Holi Bhai Dooj 2024: ਕਦੋਂ ਹੈ ਭਾਈ ਦੂਜ ? ਜਾਣੋ ਮਿਤੀ ਅਤੇ ਭਰਾ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ

Holi Bhai Dooj 2024: ਹਿੰਦੂ ਧਰਮ ਮੁਤਾਬਕ ਸਾਲ 'ਚ ਦੋ ਵਾਰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦਸ ਦਈਏ ਕਿ ਪਹਿਲੀ ਵਾਰ ਭਾਈ ਦੂਜ ਦਾ ਤਿਉਹਾਰ ਹੋਲੀ ਦੀ ਦੂਜੀ ਤਰੀਕ ਨੂੰ ਮਨਾਇਆ ਜਾਂਦਾ ਹੈ ਅਤੇ ਦੂਜੀ ਵਾਰ ਭਾਈ ਦੂਜ ਦਾ ਤਿਉਹਾਰ ਦੀਵਾਲੀ ਦੀ ਦੂਜੀ ਤਰੀਕ ਨੂੰ ਮਨਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਭਾਈ ਦੂਜ ਵਾਲੇ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ 'ਤੇ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਫਲ, ਮਠਿਆਈਆਂ ਆਦਿ ਦੇ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਭਾਈ ਦੂਜ 'ਤੇ ਭੈਣਾਂ ਦਾ ਤਿਲਕ ਲਗਾਉਣ ਨਾਲ ਭਰਾ ਦੀ ਉਮਰ ਵਧਦੀ ਹੈ ਅਤੇ ਉਸ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਤਾਂ ਆਉ ਜਾਣਦੇ ਹਾਂ ਇਸ ਸਾਲ ਹੋਲੀ ਭਾਈ ਦੂਜ ਕਦੋਂ ਹੈ ਅਤੇ ਭਰਾ ਨੂੰ ਤਿਲਕ ਕਰਨ ਦਾ ਸ਼ੁਭ ਸਮਾਂ ਕੀ ਹੈ।
ਹੋਲੀ ਭਾਈ ਦੂਜ 2024 ਦੀ ਤਾਰੀਖ: ਇਸ ਸਾਲ ਹੋਲੀ 25 ਮਾਰਚ ਨੂੰ ਮਨਾਈ ਗਈ ਹੈ ਅਤੇ ਹੋਲੀ ਤੋਂ ਬਾਅਦ 27 ਮਾਰਚ ਯਾਨੀ ਕੱਲ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ।
ਹੋਲੀ ਭਾਈ ਦੂਜ 2024 ਦਾ ਸ਼ੁਭ ਸਮਾਂ: ਪੰਚਾਂਗ ਮੁਤਾਬਕ ਹੋਲੀ ਭਾਈ ਦੂਜ ਤਰੀਕ 26 ਮਾਰਚ 2024 ਨੂੰ ਦੁਪਹਿਰ 02:55 ਵਜੇ ਸ਼ੁਰੂ ਹੋ ਰਹੀ ਹੈ। ਜੋ ਅਗਲੇ ਦਿਨ 27 ਮਾਰਚ, 2024 ਨੂੰ ਸ਼ਾਮ 05:06 ਵਜੇ ਸਮਾਪਤ ਹੋਵੇਗਾ। ਅਜਿਹੇ 'ਚ 27 ਮਾਰਚ ਨੂੰ ਆਪਣੇ ਭਰਾ ਦੇ ਤਿਲਕ ਕਰਨ ਲਈ ਦੋ ਸ਼ੁਭ ਸਮੇ ਹਨ।
ਭਰਾ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ
ਪਹਿਲਾ ਸ਼ੁਭ ਸਮਾਂ : ਸਵੇਰੇ 10.54 ਤੋਂ ਦੁਪਹਿਰ 12.27 ਤੱਕ,
ਦੂਜਾ ਸ਼ੁਭ ਸਮਾਂ : ਦੁਪਹਿਰ 03.31 ਵਜੇ ਤੋਂ ਸ਼ਾਮ 05.04 ਵਜੇ ਤੱਕ।
ਭਾਈ ਦੂਜ 'ਤੇ ਤਿਲਕ ਕਰਨ ਦੀ ਵਿਧੀ
- ਸਭ ਤੋਂ ਪਹਿਲਾਂ, ਹੋਲੀ ਦੀ ਭਾਈ ਦੂਜ 'ਤੇ ਆਪਣੇ ਭਰਾਵਾਂ ਨੂੰ ਭੋਜਨ ਲਈ ਬੁਲਾਓ।
- ਫਿਰ ਆਪਣੇ ਭਰਾ ਦਾ ਪਿਆਰ ਨਾਲ ਸੁਆਗਤ ਕਰੋ ਅਤੇ ਉਸਨੂੰ ਸਟੂਲ 'ਤੇ ਬਿਠਾਓ।
- ਧਿਆਨ ਰਹੇ ਕਿ ਭਰਾ ਦਾ ਮੂੰਹ ਉੱਤਰ-ਪੱਛਮ ਦਿਸ਼ਾ ਵੱਲ ਹੋਵੇ।
- ਹੁਣ ਕੁਮਕੁਮ ਅਤੇ ਚੌਲਾਂ ਨਾਲ ਤਿਲਕ ਲਗਾਓ।
- ਆਪਣੇ ਭਰਾ ਨੂੰ ਇੱਕ ਨਾਰੀਅਲ ਦਿਓ ਅਤੇ ਸਾਰੇ ਦੇਵੀ ਦੇਵਤਿਆਂ ਨੂੰ ਉਸਦੀ ਖੁਸ਼ੀ, ਖੁਸ਼ਹਾਲੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰੋ।
- ਅੰਤ 'ਚ ਆਪਣੀ ਸਮਰੱਥਾ ਮੁਤਾਬਕ ਭੈਣ-ਭਰਾ ਨੂੰ ਤੋਹਫ਼ੇ ਦਿਓ। ਆਪਣੇ ਭਰਾ ਨੂੰ ਖੁਆਉ।