Sangrur Murder : ਸੰਗਰੂਰ ਚ ਰੂਹ ਕੰਬਾਊ ਵਾਰਦਾਤ, ਗੰਡਾਸੇ ਨਾਲ ਵੱਢੀ ਪਤਨੀ, Video ਬਣਾ ਕੇ ਸੋਸ਼ਲ ਮੀਡੀਆ ਤੇ ਪਾਈ, ਖੁਦ ਪਹੁੰਚਿਆ ਥਾਣੇ

Sangrur Murder : ਸੰਗਰੂਰ ਜ਼ਿਲ੍ਹੇ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਮੁਲਜ਼ਮ ਨੇ ਕਤਲ ਕਰਨ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾਈ।

By  KRISHAN KUMAR SHARMA February 10th 2026 06:35 PM -- Updated: February 10th 2026 07:16 PM

Sangrur Murder : ਸੰਗਰੂਰ ਜ਼ਿਲ੍ਹੇ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ (Husband Killed wife) ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਮੁਲਜ਼ਮ ਨੇ ਕਤਲ ਕਰਨ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾਈ। ਉਪਰੰਤ ਥਾਣੇ ਪਹੁੰਚ ਕੇ ਖੁਦ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਮ੍ਰਿਤਕਾ ਹਰਕੀਰਤਨ ਕੌਰ, ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਦੀ ਦੋ ਧੀਆਂ 8 ਤੇ 10 ਸਾਲ ਅਤੇ ਇੱਕ ਮੁੰਡਾ 6 ਸਾਲ ਦੀ ਹੈ।

ਜਾਣਕਾਰੀ ਅਨੁਸਾਰ, ਮਾਮਲਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦਾ ਹੈ, ਜਿਥੇ ਸਾਬਕਾ ਸਰਪੰਚ ਦੇ ਪੁੱਤਰ ਕੁਲਦੀਪ ਸਿੰਘ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ। ਮੁੱਢਲੇ ਤੌਰ 'ਤੇ ਕਤਲ ਦਾ ਕਾਰਨ ਸ਼ੱਕ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਕੁਲਦੀਪ ਸਿੰਘ ਨੇ ਆਪਣੀ ਪਤਨੀ ਹਰਕੀਰਤਨ ਕੌਰ ਦਾ ਕਤਲ ਕੀਤਾ।

ਕਤਲ ਕਰਨ ਪਿੱਛੋਂ ਬਣਾਈ ਵੀਡੀਓ, ਤੇ ਖੁਦ ਪਹੁੰਚਿਆ ਥਾਣੇ

ਵੀਡੀਓ ਵਿੱਚ ਵਿਖਾਈ ਦੇ ਰਿਹਾ ਸੀ ਕਿ ਕਿਵੇਂ ਮੁਲਜ਼ਮ ਨੇ ਹਰਕੀਰਤਨ ਦਾ ਗੰਡਾਸੇ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ। ਫਰਸ਼ 'ਤੇ ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਵਿਖਾਈ ਦੇ ਰਹੀ ਸੀ, ਜਿਸ ਨੂੰ ਦੇਖ ਕੇ ਕਿਸੇ ਦੇ ਵੀ ਰੌਂਗਟੇ ਖੜੇ ਹੋ ਜਾਣ।

ਕਤਲ ਕਰਨ ਤੋਂ ਬਾਅਦ ਮੁਲਜ਼ਮ ਨੂੰ ਇਥੇ ਹੀ ਸਬਰ ਨਹੀਂ ਆਇਆ, ਉਸ ਨੇ ਇਸ ਦਰਦਨਾਕ ਕਤਲ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਉਪਰੰਤ ਖੁਦ ਪੁਲਿਸ ਕੋਲ ਥਾਣੇ ਪਹੁੰਚਿਆ ਅਤੇ ਕਤਲ ਦੀ ਜਾਣਕਾਰੀ ਦੇ ਕੇ ਗ੍ਰਿਫ਼ਤਾਰੀ ਦਿੱਤੀ।

ਸਾਬਕਾ ਸਰਪੰਚ ਦਾ ਪੁੱਤਰ ਹੈ ਮੁਲਜ਼ਮ ਕੁਲਦੀਪ ਸਿੰਘ

ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਲਦੀਪ ਸਿੰਘ, ਸਾਬਕਾ ਸਰਪੰਚ ਦਾ ਪੁੱਤਰ ਹੈ। ਉਹ ਖੁਦ ਆਪਣੀ ਪਤਨੀ ਦਾ ਗੰਡਾਸੇ ਮਾਰ ਕੇ ਕਤਲ ਕਰਕੇ ਥਾਣੇ ਵਿੱਚ ਪਹੁੰਚ ਗਿਆ। ਉਸਨੇ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।

Related Post