ਹੋਲੀ 'ਤੇ ਮਹਾਕਾਲ ਮੰਦਿਰ 'ਚ ਭਸਮ ਆਰਤੀ ਦੌਰਾਨ ਗਰਭਗ੍ਰਹਿ 'ਚ ਲੱਗੀ ਭਿਆਨਕ ਅੱਗ, 13 ਝੁਲਸੇ, ਵੀਡੀਓ ਆਈ ਸਾਹਮਣੇ

By  KRISHAN KUMAR SHARMA March 25th 2024 08:08 AM -- Updated: March 25th 2024 08:31 AM

ujjain mahakal temple bhasma aarti: ਮੱਧ ਪ੍ਰਦੇਸ਼ ਦੇ ਉਜੈਨ 'ਚ ਪ੍ਰਸਿੱਧ ਮਹਾਕਾਲ ਮੰਦਿਰ (Mahakal Mandir Ujjain) 'ਚ ਭਿਆਨਕ ਅੱਗ ਲੱਗਣ ਦੀ ਘਟਨਾ ਹੈ। ਹੋਲੀ (ਹੋਲੀ 2024) 'ਤੇ ਭਸਮ ਆਰਤੀ ਦੌਰਾਨ ਲੱਗੀ ਅੱਗ ਕਾਰਨ 13 ਲੋਕਾਂ ਦੇ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਮੰਦਿਰ ਦੇ ਗਰਭਗ੍ਰਹਿ 'ਚ ਲੱਗੀ, ਜਿਸ ਦੌਰਾਨ ਪੁਜਾਰੀ ਸਮੇਤ 13 ਲੋਕ ਝੁਲਸੇ ਹਨ।

ਮੌਕੇ 'ਤੇ ਸ਼ਰਧਾਲੂਆਂ ਵੱਲੋਂ ਤੁਰੰਤ ਅੱਗ ਦੀ ਲਪੇਟ 'ਚ ਆਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਅੱਗ 'ਤੇ ਵੀ ਤੁਰੰਤ ਕਾਬੂ ਪਾਉਣ ਕਾਰਨ ਵੱਡੀ ਘਟਨਾ (Mahakal Ujjain Temple Fire) ਵਾਪਰਨ ਤੋਂ ਬਚਾਅ ਰਿਹਾ। ਮਹਾਕਾਲੇਸ਼ਵਰ ਮੰਦਿਰ 'ਚ ਅੱਗ ਸਵੇਰ ਸਮੇਂ ਲੱਗੀ ਦੱਸੀ ਜਾ ਰਹੀ ਹੈ, ਜਦੋਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਆਰਤੀ ਕੀਤੀ ਜਾ ਰਹੀ ਸੀ।

ਜ਼ਿਲ੍ਹਾ ਕੁਲੈਕਟਰ ਨੀਰਜ ਕੁਮਾਰ ਸਿੰਘ ਨੇ ਦੱਸਿਆ, "ਗਰਭਗ੍ਰਹਿ ਵਿੱਚ ਭਸਮ ਆਰਤੀ ਦੌਰਾਨ ਅੱਗ ਲੱਗ ਗਈ। ਇਸ ਘਟਨਾ ਵਿੱਚ 13 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"

Related Post