PTC News
Search
🔍 Search

ਮੇਰੀ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਹੋਵੇਗਾ..., ਗੁਰਵਿੰਦਰ ਸਿੰਘ ਖੇੜੀਵਾਲਾ ਦਾ ਦਾਅਵਾ - ਗੈਂਗਸਟਰਾਂ ਕਰਕੇ ਬਚਿਆ ਹੋਇਆ ਹਾਂ

Gurwinder Singh Khediwala Support Parvinder Jhota Family : ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਕੋਲੇ ਸੀਆਈਏ ਇੰਚਾਰਜ ਵੀ ਆਇਆ ਕਿ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਹੋ, ਇਹ ਬੋਲਣਾ ਬੰਦ ਕਰੋ ਤਾਂ ਹੀ ਤੁਹਾਨੂੰ ਸਕਿਉਰਟੀ ਮਿਲ ਸਕਦੀ ਹੈ ਤੇ ਤੁਹਾਡਾ ਲਾਇਸੈਂਸ ਬਣ ਸਕਦਾ ਹੈ।

By  KRISHAN KUMAR SHARMA October 22nd 2026 04:03 PM -- Updated: October 22nd 2026 06:10 PM

Gurwinder Singh Khediwala Support Parvinder Jhota Family : ਪਰਮਿੰਦਰ ਝੋਟਾ ਕਤਲ ਮਾਮਲੇ ਵਿੱਚ ਇਨਸਾਫ ਲਈ ਲਗਾਏ ਗਏ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਰੋਜ਼ਾਨਾ ਆਮ ਲੋਕਾਂ ਦੇ ਨਾਲ ਨਾਲ ਸਿਆਸੀ ਆਗੂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਸਮਰਥਨ ਵਿੱਚ ਪੁੱਜ ਰਹੇ ਹਨ ਬੀਤੀ ਦੇ ਰਾਤ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਵੀ ਮੋਰਚੇ ਵਿੱਚ ਪੁੱਜਾ, ਜਿਸ ਨੇ ਜਿੱਥੇ ਪਰਿਵਾਰ ਨਾਲ ਖੜਨ ਦਾ ਐਲਾਨ ਕੀਤਾ ਉੱਥੇ ਹੀ ਸੰਘਰਸ਼ ਦੀ ਵੀ ਹਮਾਇਤ ਕੀਤੀ।

'ਮੇਰੀਆਂ 7 ਪੁਸ਼ਤਾਂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਸੇਵਾ ਕਰਨਗੀਆਂ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਖੇੜੀ ਵਾਲਾ ਨੇ ਕਿਹਾ ਕਿ ਉਹਨਾਂ ਨੇ ਫੈਸਲਾ ਲਿਆ ਹੈ ਕਿ ਉਹ ਪਰਮਿੰਦਰ ਝੋਟੇ ਦੇ ਪਿਤਾ ਦੀ ਸੱਤ ਪੁਸ਼ਤਾਂ ਤੱਕ ਸੇਵਾ ਕਰਨਗੇ ਉਹ ਇਹ ਆਪਣੇ ਪਰਿਵਾਰ ਨੂੰ ਵੀ ਦੱਸਣਗੇ ਤੇ ਕਹਿ ਕੇ ਜਾਣਗੇ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਗੁੱਸਾ ਜ਼ਾਹਰ ਕਰਦੇ ਕਿਹਾ ਕਿ ਜਿਨ੍ਹਾਂ ਨੂੰ ਅਸਲ ਵਿੱਚ ਜਾਨ ਦਾ ਖਤਰਾ ਹੈ, ਉਹਨਾਂ ਨੂੰ ਅਸਲਾ ਲਾਇਸੰਸ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਾ ਹੀ ਮੈਨੂੰ ਦਿੱਤਾ ਗਿਆ ਹੈ ਤੇ ਨਾ ਹੀ ਪਰਮਿੰਦਰ ਸਿੰਘ ਝੋਟਾ ਨੂੰ ਦਿੱਤਾ ਗਿਆ ਸੀ। ਉਹਨਾਂ ਮੰਗ ਕੀਤੀ ਕਿ ਜੋ ਨੌਜਵਾਨ ਸੰਘਰਸ਼ ਕਰ ਰਹੇ ਹਨ, ਨੂੰ ਸਿਕਿਉਰਟੀ ਦਿੱਤੀ ਜਾਵੇ ਜਾਂ ਫਿਰ ਉਹਨਾਂ ਦੇ ਅਸਲਾ ਲਾਇਸੰਸ ਬਣਾਏ ਜਾਣ।

ਇਹ ਵੀ ਜਰੂਰ ਦੇਖੋ : 

">'ਮੈਂ ਕਿਸੇ ਅੱਗੇ ਅੱਖਾਂ ਨਹੀਂ ਝੁਕਾ ਸਕਦਾ...'

ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਕੋਲੇ ਸੀਆਈਏ ਇੰਚਾਰਜ ਵੀ ਆਇਆ ਕਿ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਹੋ, ਇਹ ਬੋਲਣਾ ਬੰਦ ਕਰੋ ਤਾਂ ਹੀ ਤੁਹਾਨੂੰ ਸਕਿਉਰਟੀ ਮਿਲ ਸਕਦੀ ਹੈ ਤੇ ਤੁਹਾਡਾ ਲਾਇਸੈਂਸ ਬਣ ਸਕਦਾ ਹੈ। ਪਰ ਉਨ੍ਹਾਂ ਨੇ ਆਪਣੀਆਂ ਅੱਖਾਂ ਕਿਸੇ ਅੱਗੇ ਝੁਕਾ ਕੇ ਤੁਰਨ ਨੂੰ ਇਨਕਾਰ ਕਰ ਦਿੱਤਾ।

'ਮੇਰੀ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਹੋਵੇਗਾ...', 

ਗੁਰਵਿੰਦਰ ਸਿੰਘ ਖੇੜੀਵਾਲਾ ਨੇ ਕਿਹਾ ਕਿ ਉਹ ਪਹਿਲਾਂ ਜੇਲ੍ਹ ਗਿਆ ਸੀ, ਜਿਥੇ ਉਨ੍ਹਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ 3 ਵਾਰ ਜੇਲ੍ਹ ਵਿੱਚ ਰਹਿ ਕੇ ਆਏ ਹਨ, ਜਿਸ ਦੌਰਾਨ ਉਨ੍ਹਾਂ ਦਾ ਨੈਟਵਰਕ ਵਧਿਆ ਅਤੇ ਇਸੇ ਦੇ ਚਲਦਿਆਂ ਉਨ੍ਹਾਂ ਨੇ ਕਿਸੇ ਦੋਸਤ ਰਾਹੀਂ ਇੱਕ ਗੈਂਗਸਟਰ ਨੂੰ ਕਹਿ ਕੇ ਅੱਗੇ ਧਮਕੀ ਦੇਣ ਵਾਲੇ ਬਦਨਾਮ ਗੈਂਗਸਟਰ ਨੂੰ ਰੋਕਿਆ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਦੋ ਬਹੁਤ ਵੱਡੇ ਗੈਂਗਸਟਰ ਹਨ। (ਹਾਲਾਂਕਿ ਉਨ੍ਹਾ ਨੇ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ) ਇਸਤੋਂ ਇਲਾਵਾ ਜੇਲ੍ਹ ਵਿਚੋਂ ਇੱਕ ਹੋਰ ਦੋਸਤ ਰਾਹੀਂ ਅੱਗੇ ਗੈਂਗਸਟਰ ਤੋਂ ਫੋਨ ਵੀ ਕਰਵਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਬਚੀ ਹੈ, ਨਹੀਂ ਤਾਂ ਪ੍ਰਸ਼ਾਸਨ ਨੇ ਤਾਂ ਉਨ੍ਹਾਂ ਨੂੰ ਮਰਵਾ ਦੇਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਮੌਤ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਸੀਐਮ ਭਗਵੰਤ ਮਾਨ (CM Mann) ਅਤੇ ਪ੍ਰਸ਼ਾਸਨ ਹੋਵੇਗਾ, ਜੇਕਰ ਮੈਨੂੰ ਗੈਂਗਸਟਰਾਂ ਵੱਲੋਂ ਮਾਰਿਆ ਜਾਂਦਾ ਹੈ।

ਇਹ ਵੀ ਪੜ੍ਹੋ...

ਦਿਲਜੀਤ ਦੋਸਾਂਝ ਦਾ ਦਿੱਲੀ 'ਚ ਨਹੀਂ ਹੋਵੇਗਾ ਸ਼ੋਅ ! ਦਿੱਲੀ ਪੁਲਿਸ ਨੇ ਮਨਜੂਰੀ ਦੇਣ ਤੋਂ ਕੀਤਾ ਇਨਕਾਰ

Related Post