Fri, May 10, 2024
Whatsapp

1993 ਸੀਰੀਅਲ ਬੰਬ ਬਲਾਸਟ ਕੇਸ: ਸਬੂਤਾਂ ਦੀ ਘਾਟ ਕਾਰਨ ਮੁੱਖ ਮੁਲਜ਼ਮ ਕਰੀਮ ਟੁੰਡਾ ਬਰੀ

Written by  Jasmeet Singh -- February 29th 2024 01:48 PM
1993 ਸੀਰੀਅਲ ਬੰਬ ਬਲਾਸਟ ਕੇਸ: ਸਬੂਤਾਂ ਦੀ ਘਾਟ ਕਾਰਨ ਮੁੱਖ ਮੁਲਜ਼ਮ ਕਰੀਮ ਟੁੰਡਾ ਬਰੀ

1993 ਸੀਰੀਅਲ ਬੰਬ ਬਲਾਸਟ ਕੇਸ: ਸਬੂਤਾਂ ਦੀ ਘਾਟ ਕਾਰਨ ਮੁੱਖ ਮੁਲਜ਼ਮ ਕਰੀਮ ਟੁੰਡਾ ਬਰੀ

1993 serial bomb blast case: ਅਜਮੇਰ ਦੀ ਟਾਡਾ ਅਦਾਲਤ ਨੇ 1993 ਦੇ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਮੁਲਜ਼ਮ ਅਬਦੁਲ ਕਰੀਮ ਟੁੰਡਾ ਨੂੰ ਸਬੂਤਾਂ ਦੀ ਘਾਟ ਕਾਰਨ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਜਦਕਿ ਇਰਫਾਨ ਅਤੇ ਹਮੀਮੁਦੀਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। 

ਟੁੰਡਾ ਦੇ ਵਕੀਲ ਸ਼ਫੀਕਤੁੱਲਾ ਸੁਲਤਾਨੀ ਨੇ ਅਦਾਲਤ ਦੇ ਬਾਹਰ ਬਿਆਨ ਦਿੰਦੇ ਹੋਏ ਕਿਹਾ, “ਮਾਨਯੋਗ ਅਦਾਲਤ ਨੇ ਅਬਦੁਲ ਕਰੀਮ ਟੁੰਡਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸੀ.ਬੀ.ਆਈ. ਅਬਦੁਲ ਕਰੀਮ ਟੁੰਡਾ ਦੇ ਖਿਲਾਫ ਕੋਈ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ ਹੈ।"


ਇਰਫਾਨ, ਹਮੀਮੁਦੀਨ ਪਾਏ ਗਏ ਦੋਸ਼ੀ 

ਅਬਦੁਲ ਕਰੀਮ ਟੁੰਡਾ ਵਿਰੁੱਧ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ, ਅਦਾਲਤ ਨੇ ਦੂਜੇ ਦੋ ਦੋਸ਼ੀਆਂ ਹਮੀਮੁਦੀਨ ਅਤੇ ਇਰਫਾਨ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਬਦੁਲ ਕਰੀਮ ਹੋਰ ਵੀ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। 84 ਸਾਲਾ ਅਬਦੁਲ ਕਰੀਮ ਦਾ ਜਨਮ 1941 ਵਿੱਚ ਗਾਜ਼ੀਆਬਾਦ ਦੇ ਪਿਲਖੁਵਾ ਵਿੱਚ ਹੋਇਆ ਸੀ। ਅਬਦੁਲ ਕਰੀਮ ਨੂੰ 1993 ਦੇ ਲੜੀਵਾਰ ਬੰਬ ਧਮਾਕਿਆਂ ਦਾ ਦੋਸ਼ੀ ਬਣਾਇਆ ਗਿਆ ਸੀ। ਇਹ ਧਮਾਕੇ ਕੋਟਾ, ਕਾਨਪੁਰ, ਸਿਕੰਦਰਾਬਾਦ ਅਤੇ ਸੂਰਤ ਤੋਂ ਲੰਘਣ ਵਾਲੀਆਂ ਟਰੇਨਾਂ ਵਿੱਚ ਹੋਏ ਸਨ।

ਬੰਬਈ ਬੰਬ ਧਮਾਕਿਆਂ ਤੋਂ ਕੁਝ ਮਹੀਨੇ ਬਾਅਦ ਹੀ ਰੇਲ ਬੰਬ ਧਮਾਕਿਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਸੀ ਅਤੇ ਵਿਸ਼ੇਸ਼ ਅਦਾਲਤ ਅਧੀਨ ਕੇਸ ਚੱਲ ਰਿਹਾ ਸੀ। ਹੁਣ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਸ ਮਾਮਲੇ ਵਿੱਚ ਅਬਦੁਲ ਕਰੀਮ ਨੂੰ ਰਿਹਾਅ ਕਰ ਦਿੱਤਾ ਹੈ।

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...