ਗੂਗਲ ਨੇ ਜਾਰੀ ਕੀਤਾ 'ਫਾਈਂਡ ਮਾਈ ਡਿਵਾਈਸ ਨੈੱਟਵਰਕ' feature, ਜਾਣੋ ਖਾਸੀਅਤਾਂ ਤੇ ਕਿਵੇਂ ਕਰੇਗਾ ਕੰਮ

ਗੂਗਲ ਨੇ ਆਪਣੇ ਇਕ ਬਲਾਗ ਰਾਹੀਂ ਫਾਈਂਡ ਮਾਈ ਡਿਵਾਈਸ ਨੈੱਟਵਰਕ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਹਲੇ ਇਹ ਨੈੱਟਵਰਕ ਅਮਰੀਕਾ ਅਤੇ ਕੈਨੇਡਾ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦਾ ਅਪਡੇਟ ਦੂਜੇ ਦੇਸ਼ਾਂ 'ਚ ਵੀ ਜਾਰੀ ਕੀਤੀ ਜਾ ਰਿਹਾ ਹੈ।

By  KRISHAN KUMAR SHARMA April 11th 2024 03:59 PM

Google Find My Device Network: ਕਾਫ਼ੀ ਸਮੇਂ ਬਾਅਦ ਗੂਗਲ ਨੇ ਆਖਰਕਾਰ ਫਾਈਂਡ ਮਾਈ ਡਿਵਾਈਸ (Find My Device) ਨੈੱਟਵਰਕ ਲਾਂਚ ਕਰ ਦਿੱਤਾ ਹੈ। ਦਸ ਦਈਏ ਕਿ ਗੂਗਲ ਨੇ ਪਿਛਲੇ ਹਫਤੇ ਇਕ ਰਿਪੋਰਟ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਅਸੀਂ ਜਲਦ ਹੀ ਫਾਈਂਡ ਮਾਈ ਡਿਵਾਈਸ ਨੈੱਟਵਰਕ ਜਾਰੀ ਕਰਾਂਗੇ। ਇਹ ਨੈੱਟਵਰਕ ਐਪਲ ਦੇ ਫਾਈਂਡ ਮਾਈ ਐਪ ਦੀ ਤਰ੍ਹਾਂ ਕੰਮ ਕਰੇਗਾ, ਜਿਸ ਦੀ ਮਦਦ ਨਾਲ ਮੋਬਾਈਲ ਤੋਂ ਇਲਾਵਾ ਹੋਰ ਸਮਾਰਟ ਗੈਜੇਟਸ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ।

ਐਂਡਰਾਇਡ ਉਪਭੋਗਤਾਵਾਂ ਨੂੰ ਹੋਵੇਗਾ ਫਾਇਦਾ

ਗੂਗਲ ਨੇ ਆਪਣੇ ਇਕ ਬਲਾਗ ਰਾਹੀਂ ਫਾਈਂਡ ਮਾਈ ਡਿਵਾਈਸ ਨੈੱਟਵਰਕ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਹਲੇ ਇਹ ਨੈੱਟਵਰਕ ਅਮਰੀਕਾ ਅਤੇ ਕੈਨੇਡਾ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦਾ ਅਪਡੇਟ ਦੂਜੇ ਦੇਸ਼ਾਂ 'ਚ ਵੀ ਜਾਰੀ ਕੀਤੀ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਤੁਸੀਂ ਦੀ ਮਦਦ ਨਾਲ, ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਐਂਡਰੌਇਡ ਡਿਵਾਈਸ ਨੂੰ ਲੱਭਣ ਦੇ ਯੋਗ ਹੋਵੋਗੇ।

ਆਫ਼ਲਾਈਨ ਮੋਡ 'ਚ ਵੀ ਕੰਮ ਕਰੇਗਾ ਡਿਵਾਈਸ

ਵੈਸੇ ਤਾਂ ਡਿਵਾਈਸ ਦੇ ਆਫ਼ਲਾਈਨ ਮੋਡ 'ਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਦਸ ਦਈਏ ਕਿ ਗੂਗਲ ਨੇ ਫਾਈਂਡ ਮਾਈ ਡਿਵਾਈਸ ਨੈੱਟਵਰਕ ਨੂੰ ਲਾਂਚ ਕਰਕੇ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਕੀਤਾ ਹੈ। ਕਿਉਂਕਿ ਗੂਗਲ ਨੇ ਦੱਸਿਆ ਹੈ ਕਿ ਫਾਈਂਡ ਮਾਈ ਡਿਵਾਈਸ ਨੈੱਟਵਰਕ ਨਾਲ ਜੁੜੇ ਡਿਵਾਈਸ ਨੂੰ ਟ੍ਰੈਕ ਕਰਨ ਲਈ ਡਿਵਾਈਸ ਦਾ ਇੰਟਰਨੈਟ ਨਾਲ ਕਨੈਕਟ ਹੋਣਾ ਜ਼ਰੂਰੀ ਨਹੀਂ ਹੈ। Pixel 8 ਅਤੇ Pixel 8 Pro ਯੂਜ਼ਰਸ ਫੋਨ ਬੰਦ ਹੋਣ ਤੋਂ ਬਾਅਦ ਵੀ ਆਪਣੇ ਫੋਨ ਨੂੰ ਟ੍ਰੈਕ ਕਰ ਸਕਣਗੇ। Pixel ਤੋਂ ਇਲਾਵਾ ਇਸ ਦਾ ਸਪੋਰਟ ਜਲਦ ਹੀ ਹੋਰ ਕੰਪਨੀਆਂ ਦੇ ਫੋਨ ਅਤੇ ਗੈਜੇਟਸ 'ਚ ਵੀ ਮਿਲੇਗਾ।

Related Post