ਗੋਇੰਦਵਾਲ ਜੇਲ੍ਹ ਮਾਮਲਾ: ਮੁੜ ਗ੍ਰਿਫ਼ਤਾਰ ਕੀਤੇ ਜ਼ਮਾਨਤ 'ਤੇ ਬਾਹਰ ਪੁਲਿਸ ਅਧਿਕਾਰੀ

ਗੋਇੰਦਵਾਲ ਜੇਲ੍ਹ ਦੇ ਜੇਲਰ ਸਮੇਤ ਪੰਜ ਅਧਿਕਾਰੀਆਂ ਨੂੰ ਤਰਨ ਤਾਰਨ ਪੁਲਿਸ ਨੇ ਜ਼ਮਾਨਤ ਮਿਲਣ ਉਪਰੰਤ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਪੰਜ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਵਾਪਰੇ ਕਤਲਕਾਂਡ ਦੇ ਦਰਜ ਹੋਏ ਕੇਸ ਤਹਿਤ 120B ਧਾਰਾ ਤਹਿਤ ਨਾਮਜ਼ਦ ਕੀਤਾ ਗਿਆ ਹੈ।

By  Jasmeet Singh March 8th 2023 12:36 PM

ਤਾਰਨ ਤਾਰਨ: ਗੋਇੰਦਵਾਲ ਜੇਲ੍ਹ ਦੇ ਜੇਲਰ ਸਮੇਤ ਪੰਜ ਅਧਿਕਾਰੀਆਂ ਨੂੰ ਤਰਨ ਤਾਰਨ ਪੁਲਿਸ ਨੇ ਜ਼ਮਾਨਤ ਮਿਲਣ ਉਪਰੰਤ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਪੰਜ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਵਾਪਰੇ ਕਤਲਕਾਂਡ ਦੇ ਦਰਜ ਹੋਏ ਕੇਸ ਤਹਿਤ 120B ਧਾਰਾ ਤਹਿਤ ਨਾਮਜ਼ਦ ਕੀਤਾ ਗਿਆ ਹੈ। ਪਹਿਲਾ ਜੇਲਰ ਇਕਬਾਲ ਸਿੰਘ ਬਰਾੜ, ਐਡੀਸ਼ਨਲ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਅਸਿਸਟੈਂਟ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ, ਹਰਚੰਦ ਸਿੰਘ ਤੇ ਜੋਗਿੰਦਰ ਸਿੰਘ (ਦੋਵੇਂ) ASI ਨੂੰ ਮਾਮੂਲੀ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਤਰਨ ਤਾਰਨ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕ੍ਰਿਮਿਨਲ ਕਨਸਪਿਰੇਸੀ ਤਹਿਤ ਗ੍ਰਿਫ਼ਤਾਰ ਕਰ ਲਿਆ ਤੇ ਪੰਜੇ ਮੁਲਜ਼ਮ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਹਨ।

ਇਹ ਵੀ ਪੜ੍ਹੋ: ਗੋਇੰਦਵਾਲ ਜੇਲ੍ਹ ਕਤਲ ਕਾਂਡ ਮਾਮਲਾ: ਪੰਜਾਬ ਸਰਕਾਰ ਨੇ 7 ਜੇਲ੍ਹ ਅਧਿਕਾਰੀਆਂ ਨੂੰ ਕੀਤਾ ਮੁਅੱਤਲ, 5 ਗ੍ਰਿਫ਼ਤਾਰੀਆਂ


Related Post