ਰਾਤ ਦਾ ਖਾਣਾ ਨਾ ਦੇਣ ਤੇ ਪਤੀ ਨੇ ਮਸ਼ੀਨ ਨਾਲ ਕੱਟਿਆ ਪਤਨੀ ਦਾ ਗਲਾ, ਚਮੜੀ ਨਾਲ ਵੀ ਖਿਲਵਾੜ
Husband cuts wifes Head : ਪੁਲਿਸ ਨੇ ਪਤੀ ਨੂੰ ਵੀਰਵਾਰ ਨੂੰ ਪਤਨੀ ਦੀ ਕਥਿਤ ਤੌਰ 'ਤੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਮੁਲਜ਼ਮ ਨੇ ਸਿਰਫ਼ ਰਾਤ ਦਾ ਖਾਣਾ ਨਾ ਦੇਣ ਕਾਰਨ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Husband cuts wifes Head : ਕਰਨਾਟਕਾ 'ਚ ਕਤਲ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਇਥੇ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰਦਿਆਂ ਜਿਥੇ ਉਸ ਦਾ ਗਲਾ ਕੱਟ ਦਿੱਤਾ, ਉਥੇ ਉਸ ਦੀ ਚਮੜੀ ਵੀ ਉਧੇੜ ਦਿੱਤੀ। ਪੁਲਿਸ ਨੇ ਪਤੀ ਨੂੰ ਵੀਰਵਾਰ ਨੂੰ ਪਤਨੀ ਦੀ ਕਥਿਤ ਤੌਰ 'ਤੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਮੁਲਜ਼ਮ ਨੇ ਸਿਰਫ਼ ਰਾਤ ਦਾ ਖਾਣਾ ਨਾ ਦੇਣ ਕਾਰਨ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਔਰਤ ਦੀ ਲਾਸ਼ ਜੋੜੇ ਦੇ ਘਰ 'ਚ ਖੂਨ ਨਾਲ ਲੱਥਪੱਥ ਪਈ ਮਿਲੀ। ਉਸ ਦੀਆਂ ਨਾੜੀਆਂ ਦੇ ਨਾਲ-ਨਾਲ ਅੰਤੜੀਆਂ ਵੀ ਦਿਖਾਈ ਦੇ ਰਹੀਆਂ ਸਨ ਕਿਉਂਕਿ ਮੁਲਜ਼ਮ ਨੇ ਉਸ ਦੀ ਚਮੜੀ ਉਧੇੜ ਦਿੱਤੀ ਸੀ। ਉਸਦਾ ਕੱਟਿਆ ਹੋਇਆ ਸਿਰ ਖੂਨ ਨਾਲ ਲੱਥਪਥ ਲਾਸ਼ ਦੇ ਕੋਲ ਪਿਆ ਮਿਲਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਕੁਨੀਗਲ ਤਾਲੁਕ ਦੇ ਹੁਲੀਯੂਰੁਦੁਰਗਾ ਸ਼ਹਿਰ ਵਿੱਚ ਵਾਪਰੀ।
ਮੁਲਜ਼ਮ ਦੀ ਪਛਾਣ ਸ਼ਿਵਰਾਮਾ ਅਤੇ ਮ੍ਰਿਤਕਾ ਦੀ ਪਛਾਣ ਪੁਸ਼ਪਾਲਥਾ ਵਜੋਂ ਹੋਈ ਹੈ। ਆਦਮੀ ਇੱਕ ਆਰਾ ਮਿੱਲ 'ਤੇ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਜੋੜੇ ਦਾ ਆਪਸੀ ਰਿਸ਼ਤਾ ਵਧੀਆ ਨਹੀਂ ਸੀ ਅਤੇ ਉਹ ਹਮੇਸ਼ਾ ਬਹਿਸ ਕਰਦੇ ਰਹਿੰਦੇ ਸਨ। ਸੋਮਵਾਰ ਸ਼ਾਮ ਨੂੰ ਵੀ ਪੁਸ਼ਪਲਥਾ ਦਾ ਕਥਿਤ ਤੌਰ 'ਤੇ ਆਪਣੇ ਪਤੀ ਨਾਲ ਰਾਤ ਦਾ ਖਾਣਾ ਨਾ ਦੇਣ ਕਾਰਨ ਝਗੜਾ ਹੋ ਗਿਆ। ਇਸ ਤੋਂ ਬਾਅਦ ਸ਼ਿਵਰਾਮ ਦੀ ਨੌਕਰੀ ਨੂੰ ਲੈ ਕੇ ਬਹਿਸ ਬਦਲ ਗਈ।
ਉਪਰੰਤ ਗੁੱਸੇ 'ਚ ਆ ਕੇ ਸ਼ਿਵਰਾਮ ਨੇ ਕਥਿਤ ਤੌਰ 'ਤੇ ਪੁਸ਼ਪਲਥਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮਸ਼ੀਨ ਨਾਲ ਉਸਦਾ ਸਿਰ ਵੱਢ ਦਿੱਤਾ। ਉਸ ਨੇ ਕਥਿਤ ਤੌਰ 'ਤੇ ਉਸ ਦੇ ਸਰੀਰ ਦੇ ਕੁਝ ਹਿੱਸੇ ਵੀ ਕੱਟ ਦਿੱਤੇ। ਉਹ ਮੰਗਲਵਾਰ ਸ਼ਾਮ ਤੱਕ ਉਸ ਦੀ ਲਾਸ਼ ਦੀ ਚਮੜੀ ਉਧੇੜਦਾ ਰਿਹਾ ਅਤੇ ਬਾਅਦ ਵਿੱਚ ਸਾਰਾ ਮਾਮਲਾ ਆਪਣੇ ਮਕਾਨ ਮਾਲਕ ਨੂੰ ਦੱਸਿਆ। ਦੱਸ ਦਈਏ ਕਿ ਦੋਵਾਂ ਦਾ ਇੱਕ 8 ਸਾਲ ਦਾ ਬੇਟਾ ਹੈ, ਜੋ ਘਟਨਾ ਦੇ ਸਮੇਂ ਸੌਂ ਰਿਹਾ ਸੀ।
ਤੁਮਕੁਰ ਦੇ ਪੁਲਿਸ ਸੁਪਰਡੈਂਟ ਅਸ਼ੋਕ ਵੈਂਕਟ ਨੇ ਕਿਹਾ ਕਿ ਮੁਲਜ਼ਮ ਪਤੀ ਨੇ ਅਪਰਾਧ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵਰਾਮ ਅਤੇ ਪੁਸ਼ਪਾ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਅਤੇ ਇਹ ਅੰਤਰ-ਜਾਤੀ ਵਿਆਹ ਸੀ।