ਜੇਕਰ ਤੁਸੀਂ ਵੀ ਪਰੇਸ਼ਾਨ ਹੋ ਗਲੇ ਦੀ ਖਰਾਸ਼ ਤੋਂ ਤਾਂ ਅਪਣਾਓ ਇਨ੍ਹਾਂ ਘਰੇਲੂ ਨੁਸਖਿਆਂ ਨੂੰ...

ਸਰਦੀਆਂ ਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ।

By  Aarti January 16th 2023 06:07 PM

Health News: ਸਰਦੀਆਂ ਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। 

ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।

ਗਰਾਰੇ ਕਰੋ

ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਪਰੇਸ਼ਾਨ ਕਰ ਰਹੀ ਹੈ ਤਾਂ ਕੋਸੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਗਲੇ ਵਿੱਚ ਆਈ ਸੋਜ ਵੀ ਘੱਟ ਹੁੰਦੀ ਹੈ ਪਰ ਧਿਆਨ ਰਹੇ ਕਿ ਪਾਣੀ ਕੋਸਾ ਹੀ ਹੋਵੇ, ਕਿਉਕਿ ਗਰਮ ਪਾਣੀ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ।

ਸ਼ਹਿਦ

ਘਰੇਲੂ ਨੁਸਖਿਆਂ ਵਿੱਚ ਸ਼ਹਿਦ ਸਭ ਤੋਂ ਵੱਧ ਲਾਜਵਾਬ ਫਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਤੁਹਾਡੇ ਗਲੇ ਨੂੰ ਆਰਾਮ ਦੇਣ ਵਿੱਚ ਸਹਾਇਤਾ ਕਰਦੇ ਹਨ। ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਮਿਲਾ ਕੇ ਲੈ ਸਕਦੇ ਹੋ।

ਮੁਲੱਠੀ

ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ। ਕਿਉਂਕਿ ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਵਿੱਚ ਆਰਾਮ ਦੇਣ ਲਈ ਜਾਣੇ ਜਾਂਦੇ ਹਨ। 

ਇਹ ਵੀ ਪੜ੍ਹੋ: ਸਰਦੀਆਂ 'ਚ ਸਿਹਤਮੰਦ ਅਤੇ ਫਿੱਟ ਰਹਿਣ ਲਈ ਰੱਖੀ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ...

< color="#000000" style="background-color: rgb(255, 255, 0);">ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

< color="#000000" style="background-color: rgb(255, 255, 0);">

Related Post