Geoffrey Hinton quits Google: AI ਦੇ ਗਾਡਫ਼ਾਦਰ ਜੈਫਰੀ ਹਿੰਟਨ ਨੇ ਕਿਉਂ ਛੱਡਿਆ ਗੂਗਲ ? ਕਾਰਨ ਤੁਹਾਨੂੰ ਕਰ ਦੇਵੇਗਾ ਹੈਰਾਨ !

ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਗੌਡ ਫਾਦਰ ਵਜੋਂ ਜਾਣੇ ਜਾਂਦੇ ਜੈਫਰੀ ਹਿੰਟਨ ਨੇ ਦਿੱਗਜ ਤਕਨੀਕੀ ਕੰਪਨੀ ਗੂਗਲ ਤੋਂ ਅਸਤੀਫਾ ਦੇ ਦਿੱਤਾ ਹੈ।

By  Aarti May 2nd 2023 05:16 PM -- Updated: May 2nd 2023 05:17 PM

Geoffrey Hinton quits Google: ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਗੌਡ ਫਾਦਰ ਵਜੋਂ ਜਾਣੇ ਜਾਂਦੇ ਜੈਫਰੀ ਹਿੰਟਨ ਨੇ ਦਿੱਗਜ ਤਕਨੀਕੀ ਕੰਪਨੀ ਗੂਗਲ ਤੋਂ ਅਸਤੀਫਾ ਦੇ ਦਿੱਤਾ ਹੈ। ਹਿੰਟਨ ਏਆਈ ਵਿਕਸਿਤ ਕਰਨ ਵਾਲੇ ਸਭ ਤੋਂ ਪੁਰਾਣੇ ਲੋਕਾਂ ਵਿੱਚੋਂ ਇੱਕ ਹਨ। ਦੱਸ ਦਈਏ ਕਿ ਜੈਫਰੀ ਹਿੰਟਨ ਨੂੰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗੌਡਫਾਦਰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ 2012 ਵਿੱਚ ਆਪਣੇ 2 ਸਾਥੀਆਂ ਨਾਲ ਮਿਲਕੇ ਪਹਿਲੀ ਵਾਰ ਇਸ ਟੈਕਨਾਲੋਜੀ 'ਤੇ ਕੰਮ ਕੀਤਾ ਅਤੇ ਇੱਥੋਂ ਹੀ ਏਆਈ ਸਾਹਮਣੇ ਆਇਆ।

ਜੈਫਰੀ ਹਿੰਟਨ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਸਨੇ ਪਿਛਲੇ ਹਫਤੇ ਗੂਗਲ 'ਤੇ ਆਪਣੀ ਭੂਮਿਕਾ ਨੂੰ ਛੱਡ ਦਿੱਤਾ ਹੈ ਤਾਂ ਜੋ ਉਸ ਤਕਨਾਲੋਜੀ ਦੇ 'ਖਤਰਿਆਂ' ਬਾਰੇ ਗੱਲ ਕੀਤੀ ਜਾ ਸਕੇ ਜਿਸ ਨੂੰ ਉਸਨੇ ਵਿਕਸਤ ਕਰਨ ਵਿੱਚ ਸਹਾਇਤਾ ਕੀਤੀ ਸੀ। 

ਗੂਗਲ ਤੋਂ ਅਸਤੀਫਾ ਦੇਣ ਤੋਂ ਬਾਅਦ ਜੇਫਰੀ ਹਿੰਟਨ ਨੇ ਕਿਹਾ ਕਿ ਏਆਈ ਦੀ ਖੋਜ ਕਰਨਾ ਉਸਦੀ ਸਭ ਤੋਂ ਵੱਡੀ ਗਲਤੀ ਸੀ। ਉਹ ਆਪਣੇ ਆਪ ਨੂੰ ਤਸੱਲੀ ਦਿੰਦਾ ਹੈ ਕਿ ਜੇਕਰ ਉਸਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਕਿਸੇ ਹੋਰ ਨੇ ਕੀਤਾ ਹੁੰਦਾ। ਜੈਫਰੀ ਹਿੰਟਨ ਨੇ ਕਿਹਾ ਕਿ ਅੱਜ ਕੰਪਨੀਆਂ ਚੈਟ ਜੀਪੀਟੀ ਵਰਗੇ ਟੂਲ ਬਣਾਉਣ ਲਈ ਪਾਗਲ ਹੋ ਰਹੀਆਂ ਹਨ ਅਤੇ ਇਸ ਖੇਤਰ ਵਿੱਚ ਮੁਕਾਬਲੇ ਨੂੰ ਰੋਕਣਾ ਅਸੰਭਵ ਹੈ। 

ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਸਾਧਨਾਂ ਦੇ ਆਉਣ ਤੋਂ ਬਾਅਦ ਗਲਤ ਜਾਣਕਾਰੀ ਦਾ ਰੁਝਾਨ ਤੇਜ਼ੀ ਨਾਲ ਵਧੇਗਾ ਅਤੇ ਕੋਈ ਵੀ ਇਹ ਨਹੀਂ ਦੱਸ ਸਕੇਗਾ ਕਿ ਸੱਚ ਕੀ ਹੈ। ਇਸ ਤੋਂ ਇਲਾਵਾ ਜੈਫਰੀ ਹਿੰਟਨ ਨੇ ਕਿਹਾ ਕਿ ਇਹ ਵੀ ਚੁਣੌਤੀ ਹੋਵੇਗੀ ਕਿ ਗਲਤ ਲੋਕਾਂ ਨੂੰ ਏਆਈ ਦੇ ਬੁਰੇ ਇਸਤੇਮਾਲ ਕਰਨ ਤੋਂ ਕਿਵੇਂ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ: Raghav Chadha Clarification: ਰਾਘਵ ਚੱਢਾ ਨੇ ਸ਼ਰਾਬ ਘੁਟਾਲੇ ਮਾਮਲੇ ’ਚ ਨਾਂ ਆਉਣ ਦੀ ਗੱਲ ਨੂੰ ਨਕਾਰਿਆ, ਕਿਹਾ 'ਮੇਰਾ ਨਾਂਅ...'

Related Post