PTC News
Search
🔍 Search

Gurdwara Sahib demolished : ਪਾਕਿਸਤਾਨ ਚ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਹਿਆ, ਬਣਾਇਆ ਜਾ ਰਿਹਾ ਮਾਲ

Gurdwara Sahib demolished : ਇਹ ਸਿੱਖ ਧਰਮ ਦੇ ਇਤਿਹਾਸ, ਵਿਸ਼ਵਾਸ, ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਜੁੜਿਆ ਇੱਕ ਪਵਿੱਤਰ ਸਥਾਨ ਸੀ। ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸਦੀ ਜਗ੍ਹਾ ਵਪਾਰਕ ਜਾਇਦਾਦ ਬਣਾਉਣਾ ਸਿੱਖ ਵਿਰਾਸਤ ਅਤੇ ਧਾਰਮਿਕ ਭਾਵਨਾਵਾਂ ਦਾ ਘੋਰ ਅਪਮਾਨ ਹੈ।

By  KRISHAN KUMAR SHARMA August 28th 2026 04:21 PM -- Updated: August 28th 2026 04:27 PM

Gurdwara Sahib demolished : ਸਿੱਖ ਭਾਈਚਾਰੇ ਲਈ ਪਾਕਿਸਤਾਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਬਲੋਚਿਸਤਾਨ 'ਚ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹ ਦਿੱਤਾ ਗਿਆ ਹੈ। 200 ਸਾਲ ਪੁਰਾਣੇ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਉਪਰ ਹੁਣ ਇੱਕ ਮਾਲ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਥੋਂ ਦੇ ਸਿੱਖ ਭਾਈਚਾਰੇ ਵੱਲੋਂ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਪਰੰਤੂ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।

'12 ਵਿਚੋਂ 2 ਗੁਰਦੁਆਰਾ ਸਾਹਿਬ ਬਚੇ'

BJP ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਬਲੋਚਿਸਤਾਨ ਸਿੱਖ ਕੌਂਸਲ ਦੇ ਅਨੁਸਾਰ, ਇਹ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਵਿਰਾਸਤ ਦੇ ਯੋਜਨਾਬੱਧ ਵਿਨਾਸ਼ ਅਤੇ ਹੌਲੀ-ਹੌਲੀ ਮਿਟਾਉਣ ਦੀ ਇੱਕ ਹੋਰ ਬਹੁਤ ਚਿੰਤਾਜਨਕ ਉਦਾਹਰਣ ਹੈ। ਸਿੱਖ ਭਾਈਚਾਰੇ ਤੋਂ ਪ੍ਰਾਪਤ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬਲੋਚਿਸਤਾਨ ਵਿੱਚ ਕਦੇ 12 ਗੁਰਦੁਆਰਾ ਸਾਹਿਬ ਸਨ, ਜਿਨ੍ਹਾਂ ਵਿੱਚੋਂ ਹੁਣ ਸਿਰਫ਼ 2 ਹੀ ਬਚੇ ਹਨ। ਇਸ ਦੌਰਾਨ, ਪੂਰੇ ਪਾਕਿਸਤਾਨ ਵਿੱਚ ਇਤਿਹਾਸਕ ਸਿੱਖ ਧਾਰਮਿਕ ਸਥਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

'ਗੁਰਦੁਆਰਾ ਸਹਿਬ ਨੂੰ ਢਾਹੁਣ ਸਿੱਖ ਵਿਰਾਸਤਾਂ ਦਾ ਅਪਮਾਨ'

ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ਼ ਇੱਕ ਇਮਾਰਤ ਜਾਂ ਜ਼ਮੀਨ ਦਾ ਇੱਕ ਟੁਕੜਾ ਨਹੀਂ ਹੈ। ਇਹ ਸਿੱਖ ਧਰਮ ਦੇ ਇਤਿਹਾਸ, ਵਿਸ਼ਵਾਸ, ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਜੁੜਿਆ ਇੱਕ ਪਵਿੱਤਰ ਸਥਾਨ ਸੀ। ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸਦੀ ਜਗ੍ਹਾ ਵਪਾਰਕ ਜਾਇਦਾਦ ਬਣਾਉਣਾ ਸਿੱਖ ਵਿਰਾਸਤ ਅਤੇ ਧਾਰਮਿਕ ਭਾਵਨਾਵਾਂ ਦਾ ਘੋਰ ਅਪਮਾਨ ਹੈ।

ਇਹ ਵੀ ਪੜ੍ਹੋ... ਮੁਸਕਾਨ ਦਾ ਕਾਤਲ ਫੜਿਆ ਗਿਆ! ਜਿਮ ਟ੍ਰੇਨਰ ਇਮਰਾਨ ਨੂੰ ਅੱਧੀ ਰਾਤ ਨੂੰ ਹੋਏ ਮੁਕਾਬਲੇ ਦੌਰਾਨ ਦੋਵਾਂ ਲੱਤਾਂ ਵਿੱਚ ਲੱਗੀ ਗੋਲੀ


ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਪੀਲ

ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਤੁਰੰਤ ਪਾਕਿਸਤਾਨ ਸਰਕਾਰ ਕੋਲ ਉਠਾਉਣ ਅਤੇ ਮੰਗ ਕਰਨ ਕਿ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਪੂਰੀ ਅਤੇ ਸੁਤੰਤਰ ਜਾਂਚ ਕੀਤੀ ਜਾਵੇ। ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਹੋ ਰਹੀ ਕਿਸੇ ਵੀ ਵਪਾਰਕ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ। ਨਾਲ ਹੀ ਇਤਿਹਾਸਕ ਗੁਰਦੁਆਰਾ ਕੰਪਲੈਕਸ ਦੀ ਪੁਨਰ ਨਿਰਮਾਣ, ਸੰਭਾਲ ਅਤੇ ਬਹਾਲੀ ਨੂੰ ਯਕੀਨੀ ਬਣਾਇਆ ਜਾਵੇ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਲੈਣ ਨੋਟਿਸ : ਆਰ.ਪੀ. ਸਿੰਘ

ਭਾਜਪਾ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਵਿਰਾਸਤ ਦੇ ਵਿਨਾਸ਼ ਵਿਰੁੱਧ ਇੱਕ ਸਖ਼ਤ ਅਤੇ ਸਪੱਸ਼ਟ ਬਿਆਨ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਤਿਹਾਸਕ ਗੁਰਦੁਆਰੇ ਢਾਹ ਦਿੱਤੇ ਜਾਂਦੇ ਹਨ ਅਤੇ ਕੱਲ੍ਹ ਉਨ੍ਹਾਂ ਹੀ ਸਥਾਨਾਂ 'ਤੇ ਮਾਲ ਬਣਾਏ ਜਾਂਦੇ ਹਨ, ਤਾਂ ਦੁਨੀਆ ਚੁੱਪ ਦਰਸ਼ਕ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਨੂੰ ਬਚਾਉਣ ਦਾ ਸਵਾਲ ਨਹੀਂ ਹੈ। ਇਹ ਸਿੱਖ ਇਤਿਹਾਸ, ਵਿਰਾਸਤ ਅਤੇ ਪਛਾਣ ਨੂੰ ਬਚਾਉਣ ਦਾ ਸਵਾਲ ਹੈ।

ਇਹ ਵੀ ਪੜ੍ਹੋ...ਰੱਖੜੀ ਵਾਲੇ ਦਿਨ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

Related Post