Sun, Jun 11, 2023
Whatsapp

Search Operation In Hoshiarpur: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ, ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ

28 ਮਾਰਚ ਯਾਨੀ ਬੀਤੀ ਕੱਲ੍ਹ ਦੇਰ ਸ਼ਾਮ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਇਕ ਇਨੋਵਾ ਗੱਡੀ PB10 CK 0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਵੀ ਹਰਕਤ ਵਿੱਚ ਆ ਗਈ।

Written by  Ramandeep Kaur -- March 29th 2023 08:51 AM -- Updated: March 29th 2023 11:44 AM
Search Operation In Hoshiarpur: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ,  ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ

Search Operation In Hoshiarpur: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ, ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ

ਹੁਸ਼ਿਆਰਪੁਰ: 28 ਮਾਰਚ ਯਾਨੀ ਬੀਤੀ ਕੱਲ੍ਹ ਦੇਰ ਸ਼ਾਮ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਇਕ ਇਨੋਵਾ ਗੱਡੀ PB10 CK 0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਵੀ ਹਰਕਤ ਵਿੱਚ ਆ ਗਈ।

 ਜਾਣਕਾਰੀ ਮੁਤਾਬਕ ਇਹ ਇਨੋਵਾ ਕਾਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਮਰਣਾਇਆ ਵੱਲ ਮੁੜ ਜਾਂਦੀ ਹੈ ਅਤੇ ਅੱਗੇ ਜਾਕੇ ਇਹ ਇਨੋਵਾ ਪਿੰਡ ਦੇ ਇਕ ਬਾਬਾ ਭਾਈ ਚੇਂਚਲ ਜੀ ਦੇ ਗੁਰਦੁਆਰੇ 'ਚ ਜਾ ਵੜਦੀ ਹੈ ਜਿਸ 'ਚ ਸਵਾਰ ਦੋ ਜਾਂ ਤਿੰਨ ਵਿਅਕਤੀ ਗੱਡੀ ਛੱਡ ਕੇ ਕੰਦਾਂ ਟੱਪ ਕੇ ਖੇਤੋਂ ਖੇਤੀ ਭੱਜ ਜਾਂਦੇ ਹਨ। ਇਸ ਤੋਂ ਬਾਅਦ ਇਸ ਇਨੋਵਾ ਗੱਡੀ ਦਾ ਪਿੱਛਾ ਕਰ ਰਹੀ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਪਿੰਡ ਮਰਣਾਇਆ ਨੂੰ ਪੁਲਿਸ ਛਾਉਣੀ ਦੇ ਤੋਰ ਤੇ ਤਬਦੀਲ ਕਰ ਦਿੱਤਾ ਗਿਆ।


ਫਗਵਾੜਾ, ਕਪੂਰਥਲਾ, ਆਦਮਪੁਰ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਇਆ ਗਿਆ ਪਿੰਡ ਮਰਣਾਇਆ 'ਚ ਸਰਚ ਆਪ੍ਰੇਸ਼ਨ ਜਿਸ 'ਚ ਪੁਲਿਸ ਦੇ ਆਲਾ ਅਧਿਕਾਰੀ ਵੀ ਸ਼ਾਮਿਲ ਸਨ। ਸੂਤਰਾਂ ਮੁਤਾਬਕ ਅਤੇ ਪਿੰਡ ਦੇ ਸਰਪੰਚ ਅਨੁਸਾਰ ਪੁਲਿਸ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕੀ ਇਸ ਗੱਡੀ 'ਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਜਾਂ ਉਹਨਾਂ ਦੇ ਸਾਥੀ ਮੌਜੂਦ ਸਨ। ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਸਰਚ ਕੀਤੀ ਗਈ ਹੈ। ਪਿੰਡ ਦੇ ਹਰ ਘਰ ਦੀ ਤਲਾਸ਼ੀ ਵੀ ਲਈ ਗਈ ਤਾਂ ਜੋ ਜ਼ੇਕਰ ਕੋਈ ਸ਼ੱਕੀ ਵਿਅਕਤੀ ਹੋਵੇ ਤਾਂ ਉਹਨੂੰ ਫੜਿਆ ਜਾ ਸਕੇ।

ਹਾਲਾਕਿ ਇਸ ਸਰਚ ਅਭਿਆਨ ਅਤੇ ਅੱਜ ਦੀ ਸਾਰੀ ਘਟਨਾ ਬਾਰੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਸਪੱਸ਼ਟ ਨਹੀ ਕਰ ਰਿਹਾ ਪਰ ਮੌਕੇ ਤੇ ਜਾ ਕੇ ਮਿਲੀ ਜਾਣਕਾਰੀ ਮੁਤਾਬਕ ਇਨੋਵਾ ਗੱਡੀ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਈ ਗਈ ਹੈ ਅਤੇ ਹੋਰ ਕੋਈ ਗ੍ਰਿਫਤਾਰੀ ਦੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਹੁਣ ਦੇਖਣਾ ਇਹ ਹੈ ਕੀ ਪੁਲਿਸ ਦੇ ਆਲਾ ਅਧਿਕਾਰੀ ਇਸ ਸਰਚ ਬਾਰੇ ਕੀ ਖੁਲਾਸੇ ਕਰਦੇ ਹਨ ਅਤੇ ਇਸ ਗੱਡੀ ਵਿੱਚ ਅਮ੍ਰਿਤਪਾਲ ਅਤੇ ਪਪਲਪ੍ਰੀਤ ਹੋਣ ਦੀ ਗੱਲ ਕਹੀ ਜਾਂਦੀ ਹੈ ਜਾਂ ਇਸ ਦੇ ਸਾਥੀਆਂ ਦੇ ਹੋਣ ਦੀ ਫਿਲਹਾਲ ਸਭ ਦੀ ਚੁੱਪੀ ਬਰਕਰਾਰ ਹੈ। 

ਉਥੇ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਅਸਾਮਾਜਿਕ ਤੱਤਾਂ 'ਤੇ ਨਕੇਲ ਕਸਣ ਲਈ ਹੁਸ਼ਿਆਰਪੁਰ ਪੁਲਿਸ ਬੀਤੀ ਰਾਤ ਤੋਂ ਨਾਕੇਬੰਦੀ ਕਰ ਰਹੀ ਹੈ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਚੈਕਿੰਗ ਮੁਹਿੰਮ ਚਲਾ ਰਹੀ ਹੈ।

ਇਹ ਵੀ ਪੜ੍ਹੋ: Sunder Sham Arora: ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਮਿਲੀ ਰੈਗੂਲਰ ਜ਼ਮਾਨਤ

- PTC NEWS

adv-img

Top News view more...

Latest News view more...