Team India New Captain: ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ ਦਾ ਨਾਂ ਹੋਇਆ ਤੈਅ, ਜਾਣੋ ਰੋਹਿਤ ਤੋਂ ਬਾਅਦ ਕਿਸ ਨੂੰ ਮਿਲੇਗੀ ਕਮਾਨ?

ਸ਼੍ਰੀਲੰਕਾ ਖਿਲਾਫ ਸੀਰੀਜ਼ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ 'ਚ ਭਾਰਤ ਦੇ ਅਗਲੇ ਕਪਤਾਨ ਦਾ ਨਾਂ ਤੈਅ ਹੋ ਗਿਆ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 16th 2024 08:02 PM

Team India T20I Captain: ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ ਦਾ ਨਾਂ ਲਗਭਗ ਤੈਅ ਹੋ ਗਿਆ ਹੈ। ਰੋਹਿਤ ਸ਼ਰਮਾ ਦੇ ਟੀ-20 ਤੋਂ ਸੰਨਿਆਸ ਲੈਣ ਤੋਂ ਬਾਅਦ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ 27 ਜੁਲਾਈ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ 'ਚ ਭਾਰਤ ਦੇ ਕਪਤਾਨ ਹੋਣਗੇ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਹਾਰਦਿਕ ਪੰਡਯਾ ਨਵੇਂ ਕਪਤਾਨ ਹੋਣਗੇ

ਬੀਸੀਸੀਆਈ ਦੇ ਇੱਕ ਸੀਨੀਅਰ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਹਾਰਦਿਕ ਪੰਡਯਾ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਵਿੱਚ ਟੀਮ ਇੰਡੀਆ ਦੇ ਕਪਤਾਨ ਹੋਣਗੇ। ਉਸ ਨੇ ਕਿਹਾ, 'ਹਾਰਦਿਕ ਪੰਡਯਾ ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਸਨ। ਉਹ ਹੁਣ ਪੂਰੀ ਤਰ੍ਹਾਂ ਫਿੱਟ ਹੈ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਲਈ ਵੀ ਉਪਲਬਧ ਹੈ, ਇਸ ਲਈ ਉਹ ਕਪਤਾਨ ਹੋਵੇਗਾ।

ਵਨਡੇ ਸੀਰੀਜ਼ ਤੋਂ ਬ੍ਰੇਕ

ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਡਯਾ ਸ਼੍ਰੀਲੰਕਾ ਦੀ ਟੀ-20 ਸੀਰੀਜ਼ ਤੋਂ ਬਾਅਦ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਲਈ ਉਪਲਬਧ ਨਹੀਂ ਹੋਣਗੇ। ਪੰਡਯਾ ਨਿੱਜੀ ਕਾਰਨਾਂ ਕਰਕੇ 3 ਮੈਚਾਂ ਦੀ ਵਨਡੇ ਸੀਰੀਜ਼ ਨਹੀਂ ਖੇਡਣਗੇ। ਵਨਡੇ ਸੀਰੀਜ਼ ਦੇ ਬਾਰੇ 'ਚ ਅਧਿਕਾਰੀ ਨੇ ਕਿਹਾ ਕਿ ਪੰਡਯਾ ਨੇ ਨਿੱਜੀ ਕਾਰਨਾਂ ਕਰਕੇ ਬ੍ਰੇਕ ਲਈ ਕਿਹਾ ਹੈ ਅਤੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਉਪ ਕਪਤਾਨ ਦਾ ਨਾਂ ਅਜੇ ਤੈਅ ਨਹੀਂ ਹੋਇਆ 

ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੂੰ ਵਾਈਟ ਬਾਲ ਸੀਰੀਜ਼ ਲਈ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ 27 ਤੋਂ 30 ਜੁਲਾਈ ਤੱਕ ਪੱਲੇਕੇਲੇ 'ਚ ਖੇਡੀ ਜਾਵੇਗੀ। ਉਥੇ ਹੀ ਵਨਡੇ ਸੀਰੀਜ਼ ਦਾ ਆਯੋਜਨ 2 ਤੋਂ 7 ਅਗਸਤ ਤੱਕ ਕੋਲੰਬੋ 'ਚ ਹੋਵੇਗਾ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਆਉਣ ਵਾਲੀ ਟੀ-20 ਸੀਰੀਜ਼ ਲਈ ਭਾਰਤ ਦਾ ਉਪ-ਕਪਤਾਨ ਸ਼ੁਭਮਨ ਗਿੱਲ ਹੋਵੇਗਾ ਜਾਂ ਸੂਰਿਆਕੁਮਾਰ ਯਾਦਵ।

ਇਹ ਵੀ ਪੜ੍ਹੋ: Liquor Home Delivery: ਪਿਆਕੜਾਂ ਲਈ ਖੁਸ਼ਖ਼ਬਰੀ, ਹੁਣ ਸ਼ਰਾਬ ਦੀ ਹੋਵੇਗੀ ਹੋਮ ਡਿਲਵਰੀ !

Related Post