Malot ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ; ਨਵੇਂ ਕਾਨੂੰਨ ਤਹਿਤ ਬੇਅਦਬੀ ਦਾ ਪਹਿਲਾ ਕੇਸ ਦਰਜ

ਦੱਸ ਦਈਏ ਕਿ ਨਿਵਾਸੀਆਂ ਨੇ ਅੰਗਾਂ ਨੂੰ ਇਕੱਠਾ ਅਤੇ ਸੁਰੱਖਿਅਤ ਜਗ੍ਹਾ 'ਤੇ ਸਟੋਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।

By  Aarti May 1st 2026 10:41 AM

ਪੰਜਾਬ ’ਚ ਬੇਅਦਬੀ 'ਤੇ ਰੋਕ ਲਗਾਉਣ ਵਾਲੇ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਮਲੋਟ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਲੋਟ ਦੇ ਇੰਦਰਾ ਨਗਰ ਇਲਾਕੇ ਵਿੱਚ 20 ਤੋਂ ਵੱਧ ਗੁਟਕਾ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ ਹਨ। ਦੱਸ ਦਈਏ ਕਿ ਨਿਵਾਸੀਆਂ ਨੇ ਅੰਗਾਂ ਨੂੰ ਇਕੱਠਾ ਅਤੇ ਸੁਰੱਖਿਅਤ ਜਗ੍ਹਾ 'ਤੇ ਸਟੋਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। 

ਦੱਸ ਦਈਏ ਕਿ ਮਲੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਧਾਰਮਿਕ ਸੰਗਠਨਾਂ ਨੇ ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਭਾਈ ਜਗਤਾ ਜੀ ਵਿਖੇ ਇੱਕ ਮੀਟਿੰਗ ਕੀਤੀ ਹੈ।

Related Post