ਕੇਜਰੀਵਾਲ ਦੇ ਇਲਜ਼ਾਮਾਂ ਤੇ ਹਰਿਆਣਾ ਦੇ ਵਜ਼ੀਰੇ ਆਲਾ ਮਨੋਹਰ ਲਾਲ ਦਾ ਜਵਾਬ..
ਦਿੱਲੀ ਵਿੱਚ ਹੜ੍ਹ ਤੇ ਸ਼ੁਰੂ ਹੋਈ ਸਿਆਸਤ ਦੌਰਾਨ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਸਰਕਾਰ 'ਤੇ ਤੰਜ ਕੱਸਦਿਆ ਯਮੁਨਾ ਵਿੱਚ ਛੱਡੇ ਗਏ ਪਾਣੀ ਲਈ ਹਰਿਆਣਾ ਨੂੰ ਜ਼ਿੰਮੇਦਾਰ ਕਰਾਰ ਦਿੱਤਾ ਸੀ। ਜਿਸ ਉੱਤੇ ਹਰਿਆਣਾ ਸਰਕਾਰ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ।
Delhi-Haryana news: ਦਿੱਲੀ ਵਿੱਚ ਹੜ੍ਹ ਤੇ ਸ਼ੁਰੂ ਹੋਈ ਸਿਆਸਤ ਦੌਰਾਨ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਸਰਕਾਰ 'ਤੇ ਤੰਜ ਕੱਸਦਿਆ ਯਮੁਨਾ ਵਿੱਚ ਛੱਡੇ ਗਏ ਪਾਣੀ ਲਈ ਹਰਿਆਣਾ ਨੂੰ ਜ਼ਿੰਮੇਦਾਰ ਕਰਾਰ ਦਿੱਤਾ ਸੀ। ਜਿਸ ਉੱਤੇ ਹਰਿਆਣਾ ਸਰਕਾਰ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ।
ਹਰਿਆਣਾ ਸਰਕਾਰ ਨੇ ਦਿੱਤਾ ਜਵਾਬ:
ਹਰਿਆਣਾ ਦੇ ਸੀ.ਐੱਮ ਮਨੋਹਰ ਲਾਲ ਨੇ ਕਿਹਾ " ਇਹ ਕੁਦਰਤੀ ਤਬਾਹੀ ਹੈ, ਇਸ ਉੱਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਂਦੀ।" ਉਨ੍ਹਾਂ ਇਹ ਵੀ ਕਿਹਾ ਕਿ "ਅਸੀਂ ਬੈਰਾਜ 'ਚ ਪਾਣੀ ਨੂੰ ਕੰਟਰੋਲ ਨਹੀਂ ਕਰ ਸਕਦੇ। ਬੈਰਾਜ ਕੋਈ ਡੈਮ ਨਹੀਂ ਹੈ,ਯਮੁਨਾ ਵਿੱਚ ਇੱਕ ਲੱਖ ਕਿਊਸਿਕ ਪਾਣੀ ਸੀ, ਜੋ ਅਗਲੇ ਦਿਨ ਅਚਾਨਕ ਵੱਧ ਕੇ 3.70 ਲੱਖ ਕਿਊਸਿਕ ਹੋ ਗਿਆ। ਜਿੱਥੋਂ ਤੱਕ ਪਾਣੀ ਛੱਡਣ ਦਾ ਸਵਾਲ ਹੈ, ਅਸੀਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਅਸੀਂ ਬੈਰਾਜ ਵਿੱਚ ਸੀਮਤ ਮਾਤਰਾ ਵਿੱਚ ਪਾਣੀ ਨੂੰ ਕੰਟਰੋਲ ਕਰ ਸਕਦੇ ਹਾਂ।"