Patiala News : ਧੱਕੇ ਨਾਲ ਦਾਨ ! ਹੜ੍ਹ ਪੀੜਤਾਂ ਲਈ ਦਾਨ ਇਕੱਠਾ ਕਰਨ ਦੇ ਹੁਕਮਾਂ ਕਾਰਨ ਅਧਿਆਪਕਾਂ ਚ ਰੋਸ
Patiala News : ਅਧਿਆਪਕ ਵਰਗ ਨੇ ਇਸ ਖਿਲਾਫ਼ ਰੋਸ ਪ੍ਰਗਟਾਇਆ ਹੈ। ਪੰਜਾਬ ਦੇ ਅਧਿਆਪਕ ਫਰੰਟ ਦੇ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਇਸ ਤਰ੍ਹਾਂ ਹੜਾਂ ਦੇ ਨਾਮ ਤੇ ਪੈਸਾ ਇਕੱਠਾ ਕਰਨਾ ਠੀਕ ਨਹੀਂ ਹੈ ਜੋ ਕੋਈ ਖੁਦ ਆਪਣੀ ਸਹਿਮਤੀ ਨਾਲ ਦਾਨ ਕਰਦਾ ਉਸ ਦਾ ਕੋਈ ਇਤਰਾਜ ਨਹੀਂ।
Patiala News : ਪਟਿਆਲਾ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੇ ਵਿੱਚ ਹੜ੍ਹ ਪੀੜਤਾਂ (Flood Relief Help) ਲਈ ਅਧਿਕਾਰੀਆਂ ਵੱਲੋਂ ਧੱਕੇ ਨਾਲ ਦਾਨ ਇਕੱਠਾ ਕਰਨ ਲਈ ਦਿੱਤੇ ਆਦੇਸ਼ਾਂ ਦੇ ਬਾਅਦ ਅਧਿਆਪਕਾਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਿੰਨਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ, ਉਨ੍ਹਾਂ ਦੇ ਲਈ ਪੰਜਾਬ ਹੀ ਨਹੀਂ, ਵਿਦੇਸ਼ਾਂ ਤੋਂ ਵੀ ਹਰ ਵਰਗ ਦੇ ਵਿਅਕਤੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ। ਪੰਜਾਬ ਸਰਕਾਰ ਦੇ ਹੜ੍ਹ ਮੁੱਖ ਮੰਤਰੀ ਰਾਹਤ ਕੋਸ਼ ਦੇ ਲਈ ਦਾਨ ਇਕੱਠਾ ਕਰਕੇ ਦਿੱਤਾ ਗਿਆ। ਹਰ ਮਹਿਕਮੇ ਦੇ ਮੁਲਾਜ਼ਮ ਵੱਲੋਂ ਵੀ ਉਸਦੇ ਵਿੱਚ ਆਪਣੀ ਸਮਰੱਥਾ ਮੁਤਾਬਿਕ ਦਾਨ ਕੀਤਾ ਗਿਆ, ਲੇਕਿਨ ਹੁਣ ਵੱਖ-ਵੱਖ ਅਧਿਕਾਰੀਆਂ ਵੱਲੋਂ ਮੁੜ ਇੱਕ ਵਖਰਾ ਅਕਾਊਂਟ ਬਣਾ ਕੇ ਖੜ ਪੀੜਤਾਂ ਦੀ ਮਦਦ ਦੇ ਲਈ ਦਾਨ ਇਕੱਠਾ ਕੀਤਾ ਜਾ ਰਿਹਾ।
ਇਹ ਦਾਅਵਾ ਕਰਦਿਆਂ ਅਧਿਆਪਕ ਵਰਗ ਨੇ ਇਸ ਖਿਲਾਫ਼ ਰੋਸ ਪ੍ਰਗਟਾਇਆ ਹੈ। ਪੰਜਾਬ ਦੇ ਅਧਿਆਪਕ ਫਰੰਟ ਦੇ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਇਸ ਤਰ੍ਹਾਂ ਹੜਾਂ ਦੇ ਨਾਮ ਤੇ ਪੈਸਾ ਇਕੱਠਾ ਕਰਨਾ ਠੀਕ ਨਹੀਂ ਹੈ ਜੋ ਕੋਈ ਖੁਦ ਆਪਣੀ ਸਹਿਮਤੀ ਨਾਲ ਦਾਨ ਕਰਦਾ ਉਸ ਦਾ ਕੋਈ ਇਤਰਾਜ ਨਹੀਂ ਲੇਕਿਨ ਇਕ ਵੱਖਰਾ ਅਕਾਊਂਟ ਬਣਾ ਪੈਸੇ ਇਕੱਠਾ ਕੀਤਾ ਜਾ ਰਿਹਾ ਜਿਸ ਨੂੰ ਮੁਲਾਜ਼ਮ ਸਹਿਨ ਨਹੀਂ ਕਰਨਗੇ
ਗੌਰਮੈਂਟ ਟੀਚਰ ਯੂਨੀਅਨ ਪਟਿਆਲਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੀਚਰਾਂ ਦਾ ਸਰਕਾਰੀ ਮੁਲਾਜ਼ਮਾਂ ਦਾ ਡੀਏ ਪੈਸਾ ਰੋਕਿਆ ਹੋਇਆ ਹੈ। ਅਧਿਆਪਕ ਤੋਂ ਪਹਿਲਾਂ ਹੀ 32 ਲੱਖ ਰੁਪਏ ਇਕੱਠੇ ਕਰਕੇ ਹੜ ਪੀੜਤਾਂ ਦੇ ਲਈ ਦੇ ਚੁੱਕੇ ਹਨ। ਹੁਣ ਅਧਿਕਾਰੀ ਫਿਰ ਪੈਸੇ ਇਕੱਠੇ ਕਰ ਰਹੇ ਹਨ ਜੋ ਠੀਕ ਨਹੀਂ।
ਉਧਰ, ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਡੀਓ ਸੈਕੰਡਰੀ ਨਾਲ ਗੱਲਬਾਤ ਫੋਨ 'ਤੇ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਡੇਢ ਮਹੀਨਾ ਪਹਿਲਾਂ ਅਸੀਂ ਅਧਿਆਪਕਾਂ ਨੂੰ ਕਿਹਾ ਸੀ। ਲੇਕਿਨ, ਹੁਣ ਕੋਈ ਪੈਸੇ ਇਕੱਠੇ ਕਰਨ ਲਈ ਨਹੀਂ ਕਿਹਾ। ਪਰ ਜੋ ਮਰਜ਼ੀ ਨਾਲ ਦੇ ਦਿੰਦਾ ਦੇ ਸਕਦਾ।