lawrence bishnoi: ਹਾਈਕੋਰਟ ਵਕੀਲ ਨੇ ਲਾਰੈਂਸ ਦੀ ਇੰਟਰਵਿਊ 'ਤੇ ਜਾਂਚ ਦੀ ਕੀਤੀ ਮੰਗ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚ ਹੋਈ ਇੰਟਰਵਿਊ ਮਾਮਲੇ ਦੀ ਜਨਹਿਤ ਪਟੀਸ਼ਨ ਦੇ ਤੌਰ 'ਤੇ ਹੀ ਸੁਣਵਾਈ ਹੋ ਸਕਦੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਹ ਵਿਆਪਕ ਜਨਹਿਤ ਦਾ ਮਾਮਲਾ ਹੈ। ਹਾਈਕੋਰਟ ਦੇ ਇਸ ਆਦੇਸ਼ ਤੋਂ ਬਾਅਦ ਪਟੀਸ਼ਨਕਰਤਾ ਨੇ ਪਟੀਸ਼ਨ ਵਾਪਸ ਲੈ ਲਈ ਹੈ।

By  Ramandeep Kaur March 20th 2023 02:52 PM

Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚ ਹੋਈ ਇੰਟਰਵਿਊ ਮਾਮਲੇ ਦੀ ਜਨਹਿਤ ਪਟੀਸ਼ਨ ਦੇ ਤੌਰ 'ਤੇ ਹੀ ਸੁਣਵਾਈ ਹੋ ਸਕਦੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਹ ਵਿਆਪਕ ਜਨਹਿਤ ਦਾ ਮਾਮਲਾ ਹੈ। ਹਾਈਕੋਰਟ ਦੇ ਇਸ ਆਦੇਸ਼ ਤੋਂ ਬਾਅਦ ਪਟੀਸ਼ਨਕਰਤਾ ਨੇ ਪਟੀਸ਼ਨ ਵਾਪਸ ਲੈ ਲਈ ਹੈ।

ਹੁਣ ਇਸ ਮਾਮਲੇ ਨੂੰ ਲੈ ਕੇ ਜਨਹਿਤ ਪਟੀਸ਼ਨ ਦੇ ਤੌਰ 'ਤੇ ਪਟੀਸ਼ਨ ਦਾਖਲ ਕਰਵਾਈ ਜਾਵੇਗੀ। ਹਾਈਕੋਰਟ ਦੇ ਐਡਵੋਕੇਟ ਗੌਰਵ ਭੈਆ ਨੇ ਇਸ ਪੂਰੇ ਮਾਮਲੇ ਦੀ ਕਾਨੂੰਨੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਹਾਈ -  ਸਕਿਉਰਿਟੀ ਜੇਲ੍ਹ 'ਚ ਇੱਕ ਅਪਰਾਧੀ ਨੂੰ ਇਸ ਤਰ੍ਹਾਂ ਦੀ ਐਕਸੈਸ ਦੇਣਾ ਠੀਕ ਨਹੀਂ ਹੈ।

ਮੋਬਾਇਲ ਸੇਵਾਵਾਂ ਬੰਦ ਕਰਨ ਖਿਲਾਫ਼ ਹਾਈਕੋਰਟ 'ਚ ਮੰਗ ਦਾਖਲ

ਦੱਸ ਦਈਏ ਕਿ ਪੰਜਾਬ 'ਚ ਮੋਬਾਇਲ ਸੇਵਾ ਬੰਦ ਕਰਨ ਖਿਲਾਫ ਹਾਈਕੋਰਟ 'ਚ ਮੰਗ ਦਾਖਲ ਕੀਤੀ ਗਈ ਹੈ। ਇਸ ਮੰਗ 'ਤੇ ਜ਼ਲਦੀ ਹੀ ਸੁਣਵਾਈ ਹੋ ਸਕਦੀ ਹੈ। ਵਕੀਲ ਜਗਮੋਹਨ ਭੱਟੀ ਵੱਲੋਂ ਇਹ ਮੰਗ ਦਾਖਲ ਕੀਤੀ ਗਈ ਹੈ। ਅਜੇ ਇਸਦੀ ਰਜਿਸਟਰੀ 'ਚ ਫਾਇਲ ਹੋਣੀ ਹੈ।  

ਇਹ ਵੀ ਪੜ੍ਹੋ: Kuldeep Singh Vaid: ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ

Related Post