਾ ਪਰਦਾਫਾਸ਼; AAP ਦੇ ਇਲਜ਼ਾਮਾਂ ’ਤੇ ਰਾਘਵ ਚੱਢਾ ਦਾ ਪਲਟਵਾਰ

ਚੱਢਾ ਨੇ ਕਿਹਾ ਕਿ ਕੱਲ੍ਹ ਤੋਂ, ਮੇਰੇ ਖਿਲਾਫ ਇੱਕ ਸਕਰਿਪਟਡ ਕੈਂਪੇਨ ਚੱਲ ਰਹੀ ਹੈ। ਉਹੀ ਭਾਸ਼ਾ, ਉਹੀ ਇਲਜ਼ਾਮ। ਇਹ ਇੱਕ ਯੋਜਨਾਬੱਧ ਮੁਹਿੰਮ ਹੈ। ਚੱਢਾ ਨੇ ਅੱਗੇ ਕਿਹਾ ਕਿ 'ਆਪ' ਨੇ ਉਨ੍ਹਾਂ 'ਤੇ ਤਿੰਨ ਇਲਜ਼ਾਮ ਲਗਾਏ।

By  Aarti April 4th 2026 03:39 PM

Raghav Chadha Fires Back  : ਆਮ ਆਦਮੀ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਹੁਣ, ਰਾਘਵ ਚੱਢਾ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ 'ਆਪ' ਦੇ ਦੋਸ਼ਾਂ 'ਤੇ ਜਵਾਬੀ ਹਮਲਾ ਕੀਤਾ ਗਿਆ ਹੈ। ਚੱਢਾ ਨੇ ਕਿਹਾ ਕਿ ਕੱਲ੍ਹ ਤੋਂ, ਮੇਰੇ ਖਿਲਾਫ ਇੱਕ  ਸਕਰਿਪਟਡ ਕੈਂਪੇਨ ਚੱਲ ਰਹੀ ਹੈ। ਉਹੀ ਭਾਸ਼ਾ, ਉਹੀ ਇਲਜ਼ਾਮ। ਇਹ ਇੱਕ ਯੋਜਨਾਬੱਧ ਮੁਹਿੰਮ ਹੈ। ਚੱਢਾ ਨੇ ਅੱਗੇ ਕਿਹਾ ਕਿ 'ਆਪ' ਨੇ ਉਨ੍ਹਾਂ 'ਤੇ ਤਿੰਨ ਇਲਜ਼ਾਮ ਲਗਾਏ। ਇਨ੍ਹਾਂ ਤਿੰਨ ਇਲਜ਼ਾਮਾਂ ਕਾਰਨ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਤੋਂ ਰੋਕਿਆ ਗਿਆ। 

ਵਾਕਆਊਟ ਦੌਰਾਨ ਮੇਰੇ ਅੰਦਰ ਬੈਠੇ ਰਹਿਣ ਵਾਲਾ ਬਿਆਨ ਗਲਤ- ਰਾਘਵ ਚੱਢਾ

ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਇਸ ਇਲਜ਼ਾਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦੌਰਾਨ ਉੱਥੇ ਬੈਠੇ ਸਨ, ਰਾਘਵ ਚੱਢਾ ਨੇ ਕਿਹਾ ਕਿ ਇਹ ਇੱਕ ਸਰਾਸਰ ਝੂਠ ਹੈ। ਚੱਢਾ ਨੇ ਮੰਗ ਕੀਤੀ ਕਿ 'ਆਪ' ਇੱਕ ਵੀ ਅਜਿਹਾ ਉਦਾਹਰਣ ਦੱਸੇ ਜਦੋਂ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਅਤੇ ਉਸਨੇ ਇਸਦਾ ਸਮਰਥਨ ਨਹੀਂ ਕੀਤਾ। ਸੰਸਦ ਵਿੱਚ ਹਰ ਜਗ੍ਹਾ ਸੀਸੀਟੀਵੀ ਕੈਮਰੇ ਹਨ। 'ਆਪ' ਨੂੰ ਫੁਟੇਜ ਪੇਸ਼ ਕਰਨੀ ਚਾਹੀਦੀ ਹੈ ਅਤੇ ਦਿਖਾਉਣਾ ਚਾਹੀਦਾ ਹੈ ਕਿ ਰਾਘਵ ਨੇ ਵਾਕਆਊਟ ਦੌਰਾਨ ਵਿਰੋਧੀ ਧਿਰ ਦਾ ਸਮਰਥਨ ਨਹੀਂ ਕੀਤਾ।

ਸੀਈਸੀ ਨੂੰ ਹਟਾਉਣ ਦੀ ਪਟੀਸ਼ਨ ਦਾ ਸਮਰਥਨ ਨਾ ਕਰਨ ਦੇ ਇਲਜ਼ਾਮ ਨੂੰ ਨਕਾਰਿਆ

ਸੀਈਸੀ ਨੂੰ ਹਟਾਉਣ ਦੀ ਪਟੀਸ਼ਨ ਦਾ ਸਮਰਥਨ ਨਾ ਕਰਨ ਦੇ ਇਲਜ਼ਾਮ ਨੂੰ ਨਕਾਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਨੇ ਉਨ੍ਹਾਂ ਨੂੰ ਮਤੇ 'ਤੇ ਦਸਤਖ਼ਤ ਕਰਨ ਲਈ ਨਹੀਂ ਕਿਹਾ, ਨਾ ਤਾਂ ਰਸਮੀ ਤੌਰ 'ਤੇ ਅਤੇ ਨਾ ਹੀ ਗੈਰ-ਰਸਮੀ ਤੌਰ 'ਤੇ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ 10 ਸੰਸਦ ਮੈਂਬਰ ਹਨ, ਅਤੇ ਉਨ੍ਹਾਂ ਵਿੱਚੋਂ 6-7 ਨੇ ਖੁਦ ਮਤੇ 'ਤੇ ਦਸਤਖਤ ਨਹੀਂ ਕੀਤੇ। ਰਾਘਵ ਚੱਢਾ ਨੇ ਕਿਹਾ ਕਿ ਰਾਜ ਸਭਾ ਵਿੱਚ ਇਸ ਮਤੇ ਨੂੰ ਪੇਸ਼ ਕਰਨ ਲਈ ਸਿਰਫ਼ 50 ਦਸਤਖਤਾਂ ਦੀ ਲੋੜ ਹੈ, ਜਦਕਿ ਵਿਰੋਧੀ ਧਿਰ ਕੋਲ 105 ਸੰਸਦ ਮੈਂਬਰ ਹਨ।

ਬਿਨਾਂ ਡਰੇ ਉਨ੍ਹਾਂ ਨੇ ਹਰ ਇੱਕ ਮੁੱਦੇ ਚੁੱਕੇ- ਰਾਘਵ ਚੱਢਾ

ਰਾਘਵ ਚੱਢਾ ਨੇ ਅੱਗੇ ਕਿਹਾ ਕਿ ਮੈਂ ਰਾਜ ਸਭਾ ਵਿੱਚ ਚੀਕਣ, ਗਾਲ੍ਹਾਂ ਕੱਢਣ ਅਤੇ ਮਾਈਕ੍ਰੋਫ਼ੋਨ ਤੋੜਨ ਨਹੀਂ ਗਿਆ ਸੀ। ਮੈਂ ਉੱਥੇ ਜਨਤਕ ਮੁੱਦੇ ਚੁੱਕਣ ਗਿਆ ਸੀ। ਮੈਂ ਲੋਕਾਂ ਲਈ ਬੋਲਿਆ। ਮੈਂ ਜੀਐਸਟੀ ਤੋਂ ਲੈ ਕੇ ਆਮਦਨ ਕਰ ਤੱਕ ਹਰ ਚੀਜ਼ 'ਤੇ ਚਰਚਾ ਕੀਤੀ। ਮੈਂ ਸੰਸਦ ਵਿੱਚ ਪੰਜਾਬ ਦੇ ਪਾਣੀ ਤੋਂ ਲੈ ਕੇ ਦਿੱਲੀ ਦੀ ਹਵਾ ਤੱਕ ਦੇ ਮੁੱਦੇ ਚੁੱਕੇ। ਉਨ੍ਹਾਂ ਕਿਹਾ ਕਿ ਮੈਂ ਸਰਕਾਰੀ ਸਕੂਲਾਂ ਦੀ ਹਾਲਤ ਤੋਂ ਲੈ ਕੇ ਜਨਤਕ ਸਿਹਤ ਸੰਭਾਲ ਸੰਸਥਾਵਾਂ ਤੱਕ ਦੇ ਮੁੱਦੇ ਉਠਾਏ। ਮੈਂ ਰੇਲਵੇ ਸਮੱਸਿਆਵਾਂ ਤੋਂ ਲੈ ਕੇ ਬੇਰੁਜ਼ਗਾਰੀ ਅਤੇ ਮਹਿੰਗਾਈ ਤੱਕ ਹਰ ਜਨਤਕ ਮੁੱਦਾ ਉਠਾਇਆ। ਮੈਂ ਸੰਸਦ ਵਿੱਚ ਪ੍ਰਭਾਵ ਪੈਦਾ ਕਰਨ ਲਈ ਗਿਆ ਸੀ, ਰੌਲਾ ਪਾਉਣ ਲਈ ਨਹੀਂ।

ਇਹ ਵੀ ਪੜ੍ਹੋ  : Canada ’ਚ ਨਹੀਂ ਰੁਕ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ; ਹੁਣ ਕਾਰ ਸ਼ੋਅਰੂਮ ਦੇ ਮਾਲਕ ਦੇ ਘਰ ਹੋਈ ਗੋਲੀਬਾਰੀ, ਇਸ ਗੈਂਗ ਨੇ ਲਈ ਜ਼ਿੰਮੇਵਾਰੀ

Related Post