Patiala : ਪਿੰਡ ਨੌਗਾਵਾਂ ਚ ਭਿਆਨਕ ਹਾਦਸਾ, ਰਾਜਸਥਾਨ ਤੋਂ ਆਏ ਘੋੜਸਵਾਰ ਦੀ ਡੁੱਬਣ ਨਾਲ ਮੌਤ
Patiala News : ਸ਼ਨੀਵਾਰ ਨੂੰ ਸਵੇਰੇ 11 ਵਜੇ ਦੇ ਲਗਭਗ, ਜਦੋਂ ਟ੍ਰੇਨਰ ਸਮੀਰ ਘੋੜੇ ਨੂੰ ਸਿਖਲਾਈ ਦਿੰਦਾ ਹੋਇਆ ਪਿੰਡ ਦੀ ਫਿਰਨੀ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਿੱਧਾ ਪਿੰਡ ਦੇ ਗਹਿਰੇ ਟੋਭੇ ਵਿੱਚ ਜਾ ਵੜਿਆ।
Patiala News : ਹਲਕਾ ਘਨੌਰ (Ghnaur) ਦੇ ਪਿੰਡ ਨੌਗਾਵਾਂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਬੇਕਾਬੂ ਹੋਏ ਘੋੜੇ ਕਾਰਨ ਡੂੰਘੇ ਟੋਭੇ (ਛੱਪੜ) ਵਿੱਚ ਡੁੱਬਣ ਨਾਲ ਇੱਕ ਨੌਜਵਾਨ ਘੋੜਸਵਾਰ ਦੀ ਮੌਤ (Horse Rider Death) ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਵੀ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਨੌਗਾਵਾਂ ਦੇ ਪੈਟਰੋਲ ਪੰਪ ਮਾਲਕ ਦਿਲਜੀਤ ਸਿੰਘ ਵੱਲੋਂ ਰਾਜਸਥਾਨ ਦੇ ਸੀਕਰ (Sikar) ਤੋਂ ਇੱਕ ਨਵਾਂ ਘੋੜਾ ਮੰਗਵਾਇਆ ਗਿਆ ਸੀ। ਇਸ ਘੋੜੇ ਨੂੰ ਟ੍ਰੇਨਿੰਗ ਦੇਣ ਲਈ ਰਾਜਸਥਾਨ ਤੋਂ ਹੀ ਸਮੀਰ ਨਾਮ ਦਾ ਇੱਕ ਮਾਹਿਰ ਘੋੜ ਸਵਾਰ ਆਪਣੇ ਇੱਕ ਹੋਰ ਸਾਥੀ ਨਾਲ ਇੱਥੇ ਆਇਆ ਹੋਇਆ ਸੀ।
ਸ਼ਨੀਵਾਰ ਨੂੰ ਸਵੇਰੇ 11 ਵਜੇ ਦੇ ਲਗਭਗ, ਜਦੋਂ ਟ੍ਰੇਨਰ ਸਮੀਰ ਘੋੜੇ ਨੂੰ ਸਿਖਲਾਈ ਦਿੰਦਾ ਹੋਇਆ ਪਿੰਡ ਦੀ ਫਿਰਨੀ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਿੱਧਾ ਪਿੰਡ ਦੇ ਡੂੰਘੇ ਛੱਪੜ (ਟੋਭੇ) ਵਿੱਚ ਜਾ ਵੜਿਆ।
ਟੋਬਾ ਕਾਫੀ ਡੂੰਘਾ ਹੋਣ ਕਾਰਨ ਸਮੀਰ ਘੋੜੇ ਸਮੇਤ ਪਾਣੀ ਵਿੱਚ ਸਮਾ ਗਿਆ। ਭਾਵੇਂ ਸਮੀਰ ਨੇ ਬਾਹਰ ਨਿਕਲਣ ਦੀ ਕਾਫੀ ਜੱਦੋ-ਜਹਿਦ ਕੀਤੀ, ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਾ ਆ ਸਕਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਸਮੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।