Bathinda News : ਬਠਿੰਡਾ ਚ ਸ਼ਾਤਿਰ ਕੁੜੀ ਲੁੱਟ ਕੇ ਲੈ ਗਈ ਮੋਟਰਸਾਈਕਲ Showroom ! ਮਾਰੀ 12 ਲੱਖ ਰੁਪਏ ਦੀ ਠੱਗੀ

Bathinda News : ਬਠਿੰਡਾ ਦੇ ਇੱਕ ਨਾਮੀ ਮੋਟਰਸਾਈਕਲ ਸ਼ੋਅਰੂਮ 'ਚ ਲੱਗੀ ਇੱਕ ਕੁੜੀ ਵੱਲੋਂ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਵੱਲੋਂ ਕੁੜੀ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਅਜੇ ਫਰਾਰ ਹੈ। ਮੋਟਰਸਾਈਕਲ ਸ਼ੋਅਰੂਮ ਦੇ ਮਾਲਕ ਨੇ ਕੈਮਰੇ ਸਾਹਮਣੇ ਵੱਡੇ ਖ਼ੁਲਾਸੇ ਕੀਤੇ ਹਨ

By  Shanker Badra November 18th 2025 03:33 PM

Bathinda News : ਬਠਿੰਡਾ ਦੇ ਇੱਕ ਨਾਮੀ ਮੋਟਰਸਾਈਕਲ ਸ਼ੋਅਰੂਮ 'ਚ ਲੱਗੀ ਇੱਕ ਕੁੜੀ ਵੱਲੋਂ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਵੱਲੋਂ ਕੁੜੀ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਅਜੇ ਫਰਾਰ ਹੈ। ਮੋਟਰਸਾਈਕਲ ਸ਼ੋਅਰੂਮ ਦੇ ਮਾਲਕ ਨੇ ਕੈਮਰੇ ਸਾਹਮਣੇ ਵੱਡੇ ਖ਼ੁਲਾਸੇ ਕੀਤੇ ਹਨ। 

ਮੋਟਰਸਾਈਕਲ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਕੁੜੀ ਸ਼ੋਅਰੂਮ 'ਚ ਮੈਨੇਜਰ ਦੀ ਨੌਕਰੀ ਕਰਦੀ ਸੀ ਅਤੇ ਮੋਟਰਸਾਈਕਲ ਦੇ ਜੋ ਸਪੇਅਰ ਪਾਰਟ ਵੇਚੇ ਜਾਂਦੇ ਸੀ ,ਉਹ ਪੈਸੇ ਆਪਣੇ ਅਕਾਊਂਟ ਵਿੱਚ ਪਾ ਲੈਂਦੀ ਸੀ ,ਕੰਪਨੀ ਨੂੰ ਨਹੀਂ ਦਿੰਦੀ ਸੀ। ਮੋਟਰਸਾਈਕਲ ਸ਼ੋਅਰੂਮ ਦੇ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼ਾਤਿਰ ਕੁੜੀ ਨੂੰ ਫੜਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕੰਪਨੀ ਦੇ ਪੈਸੇ ਵਾਪਸ ਕਰਵਾਏ ਜਾਣ। 

ਦੂਸਰੇ ਪਾਸੇ ਸਿਵਲ ਲਾਈਨ ਥਾਣੇ ਦੇ ਐਸ.ਐਚ.ਓ ਨੇ ਦੱਸਿਆ ਕਿ ਅਸੀਂ ਮੋਟਰਸਾਈਕਲ ਸ਼ੋਅਰੂਮ ਦੇ ਮਾਲਿਕ ਦੇ ਬਿਆਨ ਦੇ ਉੱਤੇ ਸ਼ਾਤਿਰ ਕੁੜੀ ਦੇ ਉੱਤੇ 12 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਕੁੜੀ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ ਅਤੇ ਠੱਗੀ ਮਾਰੇ ਗਏ ਪੈਸੇ ਵੀ ਬਰਾਮਦ ਕਰਵਾਏ ਜਾਣਗੇ ਅਤੇ ਸ਼ਾਤਰ ਕੁੜੀ ਦਾ ਜਿਸਨੇ ਵੀ ਸਾਥ ਦਿੱਤਾ ਹੋਵੇਗਾ ,ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ। 

Related Post