PM ਮੋਦੀ ’ਤੇ ਬਣੀ ਬੀਬੀਸੀ ਡਾਕਿਊਮੈਂਟਰੀ ਦਾ ਸੇਕ ਜੇਐਨਯੂ ’ਚ ਪਹੁੰਚਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਵਿਵਾਦਿਤ ਬੀਬੀਸੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਜੇਐਨਯੂ ਕੈਂਪਸ 'ਚ ਹੰਗਾਮਾ ਕੀਤਾ ਗਿਆ।

By  Aarti January 25th 2023 10:30 AM -- Updated: January 25th 2023 10:43 AM

ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਯਾਨੀ ਜੇਐਨਯੂ ਇੱਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ। ਦੱਸ ਦਈਏ ਕਿ ਪੀਐਮ ਮੋਦੀ 'ਤੇ ਬਣੀ ਵਿਵਾਦਿਤ ਬੀਬੀਸੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਕੈਂਪਸ 'ਚ ਹੰਗਾਮਾ ਕੀਤਾ ਗਿਆ। ਇਹ ਵਿਵਾਦ ਇਨ੍ਹਾਂ ਜਿਆਦਾ ਵੱਧ ਗਿਆ ਕਿ ਦੋ ਗੁੱਟਾਂ ਵਿਚਾਲੇ ਝੜਪਾਂ ਵੀ ਹੋਈਆਂ। 

ਮਿਲੀ ਜਾਣਕਾਰੀ ਮੁਤਾਬਿਕ  ਵਿਦਿਆਰਥੀਆਂ ਦੇ ਇੱਕ ਗੁੱਟ ਨੇ ਪਥਰਾਅ ਹੋਣ ਦੇ ਇਲਜ਼ਾਮ ਵੀ ਲਗਾਏ ਗਏ। ਵਿਦਿਆਰਥੀਆਂ ਨੇ ਕਿਹਾ ਕਿ ਡਾਕਿਊਮੈਂਟਰੀ ਵੇਖਣ ਮੌਕੇ ਇਹ ਪਥਰਾਅ ਕੀਤਾ ਗਿਆ।

ਮੌਕੇ ’ਤੇ ਪਹੁੰਚੀ ਪੁਲਿਸ ਨੇ ਹਾਲਤ ਨੂੰ ਕਾਬੂ ਵਿੱਚ ਕੀਤੇ ਫਿਲਹਾਲ ਹੰਗਾਮਾ ਜਿਆਦਾ ਵਧਣ ਕਾਰਨ ਕੈਂਪਸ ’ਚ ਬਿਜਲੀ ਅਤੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ। ਪਰ ਵਿਦਿਆਰਥੀਆਂ ਦੇ ਮੁਜ਼ਾਹਰੇ ਤੋਂ ਬਾਅਦ ਬਿਜਲੀ ਬਹਾਲ ਕਰ ਦਿੱਤੀ ਗਈ। 

ਇਹ ਵੀ ਪੜ੍ਹੋ: 1 ਤੇ 2 ਫਰਵਰੀ ਨੂੰ ਬਾਰਡਰ ਇਲਾਕਿਆਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

Related Post