Fri, Jun 20, 2025
Whatsapp

Sidhu Moose Wala : ਸਿੱਧੂ ਮੂਸੇਵਾਲਾ 'ਤੇ ਮੁੰਬਈ 'ਚ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ,ਪਿਤਾ ਨੇ ਚੈਨਲ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ; ਡੀਜੀਪੀ ਤੋਂ ਸਕ੍ਰੀਨਿੰਗ ਰੁਕਵਾਉਣ ਦੀ ਮੰਗ

Sidhu Moose Wala Documentary : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿਤਾ ਬਲਕੌਰ ਸਿੰਘ ਨੇ ਇੱਕ ਨਿੱਜੀ ਚੈਨਲ ਵੱਲੋਂ ਬਣਾਈ ਗਈ ਡਾਕੂਮੈਂਟਰੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਅਤੇ ਜੁਹੂ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਸਥਿਤ ਸੋਹੋ ਹਾਊਸ ਵਿੱਚ ਪ੍ਰਸਤਾਵਿਤ ਸਕ੍ਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ

Reported by:  PTC News Desk  Edited by:  Shanker Badra -- June 08th 2025 09:08 AM
Sidhu Moose Wala : ਸਿੱਧੂ ਮੂਸੇਵਾਲਾ 'ਤੇ ਮੁੰਬਈ 'ਚ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ,ਪਿਤਾ ਨੇ ਚੈਨਲ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ; ਡੀਜੀਪੀ ਤੋਂ ਸਕ੍ਰੀਨਿੰਗ ਰੁਕਵਾਉਣ ਦੀ ਮੰਗ

Sidhu Moose Wala : ਸਿੱਧੂ ਮੂਸੇਵਾਲਾ 'ਤੇ ਮੁੰਬਈ 'ਚ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ,ਪਿਤਾ ਨੇ ਚੈਨਲ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ; ਡੀਜੀਪੀ ਤੋਂ ਸਕ੍ਰੀਨਿੰਗ ਰੁਕਵਾਉਣ ਦੀ ਮੰਗ

Sidhu Moose Wala Documentary : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿਤਾ ਬਲਕੌਰ ਸਿੰਘ ਨੇ ਇੱਕ ਨਿੱਜੀ ਚੈਨਲ ਵੱਲੋਂ ਬਣਾਈ ਗਈ ਡਾਕੂਮੈਂਟਰੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਅਤੇ ਜੁਹੂ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਸਥਿਤ ਸੋਹੋ ਹਾਊਸ ਵਿੱਚ ਪ੍ਰਸਤਾਵਿਤ ਸਕ੍ਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ।

 ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਗੁਰਬਿੰਦਰ ਸਿੰਘ ਨੇ ਡਾਕੂਮੈਂਟਰੀ ਦੇ ਪ੍ਰਡਿਊਸਰ ਅਤੇ ਸੀਰੀਜ਼ ਪ੍ਰਡਿਊਸਰ ਨੂੰ ਕਾਨੂੰਨੀ ਨੋਟਿਸ ਭਿਜਵਾਇਆ ਹੈ। ਜਿਸ ਵਿੱਚ ਪਿਤਾ ਬਲਕੌਰ ਸਿੰਘ ਨੇ ਆਰੋਪ ਲਗਾਇਆ ਹੈ ਕਿ ਡਾਕੂਮੈਂਟਰੀ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀਆਂ ਉਹ ਚੀਜਾਂ ਦਿਖਾਈਆਂ ਜਾਣਗੀਆਂ ,ਜੋ ਅਜੇ ਤੱਕ ਕਿਤੇ ਵੀ ਪ੍ਰਕਾਸ਼ਿਤ ਨਹੀਂ ਹੋਈਆਂ। ਡਾਕੂਮੈਂਟਰੀ 'ਚ ਸਿੱਧੂ ਮੂਸੇਵਾਲਾ ਨਾਲ ਜੁੜੀ ਅਣਪ੍ਰਕਾਸ਼ਿਤ ਸਮੱਗਰੀ , ਨਿੱਜੀ ਜਾਣਕਾਰੀਆਂ ਅਤੇ ਹੱਤਿਆ ਨਾਲ ਜੁੜੀ ਜਾਂਚ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਦਿਖਾਇਆ ਜਾ ਰਿਹਾ ਹੈ। 


ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਿਗਾੜ ਸਕਦੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਾਅਵਾ ਹੈ ਕਿ ਜੋ ਲੋਕ ਉਨ੍ਹਾਂ ਦੇ ਪੁੱਤਰ ਦੇ ਕਤਲ ਲਈ ਐਫਆਈਆਰ ਵਿੱਚ ਸ਼ਾਮਲ ਹਨ ,ਚੈਨਲ ਨੇ ਉਨ੍ਹਾਂ ਲੋਕਾਂ ਦਾ ਇੰਟਰਵਿਊ ਲਿਆ ਹੈ। ਇਸ ਲਈ ਉਨ੍ਹਾਂ ਨੇ ਮਹਾਰਾਸ਼ਟਰ ਦੇ ਡੀਜੀਪੀ ਅਤੇ ਜੁਹੂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ ਸੋਮਵਾਰ ਨੂੰ ਅਦਾਲਤ ਵਿੱਚ ਵੀ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਛਵੀ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਸਕਦੀ ਹੈ।

ਸਕ੍ਰੀਨਿੰਗ ਰੋਕਣ ਦੀ ਮੰਗ

ਆਪਣੇ ਪੱਤਰ ਵਿੱਚ ਬਲਕੌਰ ਸਿੰਘ ਨੇ ਕਿਹਾ: “ਇਹ ਡਾਕੂਮੈਂਟਰੀ ਮੇਰੇ ਪੁੱਤਰ ਦੀ ਆਵਾਜ਼, ਛਵੀ ਅਤੇ ਕਹਾਣੀ ਦਾ ਗੈਰ ਕਾਨੂੰਨੀ ਉਪਯੋਗ ਕਰਦੀ ਹੈ, ਜਿਸ ਨਾਲ ਨਾ ਸਿਰਫ਼ ਪਰਿਵਾਰ ਨੂੰ ਸਦਮਾ ਲੱਗੇਗਾ ਸਗੋਂ ਜਨਤਕ ਅਸ਼ਾਂਤੀ ਅਤੇ ਨਿਆਂਇਕ ਜਾਂਚ ਵਿੱਚ ਰੁਕਾਵਟ ਵੀ ਆ ਸਕਦੀ ਹੈ। ਉਨ੍ਹਾਂ ਪੁਲਿਸ ਨੂੰ ਇਸ ਅਣਅਧਿਕਾਰਤ ਸਮਾਗਮ ਨੂੰ ਰੋਕਣ ਅਤੇ ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ।

ਕਾਨੂੰਨੀ ਨੋਟਿਸ ਵਿੱਚ ਤਿੰਨ ਮੁੱਖ ਨੁਕਤਿਆਂ 'ਤੇ ਦਿੱਤਾ ਗਿਆ ਜ਼ੋਰ 

ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਵੱਲੋਂ ਇਸਲੀਨ ਕੌਰ ਅਤੇ ਅੰਕੁਰ ਜੈਨ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ ਹੇਠ ਲਿਖੇ ਮੁੱਖ ਨੁਕਤਿਆਂ ਦੀ ਮੰਗ ਕੀਤੀ ਗਈ ਹੈ:

ਡਾਕੂਮੈਂਟਰੀ ਦੀ ਸਕ੍ਰੀਨਿੰਗ ਅਤੇ ਪ੍ਰਚਾਰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ

ਸਿੱਧੂ ਮੂਸੇਵਾਲਾ ਦੇ ਨਾਮ, ਤਸਵੀਰ, ਆਵਾਜ਼ ਅਤੇ ਕਹਾਣੀ ਦਾ ਉਪਯੋਗ ਬੰਦ ਕੀਤਾ ਜਾਵੇ

24 ਘੰਟਿਆਂ ਦੇ ਅੰਦਰ ਜਨਤਕ ਮੁਆਫ਼ੀਨਾਮਾ ਜਾਰੀ ਕੀਤਾ ਜਾਵੇ 

ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਨੁਕਸਾਨ ਭਰਪਾਈ, ਅਪਰਾਧਿਕ ਮਾਮਲਾ ਅਤੇ ਸਟੇਅ ਆਰਡਰ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡੀਜੀਪੀ ਮੁੰਬਈ ਨੂੰ ਭੇਜੀ ਗਈ ਸ਼ਿਕਾਇਤ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 7 ਜੂਨ 2025 ਨੂੰ ਮੁੰਬਈ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਦੇ ਸੋਹੋ ਹਾਊਸ ਵਿੱਚ ਹੋਣ ਵਾਲੀ ਇੱਕ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ। ਬਲਕਾਰ ਸਿੰਘ ਦਾ ਕਹਿਣਾ ਹੈ ਕਿ ਚੈਨਲ ਵੱਲੋਂ ਬਣਾਈ ਜਾ ਰਹੀ ਇਸ ਡਾਕੂਮੈਂਟਰੀ ਵਿੱਚ ਉਨ੍ਹਾਂ ਦੇ ਪੁੱਤਰ ਦੀ ਨਿੱਜੀ ਜਾਣਕਾਰੀ ਅਤੇ ਕਤਲ ਨਾਲ ਸਬੰਧਤ ਸੰਵੇਦਨਸ਼ੀਲ ਵਿਸ਼ਿਆਂ ਨੂੰ ਬਿਨਾਂ ਇਜਾਜ਼ਤ ਦਿਖਾਇਆ ਗਿਆ ਹੈ। ਪ੍ਰਡਿਊਸਰ ਵਜੋਂ ਇਸ਼ਲੀਨ ਕੌਰ ਅਤੇ ਅੰਕੁਰ ਜੈਨ ਦਾ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਫਿਲਮ ਵਿੱਚ ਸਿੱਧੂ ਮੂਸੇਵਾਲਾ ਦੀਆਂ ਅਣਪ੍ਰਕਾਸ਼ਿਤ ਤਸਵੀਰਾਂ, ਆਵਾਜ਼ ਅਤੇ ਨਿੱਜੀ ਜਾਣਕਾਰੀ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।

ਬਲਕਾਰ ਸਿੰਘ ਨੇ ਪੁਲਿਸ ਤੋਂ ਇਸ ਪ੍ਰੋਗਰਾਮ ਨੂੰ ਤੁਰੰਤ ਬੰਦ ਕਰਨ ਅਤੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰਡਿਊਸਰ ਵਿਰੁੱਧ ਸਿਵਲ ਅਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।

- PTC NEWS

Top News view more...

Latest News view more...

PTC NETWORK
PTC NETWORK