ਛੁੱਟੀ ਆਏ ਫੌਜੀ ਜਵਾਨ ਦੀ ਸੜਕ ਹਾਦਸੇ ਚ ਹੋਈ ਮੌਤ, ਬੱਚਾ ਗੰਭੀਰ ਜ਼ਖ਼ਮੀ

ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਿਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ 'ਤੇ ਡਿੱਗ ਗਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

By  KRISHAN KUMAR SHARMA April 29th 2024 10:31 AM

ਗੁਰਦਾਸਪੁਰ: ਨੇੜਲੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਅਤੇ ਉਸਦਾ ਛੋਟਾ ਬੱਚਾ ਜ਼ਖਮੀ ਹੋ ਗਿਆ ਜਵਾਨ ਅਰਜੁਨ ਸਿੰਘ 155 ਇਨਫੈਂਟਰੀ (TA) ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਵਕਤ ਜੰਮੂ ਦੇ ਰਾਜੌਰੀ 'ਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ 15 ਦਿਨ ਦੀ ਛੁੱਟੀ ਆਏ ਹੋਇਆ ਸੀ। ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਿਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ 'ਤੇ ਡਿੱਗ ਗਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਨਵਾਂ ਘਰ ਬਣਾ ਰਿਹਾ ਸੀ ਫੌਜੀ

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਅਰਜਨ ਸਿੰਘ ਦੇ ਪਰਿਵਾਰਿਕ ਮੈਂਬਰ ਸਾਬਕਾ ਹਵਲਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਬੇਦਾਰ ਅਰਜੁਨ ਸਿੰਘ ਆਪਣੇ ਕਿਸੇ ਜਰੂਰੀ ਕੰਮ ਲਈ ਪਿੰਡ ਤੋਂ ਜੋੜਾ ਛਤਰਾਂ ਨੂੰ ਜਾ ਰਿਹਾ ਸੀ ਕਿ ਜੋੜਾ ਛੱਤਰਾਂ ਦੇ ਨਜ਼ਦੀਕ ਕਿਸੇ ਅਣਪਛਾਤੀ ਟਰੈਕਟਰ ਟਰਾਲੀ ਨੇ ਉਸ ਨੂੰ ਸਾਈਡ ਮਾਰ ਦਿੱਤੀ। ਨਤੀਜੇ ਵੱਜੋਂ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਉਸਦੇ ਨਾਲ ਉਸਦੇ ਇਕ ਛੋਟੇ ਬੱਚੇ ਨੂੰ ਵੀ ਸੱਟਾਂ ਲੱਗ ਗਈਆਂ, ਜਿਸ ਦਾ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਵਾਨ ਆਪਣਾ ਨਵਾਂ ਘਰ ਬਣਾ ਰਿਹਾ ਸੀ, ਜਿਸ ਕਰਕੇ ਉਹ ਛੁੱਟੀ ਆਇਆ ਹੋਇਆ ਸੀ ਅਤੇ ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸਨੇ ਕੁਝ ਦਿਨ ਪਹਿਲਾਂ ਹੀ ਆਪਣੀ ਛੁੱਟੀ ਵਧਾਈ, ਪਰ ਬੀਤੇ ਕੱਲ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ।

ਇਸ ਮੌਕੇ ਅੰਤਿਮ ਸੰਸਕਾਰ ਮੌਕੇ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ 155 ਇਨਫੈਂਟਰੀ (TA) ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਇੱਕ ਬਹੁਤ ਹੀ ਹੋਣਹਾਰ ਅਤੇ ਬਹਾਦਰ ਜਵਾਨ ਸੀ। ਉਹ ਹਮੇਸ਼ਾ ਹੀ ਆਪਣੇ ਜੂਨੀਅਰ ਜਵਾਨਾਂ ਦੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਸਨ। ਉਨ੍ਹਾਂ ਦੀ ਮੌਤ ਨਾਲ ਇਨਫੈਂਟਰੀ ਨੂੰ ਵੱਡਾ ਘਾਟਾ ਪਿਆ ਹੈ।

Related Post