High court On Drug Case: ਪੰਜਾਬ ਦੇ DGP ਨੂੰ ਝਾੜ ਪਾਉਣ ਤੋਂ ਬਾਅਦ ਹਾਈਕੋਰਟ ਨੇ ਡਰੱਗ ਕੇਸਾਂ ’ਚ ਦੇਰ ਸ਼ਾਮ ਜਾਰੀ ਕੀਤੇ ਇਹ ਆਦੇਸ਼

ਹਾਈਕੋਰਟ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਇਨ੍ਹਾਂ ਟਿੱਪਣੀਆਂ ਦੇ ਜਰੀਏ ਸਾਡਾ ਮਕਸਦ ਪੁਲਿਸ ਦਾ ਮਨੋਬਲ ਡਿਗਾਉਣਾ ਨਹੀਂ ਹੈ ਬਲਕਿ ਹਾਈਕੋਰਟ ਚਾਹੁੰਦਾ ਹੈ ਕਿ ਐਨਡੀਪੀਐਸ ਕੇਸਾਂ ਦੀਆਂ ਪੈਰਵੀਆਂ ਅਤੇ ਗਵਾਹੀਆਂ ਜਲਦ ਪੂਰੀਆਂ ਕੀਤੀਆਂ ਜਾਣ ਜੋ ਅਜੇ ਤੱਕ ਨਹੀਂ ਕੀਤੀ ਜਾ ਰਹੀ ਹੈ।

By  Aarti October 12th 2023 09:23 PM

High court On Drug Case: ਡਰੱਗ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦੇਰ ਸ਼ਾਮ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਹਾਈਕੋਰਟ ਨੇ ਇੱਕ ਹਲ਼ਫਨਾਮੇ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਰੱਗ ਕੇਸਾਂ ਦੀ ਪੈਰਵੀ ਚ ਤੇਜ਼ੀ ਲਿਆਉਣ ਅਤੇ ਸਰਕਾਰੀ ਗਵਾਹਾਂ ਦੀ ਜਲਦ ਗਵਾਹੀਆਂ ਕਿਵੇਂ ਪੂਰੀਆਂ ਕੀਤੀਆਣ ਜਾਣ ਅਤੇ ਇਸ ’ਤੇ ਜਲਦ ਕਾਰਵਾਈ ਕੀਤੀਆਂ ਜਾਣ। ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ।  

ਹਾਈਕੋਰਟ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਇਨ੍ਹਾਂ ਟਿੱਪਣੀਆਂ ਦੇ ਜਰੀਏ ਸਾਡਾ ਮਕਸਦ ਪੁਲਿਸ ਦਾ ਮਨੋਬਲ ਡਿਗਾਉਣਾ ਨਹੀਂ ਹੈ ਬਲਕਿ ਹਾਈਕੋਰਟ ਚਾਹੁੰਦਾ ਹੈ ਕਿ ਐਨਡੀਪੀਐਸ ਕੇਸਾਂ ਦੀਆਂ ਪੈਰਵੀਆਂ ਅਤੇ ਗਵਾਹੀਆਂ ਜਲਦ ਪੂਰੀਆਂ ਕੀਤੀਆਂ ਜਾਣ ਜੋ ਅਜੇ ਤੱਕ ਨਹੀਂ ਕੀਤੀ ਜਾ ਰਹੀ ਹੈ। 

ਹਾਈਕੋਰਟ ਨੇ ਅੱਗੇ ਕਿਹਾ ਕਿ ਡੀਜੀਪੀ ਨੇ ਜੋ ਦੱਸਿਆ ਸੀ ਕਿ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਅਤੇ ਹਾਲ ਹੀ ਚ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਹਜਾਰਾਂ ਕਿਲੋ ਦੇ ਨਸ਼ੀਲੇ ਪਦਾਰਸ਼ ਜਬਤ ਕੀਤੇ ਹਨ ਅਤੇ ਕਈ ਡਰੱਗ ਸਿੰਡੀਕੇਟ ਵੀ ਖਤਮ ਕੀਤੇ ਹਨ। 

ਉਸ ’ਤੇ ਹਾਈਕੋਰਟ ਨੇ ਕਿਹਾ ਕਿ ਇਹ ਕਾਰਵਾਈ ਤਾਂ ਠੀਕ ਹੈ ਪਰ ਬਿਨਾ ਟ੍ਰਾਇਲ ਅਤੇ ਸਰਕਾਰੀ ਗਵਾਹਾਂ ਦੀ ਗਵਾਹੀਆਂ ਦੇ ਬਿਨਾਂ ਇਸ ਨੂੰ ਅੰਜਾਮ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਹੁਣ ਗ੍ਰਹਿ ਸਕੱਤਰ 17 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਇਸਤੇ ਕਾਰਵਾਈ ਕਰ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਜਾਵੇ। 

ਕਾਬਿਲੇਗੌਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇੰਝ ਲੱਗ ਰਿਹਾ ਕਿ ਪੰਜਾਬ ਸਰਕਾਰ ਡਰੱਗ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ।"ਕੋਰਟ ਨੇ ਇਹ ਵੀ ਕਿਹਾ, "ਇਵੇਂ ਲੱਗ ਰਿਹਾ ਜਿਵੇਂ ਪੰਜਾਬ ਪੁਲਿਸ ਵੀ ਡਰੱਗ ਮਾਫ਼ੀਆ ਨਾਲ ਮਿਲੀ ਹੁੰਦੀ ਹੈ।  


Related Post