ਹਵਾਰਾ ਕਮੇਟੀ ਨੇ ਮੋਰਚਾ ਲਾਉਣ ਲਈ ਮਨੁੱਖੀ ਅਧਿਕਾਰਾਂ ਦੀ ਕਦਰ ਕਰਨ ਵਾਲਿਆਂ ਦਾ ਮੰਗਿਆ ਸਾਥ

ਐਡਵੋਕੇਟ ਅਮਰ ਸਿੰਘ ਚਹਿਲ ਨੇ ਕਿਹਾ ਕਿ ਅਸੀਂ ਅਮਨ ਸ਼ਾਂਤੀ ਨਾਲ ਮੋਰਚਾ ਖੜ੍ਹਾ ਕਰਨਾ ਚਾਹੁੰਦੇ ਹਾਂ। ਪਰ ਸਰਕਾਰ ਨੇ ਮੁਹਾਲੀ ਵਿੱਚ ਧਾਰਾ 144 ਲਾਗੂ ਕਰ ਦਿੱਤਾ ਜਿਸ ਨਾਲ ਸਰਕਾਰ ਮੋਰਚੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਅਸੀਂ ਸਰਕਾਰ ਨਾਲ ਮਿਲ ਕੇ ਗੱਲ ਕਰਾਂਗੇ ਤੇ ਕਾਨੂੰਨ ਦੀ ਗੱਲ ਕਰਾਂਗੇ।

By  Jasmeet Singh January 5th 2023 05:08 PM

ਚੰਡੀਗੜ੍ਹ, 5 ਜਨਵਰੀ: ਹਵਾਰਾ ਕਮੇਟੀ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਹੈ। ਉਨ੍ਹਾਂ ਦੀ ਤਰਫ਼ੋਂ ਕਿਹਾ ਗਿਆ ਕਿ ਸਰਕਾਰ ਲੰਬੇ ਸਮੇਂ ਤੋਂ ਇਨਸਾਫ਼ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 7 ਜਨਵਰੀ ਤੋਂ ਗੁਰਦੁਆਰਾ ਅੰਬ ਸਾਹਿਬ 'ਚ ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਕਲਾਂ ਗੋਲੀ ਕਾਂਡ, ਗੁਰੂ ਦੇ ਸਰੂਪ ਜੋ ਲਾਪਤਾ ਨੇ, ਉਨ੍ਹਾਂ ਨੂੰ ਲੈਕੇ ਮਨੁੱਖੀ ਅਧਿਕਾਰ ਦੀ ਕਦਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ ਅਤੇ ਇਸ ਲਈ ਸਾਨੂੰ ਮਨੋ-ਧਨੋ ਇਸ ਵਿੱਚ ਆਪਣਾ ਯੋਗਦਾਨ ਪਾਉਣ। 


ਐਡਵੋਕੇਟ ਅਮਰ ਸਿੰਘ ਚਹਿਲ ਨੇ ਕਿਹਾ ਕਿ ਅਸੀਂ ਅਮਨ ਸ਼ਾਂਤੀ ਨਾਲ ਮੋਰਚਾ ਖੜ੍ਹਾ ਕਰਨਾ ਚਾਹੁੰਦੇ ਹਾਂ। ਪਰ ਸਰਕਾਰ ਨੇ ਮੁਹਾਲੀ ਵਿੱਚ ਧਾਰਾ 144 ਲਾਗੂ ਕਰ ਦਿੱਤਾ ਜਿਸ ਨਾਲ ਸਰਕਾਰ ਮੋਰਚੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਅਸੀਂ ਸਰਕਾਰ ਨਾਲ ਮਿਲ ਕੇ ਗੱਲ ਕਰਾਂਗੇ ਤੇ ਕਾਨੂੰਨ ਦੀ ਗੱਲ ਕਰਾਂਗੇ।

ਉਨ੍ਹਾਂ ਕਿਹਾ ਕਿ ਕੋਈ ਕਤਲ 7 ਸਾਲ ਪਹਿਲਾਂ ਹੋਇਆ ਹੋਵੇ ਅਤੇ ਇਸ ਮਾਮਲੇ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ? ਅਦਾਲਤ ਵੀ ਇਨ੍ਹਾਂ ਮਾਮਲਿਆਂ ਨੂੰ ਅੱਗੇ ਵਧਣ ਤੋਂ ਨਹੀਂ ਰੋਕਦੀ। ਅਦਾਲਤ ਹਮੇਸ਼ਾਂ ਕੇਸਾਂ ਵਿੱਚ ਕੋਈ ਨਾਂ ਕੋਈ ਕਦਮ ਚੁੱਕਦੀ ਹੈ ਪਰ ਇਹਨਾਂ ਮਾਮਲਿਆਂ ਵਿੱਚ ਪਤਾ ਨਹੀਂ ਕਿਉਂ ਕੁਝ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਜ਼ੀਰਾ ਫੈਕਟਰੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਲੋਕ ਮਰ ਰਹੇ ਹਨ। ਮੋਰਚਾ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਅਜੇ ਵੀ ਉਹ ਜਾਂਚ ਦੀ ਮੰਗ ਕਰ ਰਹੇ ਹਨ। ਜਿਹੜੇ ਜੱਜ ਅਜਿਹੇ ਜੁਰਮਾਨੇ ਲਗਾ ਰਹੇ ਹਨ, ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਹਿੰਦੂ ਨੂੰ ਫਾਂਸੀ ਨਹੀਂ ਦਿੱਤੀ ਗਈ, ਜਿਸ ਵਿੱਚ ਉਹ 95% ਆਬਾਦੀ ਦਾ ਹਿੱਸਾ ਹਨ। ਅਜਿਹੀ ਵਿਵਸਥਾ ਨਹੀਂ ਚੱਲ ਸਕਦੀ ਜਿਸ ਵਿੱਚ ਧਰਮ ਜਾਤ ਦੇ ਆਧਾਰ 'ਤੇ ਸਜ਼ਾ ਹੋਵੇ। ਇਸ ਵਿਰੁੱਧ ਸ਼ਾਂਤਮਈ ਢੰਗ ਨਾਲ ਹੋਣ ਵਾਲੇ ਇਸ ਮੋਰਚੇ ਵਿੱਚ ਸਿੱਖ ਮਸਲਿਆਂ ਨੂੰ ਵਿਚਾਰਿਆ ਜਾਵੇਗਾ।

ਮੋਰਚਾ ਜਥੇਬੰਦਕ ਕਰਨ ਦੀ ਲੋੜ ਇਸ ਲਈ ਪੈਦਾ ਹੋਈ ਹੈ ਕਿਉਂਕਿ ਪਿਛਲੇ ਦਿਨੀਂ ਜਗਤਾਰ ਸਿੰਘ ਹਵਾਰਾ ਨੇ ਪੰਥ ਦੇ ਨਾਮ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਜੱਥੇਬੰਦੀਆਂ ਦਾ ਇਕੱਠ ਹੋਇਆ ਸੀ। ਜਿਸ ਵਿੱਚ ਕੋਮੀ ਇਨਸਾਫ਼ ਮੋਰਚੇ ਦੀ ਤਰਫ਼ੋਂ ਸ਼ਮੂਲੀਅਤ ਹੋਵੇ ਇਹ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਗਲ਼ੀ 'ਚ ਖੜ੍ਹੇ ਹੋਣ ਨੂੰ ਲੈ ਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤਾਂ ਉਮਰ ਕੈਦ ਜਾਂ ਫਾਂਸੀ ਹੋਣੀ ਚਾਹੀਦੀ ਹੈ। ਹੁਣ ਤੱਕ 300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕੋਈ ਵੀ ਕੇਸ ਸੁਣਵਾਈ ਤੱਕ ਨਹੀਂ ਪਹੁੰਚਿਆ। ਸਾਡੀ ਮੰਗ ਹੈ ਕਿ ਬੰਦੀ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਜੇਕਰ ਬਿਲਗਸ ਬਾਨੋ ਦੇ ਦੋਸ਼ੀ ਰਿਹਾਅ ਹੋ ਸਕਦੇ ਹਨ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਸਕਦਾ।

Related Post