ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਮਿਲਣ 'ਤੇ ਹਾਈਕੋਰਟ ਦੀ ਸਖ਼ਤੀ; ਬਿਨਾਂ ਇਜ਼ਾਜਤ ਨਾ ਦਿੱਤੀ ਜਾਵੇ ਪੈਰੋਲ-HC

By  Aarti February 29th 2024 03:51 PM

Gurmeet Ram Rahim: ਬਲਾਤਕਾਰ ਅਤੇ ਕਤਲ ਕੇਸ ਵਿੱਚ ਹਰਿਆਣਾ ਦੀ ਰੋਹਤਕ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾਣ ਵਾਲੀ ਪੈਰੋਲ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ।

ਹਾਈਕੋਰਟ ਦੀ ਹਰਿਆਣਾ ਸਰਕਾਰ ’ਤੇ ਸਖ਼ਤੀ 

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਭਵਿੱਖ ’ਚ ਰਾਮ ਰਹੀਮ ਨੂੰ ਬਿਨਾਂ ਅਦਾਲਤ ਦੀ ਇਜ਼ਾਜਤ ਤੋਂ ਪੈਰੋਲ ਨਾ ਦਿੱਤੀ ਜਾਵੇ। ਹਾਈਕੋਰਟ ਨੇ ਇਹ ਵੀ ਕਿਹਾ ਕਿ 10 ਮਾਰਚ ਨੂੰ ਡੇਰਾ ਮੁਖੀ ਨੂੰ ਪੈਰੋਲ ਖਤਮ ਹੋ ਰਹੀ ਹੈ ਅਤੇ ਉਸੀ ਦਿਨ ਡੇਰਾ ਮੁਖੀ ਸਰੰਡਰ ਕਰੇ। 

ਹੋਰ ਕਿੰਨੇ ਕੈਦੀਆਂ ਨੂੰ ਦਿੱਤੀ ਪੈਰੋਲ-ਹਾਈਕੋਰਟ

ਇਸ ਸਬੰਧੀ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਹੁਣ ਹਰਿਆਣਾ ਸਰਕਾਰ ਦੱਸੇ ਕਿ ਡੇਰਾ ਮੁਖੀ ਦੇ ਵਾਂਗ ਹੀ ਹੋਰ ਕਿੰਨੇ ਕੈਦੀਆਂ ਨੂੰ ਪੈਰੋਲ ਦਿੱਤੀ ਗਈ ਹੈ। ਹਾਈਕੋਰਟ ਨੇ ਇਸ ਸਬੰਧੀ ਪੂਰੀ ਜਾਣਕਾਰੀ ਹਰਿਆਣਾ ਸਰਕਤਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: 1993 ਸੀਰੀਅਲ ਬੰਬ ਬਲਾਸਟ ਕੇਸ: ਸਬੂਤਾਂ ਦੀ ਘਾਟ ਕਾਰਨ ਮੁੱਖ ਮੁਲਜ਼ਮ ਕਰੀਮ ਟੁੰਡਾ ਬਰੀ

SGPC ਨੇ ਦਿੱਤੀ ਹੈ ਪੈਰੋਲ ਨੂੰ ਚੁਣੌਤੀ 

ਦੱਸ ਦਈਏ ਕਿ ਪੈਰੋਲ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੇ ਖਿਲਾਫ ਕਈ ਗੰਭੀਰ ਮਾਮਲੇ ਦਰਜ ਹਨ ਅਤੇ ਇਨ੍ਹਾਂ ’ਚ ਉਸ ਨੂੰ ਦੋਸ਼ੀ ਕਰਾਰ ਕਰਕੇ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਬਾਵਜੁਦ ਇਸਦੇ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਪੈਰੋਲ ਦੇ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਗਲਤ ਹੈ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਪੈਰੋਲ ਨੂੰ ਰੱਦ ਕੀਤੀ ਜਾਵੇ।

ਇਹ ਵੀ ਪੜ੍ਹੋ: ਇੰਟੈੱਲ ਇੰਡੀਆ ਦੇ ਸਾਬਕਾ ਮੁਖੀ ਦੀ ਸੜਕ ਹਾਦਸੇ 'ਚ ਮੌਤ, ਸਾਈਕਲ ਦੀ ਸਵਾਰੀ ਕਰਦੇ ਸਮੇਂ ਕੈਬ ਨੇ ਮਾਰੀ ਟੱਕਰ

Related Post