Deputy CM Mukesh Agnihotri: ਘਰ ਦੇ ਬਾਹਰ ਸੈਰ ਕਰਦੇ ਹੋਏ ਡਿੱਗੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ, IGMC'ਚ ਕਰਵਾਇਆ ਦਾਖ਼ਲ

ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਬੀਤੀ ਸ਼ਾਮ ਘਰ ਦੇ ਬਾਹਰ ਸੈਰ ਕਰਦੇ ਹੋਏ ਫਿਸਲਕੇ ਡਿੱਗ ਗਏ ਹਨ। ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ 'ਚ ਸੱਟ ਲੱਗੀ ਹੈ, ਜਿੱਥੇ ਡਾਕਟਰਾਂ ਨੂੰ ਪੰਜ ਟਾਂਕੇ ਲਗਾਉਣੇ ਪਏ ਹਨ।

By  Ramandeep Kaur March 29th 2023 09:46 AM -- Updated: March 29th 2023 09:48 AM

Deputy CM Mukesh Agnihotri: ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਬੀਤੀ ਸ਼ਾਮ ਘਰ ਦੇ ਬਾਹਰ ਸੈਰ ਕਰਦੇ ਹੋਏ ਫਿਸਲਕੇ ਡਿੱਗ ਗਏ ਹਨ। ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ 'ਚ ਸੱਟ ਲੱਗੀ ਹੈ, ਜਿੱਥੇ ਡਾਕਟਰਾਂ ਨੂੰ ਪੰਜ ਟਾਂਕੇ ਲਗਾਉਣੇ ਪਏ ਹਨ।

ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ   ਆਈਜੀਐਮਸੀ)  ਹਸਪਤਾਲ ਸ਼ਿਮਲਾ ਲਿਆਂਦਾ ਗਿਆ।  ਜਿੱਥੇ ਉਨ੍ਹਾਂ ਨੂੰ ਇਲਾਜ਼ ਦਿੱਤਾ ਗਿਆ। ਮੀਡੀਆ ਰਿਪੋਰਟ ਅਨੁਸਾਰ ਆਈਜੀਐਮਸੀ ਦੇ ਪ੍ਰਿਸੀਪਲ ਡਾ. ਸੀਤਾ ਠਾਕੁਰ ਨੇ ਦੱਸਿਆ ਕਿ ਡਿਪਟੀ ਸੀਐਮ ਸਿਹਤਯਾਬ ਹਨ। ਸੱਟ ਲੱਗਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਿਰ 'ਤੇ ਟਾਂਕੇ ਲਗਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਸੀਟੀ ਸਕੈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Hosiarpur Seach Opration: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ, ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ


Related Post