Jalandhar : ਜਲੰਧਰ ਦੇ ਵਿਜੇ ਨਗਰ ਚ ਕੋਠੀ ਅੰਦਰ ਲੱਗੀ ਭਿਆਨਕ ਅੱਗ, ਮਾਨਸਿਕ ਤੌਰ ਤੇ ਬਿਮਾਰ ਕੁੜੀ ਦੀ ਹੋਈ ਮੌਤ
Jalandhar House Fire : ਕਮਰੇ ਨੂੰ ਢਕਣ ਵਾਲੀਆਂ ਪੀਵੀਸੀ ਚਾਦਰਾਂ ਕਾਰਨ ਅੱਗ ਮਿੰਟਾਂ ਵਿੱਚ ਹੀ ਤੇਜ਼ੀ ਨਾਲ ਫੈਲ ਗਈ। ਜਦੋਂ ਅੱਗ ਲੱਗੀ ਤਾਂ ਇੱਕ ਮਾਨਸਿਕ ਤੌਰ 'ਤੇ ਬਿਮਾਰ 30 ਸਾਲਾ ਕੁੜੀ ਕਮਰੇ ਵਿੱਚ ਸੁੱਤੀ ਪਈ ਸੀ, ਜਿਸ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ।
Jalandhar House Fire : ਸੋਮਵਾਰ ਰਾਤ ਨੂੰ ਵਿਜੇ ਨਗਰ ਵਿੱਚ ਘਰ ਵਿੱਚ ਅੱਗ ਲੱਗ ਗਈ। ਕਮਰੇ ਨੂੰ ਢੱਕਣ ਵਾਲੀਆਂ ਪੀਵੀਸੀ ਚਾਦਰਾਂ (PVC Sheets) ਕਾਰਨ ਅੱਗ ਮਿੰਟਾਂ ਵਿੱਚ ਹੀ ਤੇਜ਼ੀ ਨਾਲ ਫੈਲ ਗਈ। ਜਦੋਂ ਅੱਗ ਲੱਗੀ ਤਾਂ ਇੱਕ ਮਾਨਸਿਕ ਤੌਰ 'ਤੇ ਬਿਮਾਰ 30 ਸਾਲਾ ਕੁੜੀ ਕਮਰੇ ਵਿੱਚ ਸੁੱਤੀ ਪਈ ਸੀ, ਜਿਸ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ, ਜਦੋਂ ਪਰਿਵਾਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਸਟੇਸ਼ਨ 4 ਤੋਂ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ ਅਤੇ ਖੁਦ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੀਆਂ। ਹਾਲਾਂਕਿ, ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਪਰੰਤੂ ਉਦੋਂ ਤੱਕ ਜਾਨੀ-ਮਾਲੀ ਨੁਕਸਾਨ ਹੋ ਚੁੱਕਿਆ ਸੀ।
ਅੱਗ ਸ਼ਾਰਟ ਸਰਕਟ ਕਾਰਨ ਲੱਗੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਸ ਕੋਠੀ ਵਿੱਚ ਸਿਮਰਤ ਕੌਰ ਨਾਂਅ ਦੀ ਔਰਤ ਆਪਣੀਆਂ ਦੋ ਧੀਆਂ ਨਾਲ ਰਹਿੰਦੀ ਸੀ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੀ ਸੀ। ਉਹ ਸੋਮਵਾਰ ਰਾਤ ਨੂੰ ਘਰ ਵਿੱਚ ਮੌਜੂਦ ਸੀ, ਪਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਕਮਰੇ ਦੀਆਂ ਕੰਧਾਂ ਪੀਵੀਸੀ ਚਾਦਰਾਂ ਨਾਲ ਢੱਕੀਆਂ ਹੋਈਆਂ ਸਨ, ਜਿਸ ਕਾਰਨ ਪਲਾਸਟਿਕ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਸਮੇਂ ਵਿੱਚ ਪੂਰੇ ਕਮਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਦੌਰਾਨ ਪੀਵੀਸੀ ਦੇ ਜ਼ਹਿਰੀਲੇ ਧੂੰਏਂ ਅਤੇ ਭਿਆਨਕ ਅੱਗ ਨੇ ਰੂਬਿਕਾ ਨੂੰ ਬਚਣ ਦਾ ਕੋਈ ਮੌਕਾ ਨਹੀਂ ਦਿੱਤਾ। ਜਦੋਂ ਅੱਗ ਲੱਗੀ ਤਾਂ ਰੂਬਿਕਾ ਸੁੱਤੀ ਪਈ ਸੀ, ਜੋ ਕਿ ਮਾਨਸਿਕ ਤੌਰ 'ਤੇ ਬਿਮਾਰ ਸੀ, ਇਸ ਲਈ ਉਹ ਖ਼ਤਰੇ ਨੂੰ ਮਹਿਸੂਸ ਕਰਨ ਦੇ ਬਾਵਜੂਦ ਸਮੇਂ ਸਿਰ ਅਲਾਰਮ ਨਹੀਂ ਵਜਾ ਸਕੀ।
ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਸੂਚਨਾ ਮਿਲਣ 'ਤੇ, ਪੁਲਿਸ ਸਟੇਸ਼ਨ 4 ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ। ਸਟੇਸ਼ਨ 4 ਦੀ ਇੰਚਾਰਜ ਅਨੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।